ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/237

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੨) ਰਾਗ ਤੁਖਾਰੀ । (੨੩) ਰਾਗ ਕੇਦਾਰਾ । (੨੪) ਰਾਗ ਭੈਰਵ । (੨੫) ਰਾਗ ਬਸੰਤ ॥ ਅਠਵਾਂ ਤੇ ਚਉਥਾ ਸ਼ਬਦ ਰਾਗ ਬਸੰਤ ਹੇਠਾਂ ਗੁਰੂ ਨਾਨਕ ਦੇਵ ਦੇ ਨਾਮ ਪੁਰ ਹਨ, ਭਾਵੇਂ ਦੋਹੀਂ ਥਾਈਂ ਮਹਲਾ ਤੀਜਾ ਲਿਖਕੇ ਠੀਕ ਕੀਤਾ ਹੋਇਆ ਹੈ। ਤਤਕਰਾ ਏਸਦੇ ਮੁਤਾਬਕ ਹੈ । ਛਾਪੇ ਦੇ ਗੰਥ ਦਾ ਤਤਕਰਾ ਗ਼ਲਤ ਤੱਯਾਰ ਕੀਤਾ ਹੈ। ਇਹ ਇਕ ਹੋਰ ਸਬੂਤ ਹੈ ਇਸ ਗਲ ਦਾ ਕਿ ਤਤਕਰਾ ਆਦਿ-ਬੀੜ' ਤੋਂ ਅੱਡ ਤਯਾਰ ਹੋਇਆ, ਜਾਂ ਪਹਿਲੇ ਨਕਲ ਕਰਨ ਵਾਲਿਆਂ ਨੇ ਭੁਲਾਂ ਕਰ ਦਿੱਤੀਆਂ, ਅਤੇ ਓਹਨਾਂ ਦੀਆਂ ਭੁਲਾਂ ਨਕਲ ਦਰ ਨਕਲ ਹੁੰਦੀਆਂ ਚਲੀਆਂ ਗਈਆਂ । ਵਾਰ’ ਦੀ ਪ੍ਰਤੀਕ ਦਸਤੂਰ ਮੁਤਾਬਕ ਸ਼ਲੋਕ ਤੋਂ ਲਈ ਹੈ, ਪਉੜੀ ਨਹੀਂ, ਜਿਕਰ ਛਾਪੇ ਦੇ ਗ੍ਰੰਥ ਸਾਹਿਬ ਵਿਚ ਹੈ। ਕਬੀਰ ਜੀ ਦਾ ਇਕ ਸ਼ਬਦ ਰਾਗ ਬਸੰਤ ਹੇਠਾਂ, ਅਤੇ ਨਾਮਦੇਵ ਦਾ ਰਾਗ ਭੈਰਉ ਹੇਠਾਂ ਕੁਥਾਏਂ ਪਏ ਹੋਏ ਹਨ, “ਆਦਿ-ਬੀੜ’ ਵਿਚ ਏਸੇ ਤਰਾਂ ਹੋਣੇ ਹਨ। (੨੬) ਰਾਗ ਸਾਰੰਗ । ਕਬੀਰ ਦਾ ਇਕ ਸ਼ਬਦ ਥਾਂ ਸਿਰ ਨਹੀਂ । ਉਸਦੇ ਦਰਜ ਕਰਨ ਦੇ ਛੋਸਲਾ ਪਿਛਾ ਕੀਤਾ ਹੋਣਾ ਹੈ, ਕਿਉਂ ਜੋ ਮਜਮੂਨ ਵਿਚ ਕੋਈ ਅਜਿਹੀ ਗਲ ਨਹੀਂ, ਜਿਸਤੇ ਸ਼ਬਦ ਲਈ ਇਹ ਥਾਂ ਚੁਣੀ ਜਾਂਦੀ । ਵਾਰ ਦੀ ਪਤੀਕ ਸ਼ਲੋਕ ਤੋਂ ਲਈ ਹੈ, ਪਉੜੀ ਤੋਂ ਨਹੀਂ। ਨਾਵੇਂ ਗੁਰੂ ਦੇ ਸ਼ਬਦ ਦੇ ਕੇ ਛੇਕੜ ਤੇ ਗਿਨਤੀ ਕੀਤੀ ਹੈ, ਇਹਨਾਂ ਨੂੰ ਨਾਲ ਰਲਾਕੇ: ੪ ੩ ੧੩ ॥੧੩੯ ੪ ॥੧੫੯॥ ਛਾਪੇ ਦੇ ਗੁੰਬ ਦੇ ਤਤਕਰੇ ਵਿਚ ਏਥੇ ਗ਼ਲਤੀ ਹੈ । was - ੨੨੭ - Digitized by Panjab Digital Library | www.panjabdigilib.org