ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਬਾਣੀ ਜੋ ਨਕਲ ਕਰਕੇ ਲਿਆਏ, ਉਸ ਵਿਚ ਹਰ ‘ਸ਼ਬਦ` ਦੇ ਉਪਰ ਰਾਗ ਦਾ ਨਾਮ ਦਿੱਤਾ ਸੀ, ਸੋ ਪਿਛੋਂ ਲਿਖੀਆਂ ਗਈਆਂ ਬੀੜਾਂ ਵਿਚ ਜਿਸ ਜਿਸ ਰਾਗ ਦੇ ਸ਼ਬਦ ਸਨ, ਉਸ ਉਸ ਰਾਗ ਹੇਠਾਂ ਲਿਖ ਦਿਤੇ ਗਏ, ਆਪਣੀ ਠੀਕ ਥਾਂ ਸਿਰ ਪੰਜਵੇਂ ਗੁਰੂ ਦੀ ਬਾਣੀ ਦੇ ਪਿਛੇ ਅਤੇ ਭਗਤ ਬਾਣੀ ਤੋਂ ਪਹਿਲੇ ਨਿਯਮਿਤ ਤਰਤੀਬ ਮੂਜਬ 1 ਏਸ ਤਰਤੀਬ ਸਿਰ ਦੇਣ ਦਾ ਰਿਵਾਜ ਦੇਸ ਵਿਚ ਸੰਮਤ ੧੭੩੨ ਤੋਂ ਚਿਰ ਪਿਛੋਂ fਪਿਆ ਨਜ਼ਰ ਆਉਂਦਾ ਹੈ । ਜਿਨ੍ਹਾਂ ਬੀੜਾਂ ਵਿਚ ਇਹ ਤਰਤੀਬ ਵਰਤੋਂ ਹੈ, ਓਹ ਸਭ ਡੇਢ ਪੌਣੇ ਦੋ ਸੌ ਵਰੇ ਤੋਂ ਏਧਰ ਦੀਆਂ ਲਿਖੀਆਂ ਹਨ । ਹੋਣ ਕਰਤਾਰ ਪੁਰ ਵਾਲੀ ਬੀੜ ਵਿਚ ਨਾਵੇਂ ਮਹਲ ਦੀ ਬਾਣੀ ਏਸੇ ਤਰਤੀਬ ਸਿਰ ਦਰਜ ਹੈ, ਅਤੇ ਅਸਲੀ ਲਿਖਾਰੀ ਦੇ ਹਬ ਦੀ ਲਿਖੀ ਦੱਸੀ ਜਾਂਦੀ ਹੈ । ਤਾਂਤੇ ਕਰਤਾਰਪੁਰ ਵਾਲੀ ਬੀੜ ਦੇ ਲਿਖੇ ਜਾਣ ਦੀ ਉਪਰਲੀ ਹਦ ਮੁਕਰਰ ਹੋ ਗਈ । ਕਰਤਾਰਪੁਰ ਵਿਚ ਜਿਸ ਅੱਗ ਲਗੀ ਦੀ ਯਾਦਦਾਸ਼ਤ ਲਿਖ ' ਹੋਈ ਹੈ, ਉਹ ਅੱਗ ਅਹਮਦਸ਼ਾਹ ਅਬਦਾਲੀ ਨੇ ਲਾਈ ਮੰ । ਅਹਮਦ ਸ਼ਾਹ ਨੇ ਸੰਨ ੧੭੫੬ ਵਿਚ ਸਿਖਾਂ ਪੂਰ ਚੜ੍ਹਾਈ ਕੀਤੀ ਸੀ, ਅਤੇ ਦੁਆਬਾ, ਮੈਨਦੁਆਬ ਆਦਿ ਵਿਚੋਂ ਓਹਨਾਂ ਨੂੰ ਕਢਕੇ ਅਪਨੇ ਹਾਕਿਮ ਸਰਹਿੰਦ ਅਤੇ ਜਲੰਧਰ ਵਿਚ ਮੁਕਰਰ ਕੀਤੇ ਸਨ। ਸੋਢੀ ਵਡਭਾਗ ਸਿੰਘ ਜੋ ਉਸ ਵੇਲੇ ਕਰਤਾਰ ਪਰ ਵਿਚ ਗੁਰੂ ਸਨ ਪਹਾੜਾਂ ਵਿਚ ਭਜ ਗਏ ਸਨ, ਅਤੇ ਇਕ ਜਗਾਂ ਮੈੜੀ’ ਡੇਰਾ ਜਾ ਕੀਤਾ ਸੀ । ਇਹ ਜਗ੍ਹਾ ਹੁਣ ਭੀ ‘ਡੇਰਾ ਵਡਭਾਗ ਸਿੰਘ’ ਦੇ ਨਾਮ ਤੇ ਮਸ਼ਹੂਰ ਹੈ । ਅਹਮਦ ਸ਼ਾਹ ਦੇ ਚਲੇ ਜਾਨ ਪਿਛੋਂ ਸੋਢੀ ਵਡਭਾਗ ਸਿੰਘ ਨੇ ਬਾਘ ਸਿੰਘ ਆਦਿ ਜਥੇਦਾਰਾਂ ਦੀ ਮਦਦ ਨਾਲ ਤੇ ਆਦੀਨਾਬੇ ਦੇ ਇਸ਼ਾਰੇ ਜਾਂ ਚਸ਼ਮਪੋਸ਼ੀ ਨਾਲ ਦੁਆਬੇ ਉਤੇ ਹਮਲਾ ਕਰਕੇ ਜਲੰਧਰ ਨੂੰ ਸਾੜ ਦਿਤਾ, ਅਤੇ ਆਹਮਦਸ਼ਾਹ ਦੇ ਮੁਕਰਰ ਕੀਤੇ ਹਾਕਮ ਸਰਬੁਲੰਦ ਖਾਂ ਨੂੰ ਮਾਰ ਦਿਤਾ | ਇਹ ਸੰਨ ੧੭੫੭ (ਸੰਮਤ ੧੮੧੪) ਦਾ ਵਾਕਿਆ ਹੈ, ਜੋ ਤਾਰੀਖ -੨੬੧ Digitized by Panjab Digital Library / www.panjabdigilib.org