ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਉੜੀਆਂ ਇਸਤਰ੍ਹਾਂ ਪੁਰ ਹਨ:ਪੰਚਾਇਣੁ ਕਾਇਆਂ ਪਲਟਿ ਬਾਏ ਛੇਵੇਂ ਕੀਊਨ ਨਿਵਾਸ । ਉਤਰਿਆ ਅਉਤਾਰ ਲੈ ਬਾਲ ਰੂਪੀ ਸਭ ਗੁਣ ਤਾਸ ॥ fਪਿਛੇ ਕੁਦਰਤਿ ਘਤਿਉਨਿ ਧਰਿ ਤੱਕ ਤੋਲਿਓਨੁ ਅਕਾਲ । ਦਿਨਸ ਚੜਾਇਉਨ ਰਾਤਿ ਘਤਿ ਕੁਦਰਤ ਕੀਓ ਪਰਗਾਸ ॥ ਆਇ ਵਾਉ ਨਾ ਡੋਲਈ ਪਰਬਤ ਜਿਵੇਂ ਕਉਲਾਸੁ ॥ ਨਾਨਕ ਅੰਗਦ ਅਮਰਦਾਸ ਗੁਰੁ ਅਰਜਨ ਤੂੰ ਰਾਮਦਾਸ। ਪੰਚਾਇਣ ਕਾਯਾ ਪਲਟਿ ਥਾਇ ਛੇਵੀ ਕੀਉ ਨਿਵਾਸ ti੯॥ ਅੰਬਰ ਧਰਤਿ ਵਿਛੋੜਿਉਨ ਵਿਣ ਥਮਾਂ ਗਗਨ ਖਲੋਆ। ਬਾਬੇ ਤੇ ਵਡਿਆਇਉਨ ਸੁਵੰਨੀ ਖਿਵੈ ਚੰਦੋਆ । ਚਉਦਹ ਰਤਨ ਨਿਕਾਲਿਉਨ ਕਲਿ ਅੰਦਰ ਚਾਨਣ ਹੋਆ। ਅਗੇ ਬੀ ਜਾਂਦੀ ਸੀ ਮੇਦਨੀ, ਦੇ ਹਥੀ ਆਪ ਖਲੋਆ । ਨਾਨਕ ਅੰਗਦ ਅਮਰ ਗੁਰ ਅਰਜਨ ਭੀ ਆਪੇ ਹੋਆ । ਪੰਚਾਇਣ ਆਪੇ ਵਰਤਿਆ, ਛਿਅ ਪੁਰਖ ਭੀ ਆਪੇ ਹੋਆ॥੧੦॥ ਅਸੀਂ ਉਪਰ ਕਹਿ ਆਏ ਹਾਂ ਕਿ ਏਸ ਗ੍ਰੰਥ ਵਿਚ ਨਿਰੀ ਗ੍ਰੰਥ ਸਾਹਿਬ ਦੀ ਹੀ ਬਾਣੀ ਨਹੀਂ ਸਗੋਂ ਹੋਰ ਪੋਥੀਆਂ ਦੇ ਵਰਕੇ ਕਢਕੇ ਭੀ ਪਾਏ ਹਨ। ਇਕ ਪੋਥੀ ਦਾ ਨਾਮ ਹੈ, “ਸਤਿਗੁਤ ਜੀ ਕੀ ਉਸਤਤੀ, ਨਿਰੰਜਨ ਗੋ ਭਗਤਿ’ ਜਿਸਦੀ ਪਹਿਲੀ ਤੁਕ ਹੈ:-ਗੁਰਮੁਖ ਨਾਮ ਨਿਰੰਜਨ ਲੀਜੈ।' ਇਹ ਪੋਥੀ ਹੈ ਜਿਸਦੇ ਵਰਕੇ (ਅੰਕ ੧੫੨੧ ਤੋਂ , ੧੬੧੨ ਏਸ ਗਰੰਥ ਵਿਚ) ਹੇਠਾਂ ਵਲੋਂ ਥੋੜੇ ਜਿਹੇ ਭਿਜੇ ਹੋਏ ਹਨ, ਪਾਣੀ ਜਿਥੇ ਸਭ ਤੋਂ ਡੂੰਘਾ ਗਿਆ ਹੈ, ਓਥੇ ਕੋਈ ਸਵਾ ਇੰਚ ਉੱਬਾ ਹੋਉ । ਮਾਲੂਮ ਹੁੰਦਾ ਹੈ, ਏਸ ਪੋਥੀ ਉਤੇ ਪਾਣੀ ਬਲੀ ( ਗਿਆ ਸੀ, ਭਿਜੇ ਕਿਨਾਰਿਆਂ ਤੋਂ ਕਰਤਾਰ ਪੁਰੀਆਂ ਦੀ ਨਕਲ ਪੂਰ - ੨੧੪ Digitized by Panjab Digital Library / www.panjabdigilib.org