________________
ਅਤੇ ਏਸੇ ਦੌਰੇ ਵਿਚ ਗਿਫ਼ਤਾਰ ਕਰਕੇ ਦਿੱਲੀ ਭੇਜ ਦਿਤੇ ਗਏ, ਜਿਥੇ ਇਹ ਸ਼ਹਾਦਤ ਤੋਂ ਪਹਿਲੇ ਤਿੰਨ ਕੂ ਮਹੀਨੇ ਦੇ ਕੀਬ ਕੈਦ ਰਹੇ । ਬੀੜ ਦੀ ਲਿਖਾਈ ਹਾਲੀ ਖ਼ਤਮ ਨਹੀਂ ਸੀ ਹੋਈ, ਜਿਸ ਕਰਕੇ ਓਹਨਾਂ ਦੇ ਚਲਾਣੇ ਤੋਂ ਥੋੜੇ ਦਿਨ ਪਹਿਲੇ ਕਹੇ ਸ਼ਲੋਕ ਤੇ ਦੁਹਰੇ ਭੀ ਛੇਕੜ ਪੁਰ ਗ੍ਰੰਥ ਸਾਹਿਬ ਵਿਚ ਦਰਜ ਹੋ ਸਕੇ । ਇਹ ਬੀੜ ਮਾਖੋਵਾਲ ਵਿਚ ਹੀ ਤਿਆਰ ਹੋ ਸਕਦੀ ਸੀ ਅਤੇ ਕੁਦਰਤੀ ਤੌਰ ਪੁਰ ਉਸ ਅਸਥਾਨ ਤੇ ਜਿਸਨੂੰ ਅਜ ਕਲ ਦਮਦਮਾ ਆਖਦੇ ਹਨ।ਇਸ ਕਰਕੇ ਮੈਂ ਕਹਾਂਗਾ ਕਿ ਇਹੋ ? ਦਮਦਮੇ ਵਾਲੀ ਬੀੜ ਹੈ, ਅਤੇ ਇਹੋ ਹੁਣ ਗੁਰੂ-ਗਦੀ ਦੇ, ਨਾਲ ਦੀ ਬੀੜ ਸੀ ਅਤੇ ਸੰਮਤ ੧੭੬੧ ਤਕ ਰਹੀ । ਬਾਕੀ | ਰਹਿ ਗਈ ਇਹ ਗਲ ਕਿ ਇਹ ਕੇ ਕਿਵੇਂ ਜਾ ਅਪੜੀ, ਏਸਦਾ ਜਵਾਬ ਸੁਖੱਲਾ ਹੈ । ਜਦ ਮੰਮਤ ੧੭੬੧ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛਡਣਾ ਪਿਆ ਅਤੇ ਵੈਰੀਆਂ ਨੇ ਏਸ ਕਸਬੇ ਨੂੰ ਢਾ ਢੇਰੀ ਕਰ ਦਿਤਾ, ਉਸ ਵਕਤ ਕੋਈ ਸਿਖ ਢਾਕੇ ਦੀ ਸੰਗਤ ਦਾ, ਜੋ ਦਰਸ਼ਣਾ ਨੂੰ ਆਇਆ ਹੋਇਆ ਸੀ, ਏਸ ਗ੍ਰੰਥ ਸਾਹਿਬ ਨੂੰ ਢਾਕੇ ਲੈ ਗਿਆ, ਜਿਥੇ ਇਹ ਹੁਣ ਤਕ ਸਾਂਭਿਆ ਰਿਹਾ ਹੈ। ਅਨੰਦ ਪੁਰ ਏਸ ਤੋਂ ਪਿਛੋਂ ਤੀਹ ਵਰੇ ਤਕ ਨਹੀਂ ਵਸਿਆ। ਮੈਂ ਏਸਨੂੰ ਸਭ ਤੋਂ ਪਹਿਲੀ ਬੀੜ ਜਾਣਦਾ ਹਾਂ ਜਿਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਦਿੱਤੀ ਹੋਈ ਹੈ, ਜਾਂ ਇਉਂ ਕਹੋ ਜੋ ਇਹ ਮੁਕੰਮਲ ਗ੍ਰੰਥ ਸਾਹਿਬ ਹੈ, ਅਤੇ ਇਸੇ ਨੂੰ ਮੈਂ 'ਦਮਦਮੇ ਵਾਲੀ ਬੀੜ’ ਦਾ ਪ੍ਰਸਿਧ ਨਾਮ ਦੇਂਦਾ ਹਾਂ । ਏਸੇ ਕਰਕੇ ਮੈਂ ਏਸ ਦਾ ਇਮਤਿਹਾਨ ਕੁਝ ਵੇਰਵੇ ਨਾਲ - ੨੧੭ - Digitized by Panjab Digital Library / www.panjabdigilib.org