ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਦਰ ਨਹੀਂ ਸੀ, ਅਤੇ ਬੂੜੇ ਸੰਧੂ ਦੀ ਬੀੜ ਵਾਂਗ ਪਿਛੇ ਲਿਖੀ ਸੀ ਜਿਥੋਂ ਉਸਨੇ ਨਕਲ ਕੀਤੀ । (੪) ਹੁਣ ਲੌ “ਮੁੰਦਾਵਣੀ ਨੂੰ । ਪੰਡਿਤ ਤਾਰਾ ਸਿੰਘ ਜੀ ਲਿਖਦੇ ਹਨ ਕਿ “ਗੁਰੂ ਅਰਜਨ ਸਾਹਿਬ ਦੇ ਵਿਵਾਹ ਸਮੇਂ ਇਸਤੀਉਂ ਨੇ ਜਨੇਤ ਕੀ ਥਾਲੀਆਂ ਬੰਧੀ, ਉਸ ਬਨਣੇ ਕੇ ਨਾਮ ਮੰਦਾਵਣੀ ਹੈ। ਮੰਦਣ ਸੇ ਮੰਦਾਵਣੀ ਨਾਮ ਬਣਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਬੰਦਕੇ ਖੋਲਨੇ ਕੇ ਹੇਤ ਇਹ ਸ਼ਲੋਕ ਕਹਿਆ।” ਮੁੰਦਾਵਣੀ ਦੇ ਅਰਥ ਢਕਨ ਅਤੇ ਸਰਪੋਸ਼ ਦੇ ਵੀ ਕੀਤੇ ਗਏ ਹਨ। ਦੋਵੇਂ ਅਰਥ ਲਫ਼ਜ਼ ਮੁੰਦਾਵਨੀ ਦੇ ਠੀਕ ਹਨ ਤੇ ਅਸਲ ਵਿੱਚੋਂ ਇਕੋ ਹਨ । ਦੇਸ ਦੀ ਰਸਮ ਹੈ ਕਿ ਇਸੜੀਆਂ ਜਨੇਤ ਦੀ ਬਾਲੀ ਐਵੇਂ ਹਾਸੇ ਬਖੇੜੇ ਲਈ ਬਨ ਦੇਂਦੀਆਂ ਹਨ, ਅਤੇ ਜਦ ਤਕ ਜੰਜ ਵਿਚੋਂ ਕੋਈ ਜ਼ਰੂਰੀ ਨਹੀਂ ਕਿ ਲਾੜਾ ਹੀ ਜਵਾਬ ਦੇ) ਮੁੰਡਾ ਚੁਸਤ ਫਿਕਰਾ ਜਵਾਬ ਵਿਚ ਨੇ ਕਹੇ, ਜੰਜ ਖਾਣਾ ਸ਼ੁਰੂ ਨਹੀਂ ਕਰਦੀ । ਪਰ ਏਸਨੂੰ ਗੁਰੂ ਅਰਜਨ ਦੇਵ ਦੇ ਵਿਆਹ ਨਾਲ ਕੋਈ ਵਾਸਤਾ ਨਹੀਂ। ਗੁਰੂ ਸਾਹਿਬ ਨੇ ਹਰ ਤਰਾਂ ਦੇ ਆਮ ਪਚਲਿਤ ਤਾਂ 19 lk-Songs ਦੀ ਨਕਲ ਕਰਕੇ ਬਾਣੀ ਰਚੀ ਹੈ, ਅਤੇ ਉਹਨਾਂ ਦੀ ਧਾਰਨਾਂ ਜਾਂ ਮੁਹਾਵਰਿਆਂ ਨੂੰ ਪਰਮਾਰਥ ਵਲ ਖਿਚਿਆ ਹੈ; ਜਿਵੇਂ ਘੜੀਆਂ, ਲਾਵਾਂ, ਅਲਾਹਨੀਆਂ ਵਗੈਰਾ । ਮੰਦਾਵਣੀ ਵੀ ਉਸੇ ਤਰਾਂ ਦੀ ਖਾਸ ਰਚਨਾ ਹੈ । ਗ੍ਰੰਥ ਸਾਹਿਬ ਵਿਚ ਇਹਨਾਂ ਖਾਸ ਤਰ੍ਹਾਂ ਦੀਆਂ ਰਚਨਾਂ ਨੂੰ ਇਕ ਵਿਸ਼ੇਸ਼ ਜਗਾ ਦਿੱਤੀ ਗਈ ਹੈ, ਗੁਰਬਾਣੀ ਦੇ ਅੰਤ ਪਰ ਭਗਤ ਬਾਣੀ ਤੋਂ ਪਹਿਲੇ । ਓਹੋ ਤਰਤੀਬ, ਵਾਧੂ ਬਚ ਰਹੀ ਬਾਣੀ ਨੂੰ ਭੋਗ ਵਾਲੇ ਹਿਸੇ ਵਿਚੇ ਦਿੰਦੇ ਸਮੇਂ ਵਰਤੀ ਹੈ । ਅਤੇ 'ਮੁੰਦਾਵਨੀ’ ਵਾਲੇ ਸ਼ਲੋਕ “ਥਾਲ ਵਿਚ ਤਿੰਨ ਵਸਤੂ ਪਈੴ’ ਨੂੰ ਸ਼ਲੋਕ ਵਾਰਾਂ ਤੇ ਵਧੀਕ ਦੇ ਪਿਛੇ ਰਖਿਆ ਹੈ, ਅਤੇ ਦੂਸਰਾ ਸਲੋਕ ‘ਤੇਰਾ ਕੀਤਾ ਜਾਤੋ ਨਾਹੀਂ ਵਧੀਕ ਸ਼ਲੋਕਾਂ ਵਿਚੋਂ ਹੀ ਇਕ ਹੈ, ਅਤੇ ਪੰਜਵੇਂ ਮਹਲੇ ਦੇ ਵਾਧੂ ਸਲੋਕਾਂ ਵਿਚ ੨੨ ਵਾਂ ਸ਼ਲੋਕ ਹੈ । ਬਹੁਤੀਆਂ

  • *
  • *

-੨੩੯ Million Digitized by Panjab Digital Library / www.panjabdigilib.org