ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/223

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੀ ਦੇ ਸੰਪੜ ਸਨ, ਮੈਨੂੰ ਸੰਨ ੧੯੧੭ ਵਿਚ, ਮੇਰੇ ਸਵਾਲਾਂ ਦੇ ਜਵਾਬ ਵਿਚ ਹੇਠਲੀ ਚਿਠੀ ਲਿਖੀ ਸੀ:- . “ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਪ੍ਰਾਚੀਨ ਬਖ਼ਸ਼ਸ਼, ਸ੍ਰੀ ਗੁਰੂ ਕਲਗੀਧਰ ਜੀ ਨੇ ਅਸਾਡੇ ਬਜ਼ੁਰਗ ਨੂੰ ਆਪਣੇ ਦਸਤਖ਼ਤ ਕਰਕੇ ਕੀਤੀ ਸੀ; ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸ਼ਮੇਸ਼ ਜੀ ਨੇ ਪਹਿਲੇ ਕਾ ਹੈ, ਕਿਉਂ ਜੋ ਮਹਾਰਾਜ ਛੇਵੀਂ ਪਾਤਸ਼ਾਹ ਜੀ ਦੇ ਦਸਤਖਤ ਭੀ ਹੈਨ ਤੇ ਥੋੜੀ ਜਿਹੀ ਸੰਸਕ੍ਰਿਤ ਭੀ ਲਿਖੀ ਹੈ ਜਿਸ ਵਿਚ ਸੰਮਤ ੧੬੯੩ ਲਿਖਿਆ ਹੈ । (੨) ਨਾਵੀਂ ਪਾਤਸ਼ਾਹੀ ਦੇ ਸਿਰਫ ੧੪,੧੫ ਸ਼ਬਦ ਹੀ ਹਨ । ਮਹਿਲ ੯ ਦੀ ਹੋਰ ਬਾਣੀ ਨਹੀਂ । (੩) ਭਗਤਾਂ ਦੇ ਪੰਜ ਸਤ ਸ਼ਬਦ ਪਹਿਲੇ ਲਿਖਕੇ ਫੇਰ ਸ਼ਲੋਕ ਕਬੀਰ ਜੀ, ਫ਼ਰੀਦ ਜੀ ਤੇ ਫੇਰ ਹੋਰ ਰਾਗਾਂ ਦੇ ਸ਼ਬਦ ਹੈਂ । (੪) ਭਗਤਾਂ ਦੀ ਬਾਣੀ ਤੋਂ ਫਿਰ ਅਗੇ ਹੈ ਬਾਵਨ ਅਖਰੀ, ਸੁਖਮਨੀ ਸਾਹਿਬ, ਮਾਲਕੌਸ · ਦੀ ਵਾਰ, ਰਾਗ ਮਾਲਾ, ਮੁੰਦਾਵਣੀ, ਸ਼ਲੋਕ, ਫਿਰ ਰਾਗਮਾਲਾ, ਫੇਰ ਦੋਆਂ ਸਤਿਗੁਰਾਂ ਦੇ ਦਸਤਖਤ, ਫਿਰ ਜੁਗਾਵਲੀ ਤੇ ਪ੍ਰਾਣ ਸੰਗਲੀ ਦੇ ੨੫ ਧਿਆਦਿ, ਫਿਰ ਸਵੈਯੇ, ਸਲੋਕ, ਰਤਨਮਾਲਾ, ਕੁਛ ਥੋੜੀ ਜਿਹੀ ਸੰਸਕ੍ਰਿਤ ਭੀ ਹੈ। ਹੋਰ ਸਵਾਲ ਜੋ ਮੈਂ ਕਰ ਭੇਜੇ ਸਨ, ਓਹਨਾਂ ਦਾ ਉਤ੍ਰ ਹਕੀਮ ਜੀ ਨੇ ਨਹੀਂ ਸੀ ਦਿੱਤਾ । | ਰਾਗ ਰਾਮਕਲੀ ਵਿਚ ਟਿਕੇ ਦੀ ਵਾਰ` ਜੋ ਰਾਇ ਬਲਵੰਡ ਤਥਾ ਸਤੈ ਡੂਮ ਦੀ ਕਹੀ ਹੈ, ਉਸਦੀਆਂ ਅਠ ਪਉੜੀਆਂ ਆਮ ਗਰੰਥ ਸਾਹਿਬਾਂ ਵਿਚ ਹੁੰਦੀਆਂ ਹਨ; ਓਹਨਾਂ ਦੇ ਨਾਲ ਦੋ ਹੋਰ ਛੇਵੇਂ ਗੁਰੂ ਦੀ ਗੱਦੀ ਨਸ਼ੀਨੀ ਪੁਰ ਕਹਿਕੇ ਅਠ ਦੀ ਥਾਂ ਦੇਸ ਪਉੜੀਆਂ ਕਰ ਦਿੱਤੀਆਂ ਹਨ। ਬਹੁਤ ਕਰ ਕੇ ਇਹ ਦੋਵੇਂ ਭੀ ਸਤੇ ਬਲਵੰਡ ਨੇ ਹੀ ਰਚੀਆਂ ਹੋਨਗੀਆਂ ਜਾਂ ਓਹਨਾਂ ਦੀ ਔਲਾਦ ਵਿਚੋਂ ਕਿਸੇ ਨੇ। ਵਾਧੂ ਦੋ -੨੧੩ . Digitized by Panjab Digital Library / www.panjabdigilib.org