ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/263

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਹੈ, ਉਹ ਮੈਂ ਢਾਫ਼ ਖ਼ਾਲਸਾ ਦੀਵਾਨ ਦੇ ਪ੍ਰਸ਼ਨਾਂ ਦੇ ਉਤਰ ਵਿਚ ਲਿਖੀ ਸੀ, ਜਿਸ ਦਾ ਭਾਵ ਇਹ ਸੀ ਕਿ ਮੈਂ ਇਹ ਸੁਣ ਕੇ ਹੈਰਾਨ ਹੋਇਆ ਹਾਂ ਕਿ ਬਾਬੂ ਤੇਜਾ ਸਿੰਘ ਜੀ ਨੇ 'ਰਾਗ ਮਾਲਾ ਕਢ ਦਿਤੀ ਹੈ, ਕਿਉਂਕਿ ਰਾਗਮਾਲਾ ਤਾਂ ਚਿਰ ਤੋਂ ਗੁਰੂ ਗਰੰਥ ਸਾਹਿਬ ਵਿਚੋਂ ਕਢੀ ਜਾਂ ਚ ਹੈ, ਅਨੇਕ ਪੁਰਾਣੇ ਲਿਖੇ ਹੋਏ ਗਰੰਥ ਸਾਹਿਬਾਨ ਬਿਨਾ ਰਾਗ ਮਾਲਾ ਮੌਜੂਦ ਹੈ ।......ਰਾਗ ਮਾਲਾ ਇਤਨੀ ਦੁਖਦੇਈ ਵਸਤੁ ਨਹੀਂ, ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗਰੰਥਾਂ ਸਾਹਿਬਾਂ ਵਿਚ ਪਾਏ ਜਾਂਦੇ ਹਨ, ਇਤਿ ਆਦਿ । ਇਸ ਪ੍ਰਸੰਗ ਵਿਚ ਮੈਂ ਇਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ ਸਿੱਖਾਂ ਨੂੰ ਆਪਣੇ ਧਰਮ ਪੁਸਤਕਾਂ ਦੀ ਬਹੁਤ ਘਟ ਵਾਕਫ਼ੀਅਤ ਹੈ, ਕੋਈ ਖੋਜ ਭਲ ਦਾ ਯਤਨ ਨਹੀਂ ਕਰਦਾ, ਸੋਣੀਆਂ ਗਲਾਂ ਪਰ ਯਕੀਨ ਕਰ ਬੈਠਦੇ ਹਨ । ਮੈਂ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਦਾ ਨਿਰਣਯ ਗੁਰੁ ਗਿਰਾ ਕਸੌਟੀ ਵਿਚ ਵਿਸਥਾਰ ਨਾਲ ਕੀਤਾ ਹੈ । ਪਰ ਇਹ ਪੋਥੀ ਮਸੰਦਾਂ ਤੇ ਬਰਛਿਆਂ ਦੇ ਉਪਦ੍ਰਵ ਤੇ ਭਯ ਤੋਂ ਹੁਣ ਤੋੜੀ ਪੁਕਾਸ਼ਤ ਨਹੀਂ ਕੀਤੀ । ਪਾਠਕਾਂ ਨੂੰ ਨਿਸਚੇ ਰਹੇ ਕਿ ਮੈਂ ਆਪਣੀ ਹਾਨੀ ਦੇ ਭਯ ਤੋਂ ਕਦੇ ਨਹੀਂ ਡਰਿਆ । ਮੈਨੂੰ ਸਚ ਦੇ ਪ੍ਰਗਟ ਕਰਨ ਵਿਚ ਕਦੇ ਵੀਂ ਸੰਕੋਚ

  • ਸਦਾ ਦੇਸੀ ਰਿਆਸਤਾਂ ਵਿਚ ਰਹਿ ਕੇ ਮੁਹਮਲ ਤੇ ਵਰਿੰਗ ਪਾ ਕੇ ਲਿਖਣੇ ਦਾ ਸੁਭਾ ਪੈ ਜਾਂਦਾ ਹੈ, ਅਤੇ ਇਸ ਨੂੰ diplomatcy ਜਾਂ ਹਿਕਮਤੇ ਅਮਲੀ ਕਿਹਾ ਜਾਂਦਾ ਹੈ ।

- * / -੨੫੩ Digitized by Panjab Digital Library / www.panjabdigilib.org