ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 2 1 + ਸੰਗ ਸਖਾ ਸਭ ਤਜ ਗਏ ਕੋਈ ਨ ਨਿਭਿਓ ਸਾਥ ਭੀ ਦਿੱਲੀ ਤੋਂ ਪੁਜ ਚੁੱਕਾ ਸੀ । ਗੁਰੂ ਤੇਗ ਬਹਾਦਰ ਦੀ ਬਾਣੀ ਅਡ ਅਡ ਰਾਗਾਂ ਹੇਠਾਂ ਦਿਤੀ ਹੈ । ਇਸਤੋਂ ਪਹਿਲੋਂ ਲਿਖਿਆ ਗੰਥ ਸਾਹਿਬ, ਜਿਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਥਾਂ ਥਾਂ ਸਿਰ ਦਿੱਤੀ ਹੋਵੇ, ਹੋਰ ਕੋਈ ਹੈ ਨਹੀਂ ਅਤੇ ਨਾ ਹੀ ਹੋਣਾ ਸੰਭਵ ਹੈ। ਦਸ਼ਮੇਸ਼ ਏਸ ਵੇਲੇ ਨੌ ਕੁ ਵਰੇ ਦੇ ਬਚੇ ਸਨ, ਭਾਵੇਂ ਰਹਉ ਗੁਰ ਗੋਬਿੰਦ` ਦੇ ਬਚਨ ਅਨੁਸਾਰ ਗੁਰੂ ਤੇਗ ਬਹਾਦਰ ਦੇ ਪਿਛੋਂ ਗੁਰੂ ਥਾਪੇ ਜਾ ਚੁਕੇ ਸਨ, ਪਰ ਪੰਦਰਾਂ ਸੋਲਾਂ ਦਿਨਾਂ ਦੇ ਅੰਦਰ ਗ੍ਰੰਥ ਸਾਹਿਬ ਨਕਲ ਨਹੀਂ ਸੀ ਹੋ ਸਕਦਾ । ਗੁਰੁ ਗੋਦੀ ਦੇ ਨਾਲ ਦੀ ਬੀੜ ਦਰਯਾ-ਬੁਰਦ ਹੋ ਚੁਕੀ ਸੀ, ਅਤੇ ਉਸ ਗਲ ਤੋਂ ਛੇ ਕੁ ਮਹੀਨੇ ਪਿਛੋਂ ਗੁਰੂ ਸਾਹਿਬ ਮਾਖੋਵਾਲ ਨੂੰ ਛਡਕੇ ਤੀਰਥ ਯਾਤੂ ਕਰਦੇ ਪਟਨੇ ਚਲੇ ਗਏ ਸਨ, ਜਿਥੋਂ ਕਾਹਲੀ ਵਿਚ, ਕਬੀਲੇ ਨੂੰ ਪਟਨੇ ਹੀ ਛੱਡਕੇ, ਮਸਾਂ ਡੇਢ ਕੂ ਵਰਾ ਸ਼ਹਾਦਤ ਤੋਂ ਪਹਿਲੋਂ ਪੰਜਾਬ ਵਾਪਸ ਆਏ ਸਨ । ਇਹ ਬੀੜ ਦੇ ਤਿੰਨ ਆਦਮੀਆਂ ਨੇ ਮਿਲਕੇ ਲਿਖੀ ਹੋਈ ਹੈ । ਮਾਮੂਲੀ ਨਤੀਜਾ ਜੋ ਅਸੀਂ ਇਹਨਾਂ ਗਲਾਂ ਤੋਂ ਕਢ ਸਕਦੇ ਹਾਂ, ਇਹ ਹੈ ਕਿ ਗੁਰੂ ਤੇਗ ਬਹਾਦਰ ਨੇ ਏਸ ਬੀੜ ਦੇ ਲਿਖੇ ਜਾਣ ਦੀ ਆਪ ਆਗਿਆ ਕੀਤੀ ਅਤੇ ਆਪਣੀ ਬਾਣੀ ਵੀ ਲਿਖਾਰੀਆਂ ਨੂੰ ਦੇਕੇ ਉਸਦੇ ਥਾਓਂ ਥਾਂਈ ਦਰਜ ਕਰਨ ਲਈ ਹਿਦਾਇਤ ਕੀਤੀ । ਆਪ ਇਹ ਆਗਿਆ ਦੇਕੇ ਫੇਰ ਮਾਲਵੇ ਦੀਆਂ ਧਰਮਸ਼ਾਲਾਂ ਸੰਗਤਾਂ ਦੇ ਦੌਰੇ ਵਾਸਤੇ ਲੇਕਿਨ q) al !! ny g c ਘ!

-੨੧੬ Digitized by Panjab Digital Library www.panjabdigitib.org