________________
ਸ਼ਿਅਰ ਬਣਾਕੇ ਖੁਲੇ ਕਾਗ਼ਜ਼ਾਂ ਪਰ ਲਿਖਿਆ ਕਰਦੇ ਸਨ, ਤੋਂ ਪਿਛੋਂ ਦਰੁਸਤ ਕਰਕੇ ਬਿਆਜ਼ ਵਿਚ ਦਰਜ ਕਰ ਲੈਂਦੇ ਸਨ। ਇਹ ਰੁਬਾਈਆਂ ਦਸਮ ਗ੍ਰੰਥ ਵਿਚ ਨਹੀਂ ਹਨ; ਹੋ ਸਕਿਆ ਤਾਂ ਅਸੀਂ ਏਹਨਾਂ ਨੂੰ ਆਪਣੀ ਕਿਤਾਬ ‘ਦਸ਼ਮੇਸ਼ ਦੀ ਬਾਣੀ ਵਿਚ ਦਿਆਂਗੇ । ਜਿਲਦ ਬਦੇ ਵੇਲੇ ਦੋਹਿਰੇ ਦੇ ਇਹ ਦੋ ਸ਼ਬਦ ਮਿਸਰਜੁ ਰੋਇ’ ਕੱਟ ਗਏ ਹਨ । ਸਵੈਯੇ ਦੇ ਸਿਰ ਪੁਰ ਗੁਰੂ ਜੀ ਦਾ ਆਪਣੀ ਹਥੀਂ ਲਿਖਿਆ ਲੇਖ, “ਸਤਿਗੁਰੂ ਜੀ’ ਅਤੇ ‘ਸ’ ਦੇ ਉਪਰ ਓਹਨਾਂ ਦਾ ਆਪਣਾ ਖ਼ਾਸ ਨਿਸ਼ਾਣ - (ਬਿੰਦੀ ਤੇ ਚਰਖੜੀ,) * ਵੀ ਦਿੱਤਾ ਹੈ । ਇਕ ਖੁਲੇ ਪਤੇ ਪੁਰ ਪੁਰਾਣੇ ਸ਼ਾਸੜੀ ਅਖਰਾਂ ਵਿਚ ਇਕ ਤੋੜ ਸ਼ਾਮੀ ਸ਼ੰਕਾਚਾਰਯ ਵਿਰਚਿਤ ਕਿਸੇ ਗੰਗਾਦਾਸ, ਬ੍ਰਾਹਮਣ ਦਾ ਲਿਖਿਆ ਹੋਇਆ ਹੈ, ਜੋ ਏਸ ਸਤੋਤ੍ਰ ਦੇ ਲਿਖਣ ਦਾ ਸੰਮਤ ੧੬੯੩ ਦੇਂਦਾ ਹੈ । ਇਹ ਸੰਮਤ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਬਾਬਾ ਗੁਰਦਿੱਤਾ ਦੇ · ਚਲਾਣੇ ਤੋਂ ਦੋ ਬਰਸ ਪਹਿਲੋਂ ਪੈਂਦਾ ਹੈ । ਪਰ ਗੰਗਾਦਾਸ ਕੀਰਤਪੁਰ ਤੇ ਨਹੀਂ ਗਿਆ । ਉਸਨੇ ਇਹ ਪੜਾ ਖਾਸ ਪੁਰ ਟਾਂਡਾ ਨਗਰ ਵਿਚ, (ਅਜੁਧਿਆ# ਮੰਡਲ ਦੇ ਅੰਦਰ) ਆਪਣੇ ਇਕ ਪਰਮ ਮਿਤ, ਗੁਰੂ ਨਾਨਕ ਦੇ ਕਿਸੇ ਸਿਖ ਦੇ ਸਿਮੁਨ ਤੇ ਪਾਠ ਵਾਸਤੇ ਲਿਖਿਆ। ਕੁਝ ਸਤਰਾਂ ਜੋ ਮੈਂ ਏਸ ਪਤੇ ਤੋਂ ਨਕਲ ਕੀਤੀਆਂ ਸਨ ਹੇਠ ਦੇਂਦਾ ਹਾਂ ।
- ਇਕ ਬਿਆਸੋਫਿਸਟ ਨੇ ਇਸ ਨਾਮ ਦੀ ਕਿਤਾਬ ਵੀ ਲਿਖੀ ਹੈ। ਮੈਂ ਅਯੀ ਨਹੀਂ, ਪਰ ਅਸਲ ਇਸ ਪਵਤ ਚੰਨ ਦੀ, ਲਿੰਗਮ ਅਤੇ ਯੋਨੀ ਹੀ ਹਨ, ਭਾਵੇਂ ਪੜੋ ਇਹ ਗੱਲ ਭੁਲ ਭੁਲਾ ਗਈ ਹੋਵੇ।
t'ਟਾਂਡਾ, ਵਣਜਾਰਿਆਂ ਦੀ ਰਾਤ ਠਹਿਰਨ ਦੀ ਥਾਂ ਜਾਂ ( upin Ground ਨੂੰ ਕਹਿੰਦੇ ਹਨ, ਜਿਥੇ ਪਿਛੋਂ ਪੰਡ ਕਸਬ ਵਧਕੇ ‘ਟਾਂਡਾ' ਅਖਵਾਂਦੇ ਹਨ, ਹੈ ਸੋ ਡਾ’ ਨਾਮ ਦੇ ਪਿੰਡ ਬਹੁਤ ਹਨ । fਸੰਧ ਵਿਚ ਏਸ ਨਾਮ ਨੂੰ “ਟਾਂਡ' ਉਚਾਰਦੇ ਕੁਝ। ਛੰਦਾਬਾਦ ਜਾਂ ਅਜਥਿਆਂ ਦੇ ਪਾਸ ਭੀ ਇਕ ਟਾਂਡਾ ਸ਼ਹਿਰ ਹੈ । ਹੁਸ਼ਿਆਰਪੁਰ ਨੂੰ ਅੰਮ੍ਰਿਤਸਰ ਜਿਲਿਆਂ ਵਿਚ ਵੀ ਟਾਂਡੇ ਹਨ । " #ਅਧਿਆ-ਮੰਡਲ-ਅਚਧਆ ਦੀਆਂ ਵਸਤੀਆਂ Suburbs) { | R -੨੦Digitized by Panjab Digital Library / www.panjabdigilib.org