ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/253

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ “ਪਹੁਚ ਜਾਂ ਹੋਆ” ਦੋਵੇਂ ਸ਼ਬਦ ਇਕ ਹਨ ਅਤੇ ਇਕ ਤੀਰਥ ਦੇ ਨਾਮ ਅੱਗ|| ਰਨ ( ਹੋਰ ਬੀੜਾਂ ਵਿਚ “ਪਹੋਚੇ’ ਦੇ ਅਗੇ ਲਫ਼ਜ਼ 'ਕੁਰਖੇਤੂ’ ਵੀ ਲਿਖਿਆ ਹੋਈ | ਖੰਖਆ ਗਿਆ ਹੈ। ਮੈਨੂੰ ਅਜੁਧਿਆ ਵਿਚ ਪੁਜਾਰੀ ਭਾਈ ਸ਼ਤਰੂਜੀਤ ਨ ਸਿੰਘ ਜੀ ਨੇ ਇਹ ਦਸਿਆ ਕਿ “ਸਚੀ ਪੜ ਪੋਥੀ`, (ਮਤਲਬ ਸ਼ਬਦਾਂ ਣਾ | | ਦਾ ਤਤਕਰਾ) ਪਹਿਲੇ ਪਹੋਚੇ ਵਿਚ ਲਿਖੀ ਗਈ ਸੀ, ਉਸੇ ਦੀ ਨਕਲ ਹੈ। ਸਾਰੇ ਲਿਖਾਰੀ ਕਰਦੇ ਆਏ ਹਨ । ਸਰਦਾਰ ਕਾਹਨ ਸਿੰਘ ਜੀ ਨੇ ਵੀ ਆ | ਏਸ ਫਿਕਰੇ ਦਾ ਇਹੋ ਮਤਲਬ ਸਮਝਿਆ ਸੀ । ਇਹਨਾਂ ਸੰਜਨਾਂ ਦੇ ਦੋਸਨ |ਣਾ ਪਰ ਮੇਰਾ ਭੀ ਇਹੋ ਨਿਸਚਾ ਬੱਝ ਗਿਆ ਸੀ। ਪਰ ਜਦ ਹੋਰ ਹਸਤ ਹੀ | ਲਿਖਤ ਗ੍ਰੰਥ ਸਾਹਿਬ ਦੇਖੇ, ਜਿਨਾਂ ਵਿਚ ਇਹ ਲਫ਼ਜ਼ ਨਹੀਂ ਸਨ, ਅਤੇ ਵਚ | ਤਤਕਰੇ ਮੌਜੂਦ ਸੇਨ,ਦਿਲ ਵਿਚ ਸ਼ਕ ਪੈਦਾ ਹੋ ਗਿਆ ਅਤੇ ਜਾਨਣਾ ਚਾਹਿਆ 'ਸ | ਕਿ ਅਸਲ ਗਲ ਕੀਹ ਹੈ । ਇਹ ਸ਼ਕ ਮੇਰਾ ਮਾਂਗਟ ਜਾਣ ਤਕ ਦੂਰ 3 ਨਹੀਂ ਸੀ ਹੋਇਆ। ਉਥੇ ਜਦ ਮੈਂ ਭਾਈ ਬਿਸ਼ਨ ਸਿੰਘ ਜੀ ਬਨੋਆਨੀਆਂ ਨਾਲ ਗੱਲ ਕੀਤੀ, ਤਦ ਉਹਨਾਂ ਕਿਹਾ ਕਿ ਇਹ ਲਫ਼ਜ਼ ਉਹਨਾਂ ਦੀ 1 ਬੀੜ ਵਿਚ ਵੀ ਹਨ। ਜਦ ਮੈਂ ਉਸ ਬੀੜ ਦੇ ਦਰਸ਼ਨ ਕੀਤੇ ਅਤੇ ਇਹ ਤਸੱਲੀ ਹੋ ਗਈ ਕਿ ਇਹ ਅਸਲੀ ਭਾਈ ਬੰਨੋ ਵਾਲੀ ਬੀੜ ਹੈ, || ਅਤੇ ਉਸ ਵਿਚ ਇਹ ਲਫ਼ਜ਼ ਵੀ ਲਿਖੇ ਦੇਖ ਲਏ, ਤਦ ਮਨ ਵਿਚ ਆਪਣੇ ਆਪ ਚਾਨਣ ਹੋ ਆਇਆ ਅਤੇ ਸਾਰੀ ਗੁੰਝਲ ਦਾ ਹਲ ਲਭ ਪਿਆ । ਸਾਫ਼ ਦਿਸ ਪਿਆ ਕਿ ਇਹ ਲਫ਼ਜ਼ ਭਾਈ ਬੱਨੇ ਜੀ ਆਪਣੀ ਬਾਬਤ ਲਿਖ ਰਹੇ ਹਨ ਕਿ, “ਪੋਥੀ` ਜਾਂ “ਗੁੱਥ' ਲਿਖਕੇ ਅਸੀਂ ਲਾਹੌਰ ਪਹੁੰਚੇ । ਲਾਹੌਰ ਏਸ ਵਾਸਤੇ ਕਿ ਲਾਹੌਰ ਜਿਲਦ ਬਨਵਾਕੇ ਉਹਨਾਂ ਫੇਰ ਗੁਰੂ ਸਾਹਿਬ ਦੇ ਹਾਜ਼ਰ ਹੋਕੇ ਇਹ ਬੀੜ ਪੇਸ਼ ਕੀਤੀ ਸੀ । ਲਾਹੌਰ ਪਹੁੰਚਣ ਦੀ ਤਾਰੀਖ਼ ਹੈ ਜੋ ਭਾਈ ਸਾਹਿਬ ਨੇ ਆਪਨੀ ਬੀੜ ਵਿਚ ਦਿੱਤੀ ਹੈ। ਗੁੰਥ ਸਾਹਿਬ ਨੂੰ ਗੁਰੂ ਸਾਹਿਬਾਨ ਦੇ ਵਕਤ ਤਕ ਅਕਸਰ ਪੋਥੀ` ਹੀ ਆਖਦੇ ਸਨ ਅਤੇ ਕਦੇ ਕਦੇ ਗੁੰਬ । ਪਿਛੋਂ ਆਉਣ ਵਾਲੇ ਲਿਖਾਰ ਆਂ ਨੇ ਏਸ ਗਲ ਨੂੰ ਨਾ ਸਮਝਕੇ ਤੇ ਇਸ ਫ਼ਿਕਰੇ ਨੂੰ ਇਕ " -੨੪੩ - Digitized by Panjab Digital Library / www.panjabdigilib.org