________________
ਗੁਰਮੁਖੀ ਹੀ ਲਿਖੀ ਹੈ। ਉਹਨਾਂ ਦੀ ਵਾਕਫ਼ੀਅਤ ਖ਼ਾਲੀ ਭਾਈ ਸੰਤੋਖ ਸਿੰਘ, ਭਾਈ ਦਰਬਾਰਾ ਸਿੰਘ ਆਦਿ ਦੀਆਂ ਪੁਸਤਕਾਂ ਤੋਂ ਲਈ ਹੁੰਦੀ ਏ, ਜਿਨ੍ਹਾਂ ਨੇ ਆਪ “ਪੋਥੀਆਂ’ਖੋਜੀ ਬੁਧੀ ਨਾਲ ਪਕੇ ਨਹੀਂ ਵੇਖੀਆਂ ਹੁੰਦੀਆਂ, ਅਤੇ ਐਵੇਂ ਅਟਕਲ ਪਚ ਦਾਅਵੇ ਆਪਣੇ ਸ਼ਾਇਰਾਨਾ ਉਬਾਲ ਵਿਚ ਕਰ ਦਿੱਤੇ ਹੁੰਦੇ ਹਨ, ਕਿ ਉਹਨਾਂ “ਪੋਥੀਆਂ ਵਿਚ ਪਹਿਲੇ ਚਾਰ ਗੁਰੂਆਂ ਦੀ ਬਾਣੀ ਹੈ ਅਤੇ ਕਬੀਰ ਤੇ ਫ਼ਰੀਦ ਆਦਿ ਭਗਤਾਂ ਦੀ ਬਾਣੀ ਕੋਈ ਨਹੀਂ । ਹਾਲਾਂਕਿ ਚੌਥੇ ਗੁਰੂ ਦੀ ਬਾਣੀ ਦਾ ਉਹਨਾਂ ਪੋਥੀਆਂ ਵਿਚ ਹੋਣਾ ਅਸੰਭਵ ਹੈ। ਉਹ ਗੁਰੂ ਰਾਮਦਾਸ ਦੇ ਹੋਣ ਤੋਂ ਪਹਿਲਾਂ ਲਿਖੀਆਂ ਗਈਆਂ ਸਨ, ਅਤੇ ਘਟ ਤੋਂ ਘਟ ਕਬੀਰ ਅਤੇ ਫ਼ਰੀਦ ਦੇ ਸਲੋਕ ਉਹਨਾਂ ਵਿਚ ਜ਼ਰੂਰ ਸਨ, ਤੇ ਕਬੀਰ ਅਤੇ ਨਾਮਦੇਵ ਦੀ ਹੋਰ ਬਾਣੀ ਵੀ ਸੀ। ਗੋਇਆ ਇਹ ਸੰਗ੍ਰਹਿ ਗੰਥ ਸਾਹਿਬ ਦੀ ਬੀੜ ਲਈ ਇਕ ) rot typc ਜਾਂ ਨਮੂਨਾ ਸੀ । | ਪਰ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜੋ ਗੋਇੰਦਵਾਲ ਦੇ ਭਲੇ ਬਾਵਿਆਂ ਵਿਚੋਂ ਹੀ ਹਨ ਅਤੇ ਗੁਰੂ ਅਮਰਦਾਸ ਤੋਂ ਚੌਧਵੀਂ* ਪੀਹੜੀ ਵਿਚ ਹਨ, ਉਹਨਾਂ ਨੂੰ ਏਹਨਾਂ ਦੋਹਾਂ ਪੋਥੀਆਂ ਦੇ ਦੇਖਣ ਅਤੇ ਪੜ੍ਹਨ ਦਾ ਅਵਸਰ ਵਧੀਕ ਮਿਲਿਆ ਹੈ। ਆਪ ਨੇ ਮੈਨੂੰ ਦਸਿਆ ਜੋ: “ਉਹਨਾਂ ਨੇ ਇਨਾਂ ਦੋਹਾਂ ਪੱਖੀਆਂ ਵਿਚੋਂ ਕਈ ਵਾਰੀ ਪਾਠ ਕੀਤਾ ਹੈ । ਭੱਲਾ ਕੁਲ ਵਿਚ ਜੋ ਰਵਾਇਤ ਚਲੀ ਆਉਂਦੀ ਹੈ, ਉਸ ਮੂਜਬ ਇਹ ਦੋਵੇਂ ਪੋਥੀਆਂ ਬਾਬਾ ਮੋਹਨ ਦੇ ਪਤਰ ਅਤੇ ਗੁਰੂ ਰਾਮਦਾਸ ਦੇ ਪੱਤਰੇ ਸਹੰਸਰ ਰਾਮ ਨੇ ਗੁਰੂ ਜੀ ਦੀ ਆਗਿਆ ਨਾਲ ਲਿਖੀਆਂ ਸਨ | ਬਾਣੀ ਇਹਨਾਂ ਵਿਚ ਉਹ ਦਰਜ ਕੀਤੀ, ਜੋ ਰਬਾਬੀ ਕੀਰਤਨ ਕਰਦੇ ਸਮੇਂ ਗਾਇਆ ਕਰਦੇ ਸਨ, ਜਾਂ ਹੋਰ ਲੋਕਾਂ ਤੋਂ ਸੁਣ ਕੇ ਜਿਨ੍ਹਾਂ ਨੂੰ ਬਹੁਤ ਸਾਰੇ ਸ਼ਬਦ ਕੰਠ ਹੁੰਦੇ ਸਨ, ਜਾਂ ਉਹ ਸ਼ਬਦ ਜੋ ਅੱਡ ਅੱਡ ਲੋਕਾਂ ਨੇ ਆਪਣੇ ਪਾਠ ਆਦ ਲਈ ਖੁਲੇ ਪਤਰਿਆਂ ਪੁਰ ਲਿਖੇ ਹੁੰਦੇ ਸਨ ।" "
"
- ਰੂ ਨਾਨਕ ਸਾਹਿਬ ਤੋਂ ਹੁਣ ਤੇਹਰਵੀਂ ਪੀਹੜੀ ਚਲ ਰਹੀ ਹੈ, ਅਤੇ ਯਾਹਰਵੀਂ ਦੇ ਬਿਧ ਪੁਰਖ ਵੀ, ਬਾਬਾ ਪ੍ਰੇਮ ਸਿੰਘ ਦੀ ਉਮਰ ਦੇ, ਹਾਲੀ ਜੀਉਂਦੇ ਮੱਚਦ ਹਨ, ਜਿਵੇਂ ਸ. ਬ, ਬਾਬਾ ਸ਼ਿਵ ਸਿੰਘ ਬੇਦੀ ।
Digitized by Panjab Digital Library / www.panjabdigilib.org