ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਚੀਨ ਬੀੜਾਂ ਵਿਚ ਮੁੰਦਾਵਨੀ ਅਖੀਰ ਪਰ ਨਹੀਂ, ਸਗੋਂ ਕਬੀਰ ਅਤੇ ਫਰੀਦ ਦੇ ਸਲੋਕਾਂ ਤੋਂ ਪਹਿਲੇ ਦਿਤੀ ਹੈ। ਪ੍ਰਤਖ ਵਿਚ “ਆਦਿ-ਬੀੜ ਵਿਚ “ਮੰਦਾਵਨੀ’ ਵਾਲੇ ਸਲੋਕ ਨੂੰ ਇਹੋ ਥਾਂ ਮਿਲੀ ਸੀ ਅਤੇ ਗ੍ਰੰਥ ਸਾਹਿਬ ਦੀ ਇਤੀ’ ਭਟਾਂ ਦੇ ਸਵੈਯਾ ਦੀ ਏਸ ਤਕ ਪੂਰ ਹੋ ਜਾਂਦੀ ਸੀ-ਛੜ ਸਿੰਘਾਸਨ ਪਿਰਥਮੀ ਗੁਰੂ ਅਰਜਨ ਕੋ ਦੇ ਆਇਉ ਬੜੇ ਸੰਧੂ ਵਾਲੀ ਬੀੜ ਵਿਚ ਨਾ ਤਾਂ ਤਤਕਰੇ ਵਿਚ ਮੁੰਦਾਵਨੀ ਦੀ ' ਕੋਈ ਪ੍ਰਤੀਕ ਹੈ ਅਤੇ ਨਾ ਅੰਦਰ ਭਟਾਂ ਦੇ ਸਵਯਾਂ ਦੇ ਪਿਛੇ, ਬਾਵਜੂਦ ਖੀ ਕੋਰੀ ਥਾਂ ਹੋਨ ਦੇ, ਓਥੇ ਲਿਖੀ ਹੈ, ਹਾਂ ਅੰਦਰ ਆਪਨੀ ਠੀਕ ਥਾਂ ਤੇ . ਰੁਰ ਹੈ । | ਪਰ “ਮੁੰਦਾਵਨੀ ਦੇ ਲਫ਼ਜ਼ ਤੇ ਖ਼ੁਦ ਮੁੰਦਾਵਨੀ ਨਾਮ, ਗ੍ਰੰਥ ਸਾਹਿਬ ਦੇ ਅੰਤ ਪੁਰ ਦੇਨ ਲਈ ਡਾਢੇ ਢੁਕਵੇਂ ਸਨ । ਸੋ ਕਿਸੇ ਨੇ ਆਪਨੀ ਥਾਓਂ ਹਟਾ ਕੇ ਇਹਨਾਂ ਸਲੋਕਾਂ ਨੂੰ ਭੋਗ ਦੀ ਬਾਣੀ ਦੇ ਪਿਛੇ • ਦੇ ਦਿਤਾ । ਅਤੇ ਇਸ ਭਾਗ ਦੀ ਤਰਤੀਬ ਵਿਚ ਸਦਾ ਗੜ ਬੜ ਦੀ ਚਲੀ ਆਈ ਹੈ। ਮੁੰਦਾਵਨੀ ਨੂੰ ਏਸ ਤਰਾਂ ਕਿਸ ਨੇ ਅੰਤ ਪੁਰ ਰਖਿਆ ਅਤੇ ਕਦ, ਇਹਨਾਂ ਸਵਾਲਾਂ ਦਾ ਜਵਾਬ ਬਹੁਤ ਖੋਜ ਦਾ ਮਹਤਾਜ ਹੈ, ਪਰ ਇਹ ਤਬਦੀਲੀ ਗੁਰੂ ਤੇਗ ਬਹਾਦਰ ਦੇ ਵਕਤ ਤੋਂ ਪਹਿਲੇ ਹੋ ਚੁਕੀ ਸੀ । ਆਖ਼ਿਰ ਪੌਣੀ ਸਦੀ ਤੋਂ ਵਧੀਕ ਗੁੰਬ ਸਾਹਿਬ ਦੇ ਬਣਨ ਪਿਛੋਂ ਲੰਘ ਚੁਕੀ ਸੀ। (ਸ) ਭਾਈ ਬਨੋਂ ' ਵਾਲੀ ਬੀੜ ਵਿਚ ਦੋ ਸ਼ਬਦ ਭਗਤ ਸਰਦਾਸ ਦੇ ਦਿੱਤੇ ਹਨ। ਇਕ ਬਬਦ, ਜਿਸ ਦੀ ਪਹਿਲੀ ਤੁਕ ਹੈ : ਹਰਿ ਕੇ ਸੰਗ ਬਸੇ ਹਰਿ ਲੋਕਾ, ਉਹ ਤਾਂ ਸਭ ਗ੍ਰੰਥਾਂ ਵਿਚ ਹੈ, ਪਰ ਦੁਸਰਾ ਸ਼ਬਦ ਪਹਿਲੀ ਤੁਕ :-“ਛਾਡਿ ਮਨ ਹਰ ਬੇਮੁਖਨ ਕੋ ਸੰਗ) ਉਹ ਬ ਵਾਲੀ ਬੀੜ ਵਿਚ ਮਿਲਦਾ ਹੈ ਜਾਂ ਉਹਨਾਂ ਬੀੜਾਂ ਵਿਚ ਜੋ ਏਸ ਬੀੜ ਤੋਂ ਨਕਲ ਕੀਤੀਆਂ ਗਈਆਂ ਸਨ। ਕਰਤਾਰ ਪੁਰ ਵਾਲੀ ਬੀੜ ਵਿਚ ਇਹ ਸਾਰਾ ਸ਼ਬਦ ਲਿਖਿਆ ਹੈ, ਪਰ ਪਿਛੋਂ ਇਕ ਖ਼ਾਸ ਮਤਲਬ -੨੪0 Digitized by Panjab Digital Library / www.panjabdigilib.org