ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ, ਪਰ ਡਰ ਕੇਵਲ ਇਹ ਹੈ ਕਿ 'ਗੁਰੂ ਗਿਰਾ ਕਸੌਟੀ ਦਾ ਦਰਸ਼ਨ ਹੁੰਦਿਆਂ ਹੀ ਅਨੇਕ ਵਿਸ਼ਿਆਂ ਪਰ ਰੌਸ਼ਨੀ ਪੈ ਜਾਣੀ ਹੈ, ਅਤੇ ਰਾਗ ਮਾਲਾ : ਵਧੀਕ ਜੰਗ ਛਿੜ ਪੈਣਾ ਹੈ, ਜਿਸ ਤੋਂ ਅਨੇਕ ਸੁਧਾਰ ਦੇ ਮੁਆਮਲੇ ਪਿਛੇ ਪੈ ਜਾਣਗੇ, ਅਰ ਵਿਡੰਡਾ ਵਾਦ ਆਰੰਭ ਹੋ ਜਾਉ, ਕਿਉਂਕਿ ਗੁਣ ਅਤੇ ਸਤਯ ਦੇ ਗਾਹਕ ਵਿਰਲੇ ਹੈਨ। ਅਜ ਕਲ ਅਖ਼ਬਾਰਾਂ ਵਿਚ ਕਰਤਾਰ ਪੁਰ ਵਾਲੇ ਗੁਰੂ ਗਰੰਥ ਸਾਹਿਬ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ, ਅਤੇ 'ਰਾਗ ਮਾਲਾ' ਨੂੰ ਗੁਰਬਾਣੀ ਸਿਧ ਕਰਨ ਵਾਲੇ ਉਸ ਦਾ ਪੁਮਾਨ ਪੇਸ਼ ਕਰਦੇ ਹਨ, ਪਰ ਮੈਂ ਬਹੈਸੀਅਤ ਖੋਜੀ ਦੇ ਉਹਨਾਂ ਭਾਈਆਂ ਨੂੰ ਸਲਾਹ ਦੇਂਦਾ ਹਾਂ ਕਿ ਉਹ ਐਸਾ ਕਰਨ ਤੋਂ ਸੰਕੋਚ ਕਰਨ, ਕਿਉਂਕਿ ਕਰਤਾਰਪੁਰ ਵਾਲੇ ਗਰੰਥ ਸਾਹਿਬ ਵਿਚ ਰਾਗ ਮਾਲਾ ਦੇ ਖੰਡਣ ਦਾ ਇਕ ਵੱਜਰ ਟੂਪ ਪ੍ਰਮਾਨ ਹੈ। ਪੇਮੀ ਸਜਣੋ ! ਜ਼ਰਾ ਧਿਆਨ ਨਾਲ ਸੁਣ-ਸਤਿਗੁਰਾਂ ਦੇ ਜ਼ਮਾਨੇ ਵਿਚ ਜੋ ਹੁਕਮਨਾਮੇ ਸੰਗਤਾਂ ਦੇ ਨਾਉਂ ਜਾਰੀ ਕੀਤੇ ਜਾਂਦੇ ਸਨ, ਉਸ ਦੇ ਹੇਠ ਸਤਿਗੁਰਾਂ ਦੇ ਦਸਤਖ਼ਤਾਂ ਤੋਂ ਉਪਰ, ਹੁਕਮਨਾਮੇ ਦੀਆਂ ਸਤਰਾਂ ਦੀ ਗਿਣਤੀ ਅਖਰੀਂ ਲਿਖੀ ਜਾਂਦੀ ਸੀ, ਤਾਕਿ ਦਸਤਖਤ ਹੋਣ ਪਿੱਛੋਂ ਕੋਈ

  • ਜਿਰ ਇਹ ਸੁਧਾਰ ਦਾ ਮਾਮਲਾ ਨਹੀਂ ਸੀ ।

-੨੫੪ Digitized by Panjab Digital Library / www.panjabdigilib.org