ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/238

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੭) ਰਾਗ ਮਲਾਰ । ਚਉਪਦਿਆਂ ਦੇ ਪਿਛੋਂ ਇਹ ਵਾਧੂ ਸ਼ਬਦ ਗੁਰੂ ਅਰਜਨ ਦੇਵ ਦੇ ਨਾਮ ਤੇ ਦਿਤਾ : ਪਾਨ ਮਨ ਏਕ ਨਾਮ, ਪਿਸ਼ਾ ਪ੍ਰੀਤਿ ਚੀਤਿ ॥੧॥ਰਹਾਉ ॥ ਜਾਪ ਤਾਪ ਧਿਆਨ, ਮੋਰੇ ਮਨ ਬਨੀ ਰੀ ਪ੍ਰੀਤਿ ॥ ਲੋਭ ਮੋਹ ਧੋਹ ਨਾਠੇ, ਭਰਮ ਮਿਟੇ ਭੀਤਿ । ਸਹਜ ਸੁਖ ਆਨੰਦ ਘਨੋ, ਨਾਨਕ ਗੁਨ ਗਾਉ ॥੨॥੯॥੩੧॥ ਚਉਪਦਿਆਂ ਦਾ ਜੁਮਲਾ ੯॥ : ੧॥੧੩11 ਮਹਲਾ ੩ ॥੯॥ ਮਹਲਾ ੪ ॥ ੩੧ ॥ ਮਹਲਾ ੫il ੬੨ ਜੋੜ ॥ ਇਹ ਚਉਪਦਾ ਬਹੁਤ ਥੋੜੀ ਥਾਂ ਵਿਚ ਹੋਰ ਸਿਆਹੀ ਨਾਲ ਘਿਚਰ ਮਿਚਰ ਕਰਕੇ ਲਿਖਿਆ ਹੈ, ਅਤੇ ਪਹਿਲ ਕੀਤੀ ਗਿਨਤੀ ਉਤੇ ਹੜਤਾਲ ਫੇਰਕੇ ਨਵੀਂ ਬਨਤੀ ਕੀਤੀ ਹੈ । ਪਹਿਲੀ ਗਿਨਤੀ ਵੀ ਹੜਤਾਲ ਦੇ ਹੋਠਾਂ ਕੁਝ ਮੁਸ਼ਕਲ ਨਾਲ ਪੜੀ ਜਾਂਦੀ ਹੈ । ਜੋੜ ਗਲਤ ਹੈ । ਵਾਰ ਦੀ ਬਾਈਸਵੀਂ ਪਉ੩ ਵਿਚ ਜੋ ਸਲੋਕ : ‘ਨਾਉ ਫਕੀਰੈ ਪਾਤਸਾਹ ਆਉਂਦਾ ਹੈ, ਉਸਨੂੰ ਤੀਸਰੇ ਮਹਲੇ ਦੇ ਨਾਮ ਪੂਰ ਦਿੱਤਾ ਹੈ. ਛਾਪੇ ਦੇ ਗਰੇਖ ਵਿਚ ਇਸਨੂੰ ਮਹਲੇ ਦੂਜੇ ਦਾ ਲਿਖਿਆ ਹੈ । ਵਾਰ ਦੀ ਪ੍ਰਤੀਕ ਆਪਨੇ ਦਸਤੂਰ ਮੁਜਬ ਸਲੋਕ ਤੋਂ ਲਈ ਹੈ । ਭਗਤ ਰਵਿਦਾਸ ਦੇ ਸ਼ਬਦ ਵਿਚ ਇਕ ਲਫ਼ਜ਼ ਫ਼ਰਕ ਵੀ ਹੈ : ਪਖਿਓ (ਦੇਖਉ) । (੨੮) ਰਾਗ ਕਾਨੜਾ (੨੯) ਰਾਗ ਕਲਿਆਨ। (੩੦) ਬਿਭਾਸ ਪ੍ਰਭਾਤੀ । ਰਾਗ ਕਾਨੜਾ ਦੀ ਵਾਰ ਦੀ ਤਾਕ ਸਲੋਕ ਤੋਂ ਲਈ ਹੈ । ਤੀਹਵੇਂ ਰਾਗ ਦਾ ਨਾਮ ਕਿਤੇ ਬਿਭਾਸ, ਕਿਤੇ ਪ੍ਰਭਾਤੀ, ਕਿਤੇ ਬਿਭਾਸ ਚਾਤੀ, ਕਿਤੇ ਪਭਾਤੀ ਬਿਭਾਸ ਦਿੱਤਾ ਹੁੰਦਾ ਹੈ । ਸਵਾਲ ਉਠਦਾ ਹੈ ਕਿ *ਆਦਿ-ਬੀੜ ਵਿਚ ਕੀਹ ਨਾਮ ਵਰਤਿਆ ਗਿਆ ਸੀ । -੩੨੯ Digitized by Panjab Digital Library | www.panjabdigilib.org .