ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/245

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

          • *

u * ***** ***** *** t

ਜੋਉ ਗ੍ਰੰਥ ਇਸ ਥਾਂ ਲਿਖੇ ਸੋਧਉ ਇਸੇ ਬਨਾਇ । ਗੁਰਦਾਸ ਬੀੜ ਤੇ ਜੋ ਲਿਖੇ ਤਾਂ ਤੇ ਸੋਊ ਸੁਧਾਇ ॥ ਸੋ ਇਹਨਾਂ ਦੋਵਾਂ ਬੀੜਾਂ ਤੋਂ ਗ੍ਰੰਥ ਨਕਲ ਕਰਨ ਵਾਲੇ ਗੁਰਬਾਣੀ ਨੂੰ ਬੜਾ ਹੀ ਸੋਧ ਕੇ ਲਿਖਣ ਦਾ ਜਤਨ ਕਰਦੇ ਸਨ, ਅਤੇ ਅਖ਼ਰ ਮਾਰੂ ਦਾ ਛੁਟ ਜਾਣਾ ਜਾਂ ਵਧੀਕ ਹੋ ਜਾਣਾ, ਲਗਾਂ ਤਕ ਵਿਚ ਫ਼ਰਕ ਪੈ ਜਾਣਾ, ਉਹ ਪਾਪ ਸਮਝਦੇ ਸਨ । ਪਾਠ ਕਰਨ ਵਿਚ ਇਹਨਾਂ ਗ਼ਲਤੀਆਂ ਨੂੰ ਮਾੜਾ ਗਿਣਦੇ ਸਨ, ਅਤਰ ਵਧ ਘਟ ਭੁਲ ਚੁਕ ਲਈ ਅਰਦਾਸ ਵਿਚ ਮੁਆਫ਼ੀ ਮੰਗਦੇ ਸਨ। ਇਹ ਰੀਤ ਪੁਰਾਣੇ ਸਮਿਆਂ ਤੋਂ ਹੀ ਚਲੀ ਆਉਂਦੀ ਸੀ । ਸਗੋਂ ਅਰਦਾਸ ਵਿਚ ਕਹੇ ਜਾਨ ਵਾਲੇ ਲਫ਼ਜ਼ ਪੁਰਾਣੇ ਵਾਕਾਂ ਦਾ ਹੀ ਤਰਜ਼ਮਾ ਸਨ । ਸ਼ੰਝਾਚਾਰਯ ਦੇ ‘ਰਾਮ ਜਯ' ਸਤੋਤ੍ਰ ਵਿਚ ਇਹ ਗਲ ਏਸ ਤਰ੍ਹਾਂ ਹੀ ਹੈ : यदक्षरपदभ्रष्ठं माताहीनतु यद्भवेत ।। तत्सर्वं क्षम्यतां देव नारायन नमोअस्तु ते । विसर्ग विन्दुमाताणि पदपादाक्षराणि च । न्यूनानि चातरिक्तानि क्षमस्व पुरुषोत्तम । ਜੇਹੜੇ ਪੇਸ਼ਾਵਰ ‘ਲਿਖਾਰੀ ਹੁੰਦੇ ਸਨ, ਉਹਨਾਂ ਨੂੰ ਨਿਰਾ ਆਪ ਭੁਲਾਂ ਦਾ ਹੀ ਪਾਪ ਨਹੀਂ ਲਗਦਾ ਸੀ, ਸਗੋਂ ਉਹਨਾਂ ਦੀ ਕੀਤੀ ਨਕਲਾਂ ਤੋਂ ਪਾਠ ਕਰਨ ਵਾਲਿਆਂ ਦੇ ਪਾਪ ਦਾ ਫਲ ਵੀ ਇਹਨਾਂ ਲਿਖਾਰੀਆਂ ਨੂੰ ਹੀ ਮਿਲਦਾ ਸੀ। ਏਹਨਾਂ ਦੇ ਇਹਤਿਆਤ ਕਰਨ ਦਾ ਸਬਬ ਇਕ ਹੋਰ ਵੀ ਹੁੰਦਾ ਸੀ । ਇਹਨਾਂ ਨੂੰ ਨਿਰਾ ਅਖਰ ਬਧ ਹੁੰਦਾ ਸੀ, ਹੋਰ ਕੁਝ ਆਪਣੀ ਸਮਝ ਬੂਝ ਘਟ ਹੀ ਹੁੰਦੀ ਸੀ। ਸੋ ਇਹ ਲੋਕ ਜਾਨ ਬੁਝ ਕੇ ਨਾ ਕੁਝ ਵਧਾ ਸਕਦੇ ਸਨ ਨਾ ਘਟਾ। ਸਹਿ Hatti

  • :::...

-੨੩੫ Digitized by Panjab Digital Library / www.panjabdigilib.org