ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" . .. ਗਈਆਂ, ਉਸੇ ਤਰ੍ਹਾਂ ਏਸ ਕਰਤਾਰਪੁਰ ਵਾਲੀ ਬੀੜ ਵਿਚ ਕੀਤਾ ਗਿਆ। ਹੈ । ਇਹਨਾਂ ਧੁਨਾਂ ਦਾ ਪਿਛੋਂ ਲਿਖੇ ਜਾਣਾ ਸਾਫ਼ ਨਜ਼ਰ ਆ ਰਿਹਾ ਹੈ* (੬) ੨ ਦੇ ਲਿਖ ਜਾਨ ਦਾ ਸੰਮਤ ਵੀ ਉਸ ਵਿਚ ਦਿੱਤਾ ਸੀ। ਏਸਨੂੰ ਭੀ ਦਲਕੇ ਵਾਕਿਆਤ ਦੇ ਨੇੜੇ ਲਿਆਉਣਾ ਜ਼ਰੂਰੀ ਸੀ। ਇਹ : ਨਿਰਸੰਦੇਹ ਮਾਲੂਮ ਸੀ ਕਿ ਗੁਰੂ ਅਰਜਨ ਦੇਵ ਸੰਮਤ ੧੬੬੩ ਵਿਚ ਹੈ : ਸਮਾਏ ਸਨ, ਸੋ ਏਸ ਬੀੜ ਦੇ, “ਆਇ-ਬੀੜ ਬਨਣ ਲਈ ਇਹ ਜ਼ਰੂਰੀ ਸੀ । ਕਿ x੨ ਵਿਚ ਲਿਖ਼ਆ ਸੰਮਤ ੧੬੬੩ ਤੋਂ ਪਹਿਲੇ ਦਾ ਹੋਣਾ ਚਾਹੀਏ । ਸੋ ਪਹਿਲੇ ਲਿਖੇ ਸੰਮਤ ਨੂੰ ਥੋੜੀ ਤਬਦੀਲੀ ਕਰਕੇ ਜੇ ਇਹ ਕੰਮ ਬਣਦੀ ਜਾਏ ਤਾਂ ਕਿਉਂ ਨਾ ਕੀਤਾ ਜਾਏ, ਮਹੀਨਾ ਤੇ ਥਿਤ ਬਦਲਨ ਦੀ ਕੋਈ ਲੋੜ ਹੀ ਨਹੀਂ ਸੀ । ਆਉ ਹੁਣ ਦੇਖੀਏ ਕਿ ਓਹ ਸੰਮਤ ਕੇਹੜਾ ਸੀ : ਜਿਸਨੂੰ ਬਦਲਕੇ ਸੰਮਤ ੧੬੬੧ ਬਨਾਇਆ ਗਿਆ। , ਗੁਰੂ ਹਰ ਗੋਬਿੰਦ ਸਹਿਬ ਸੰਮਤ ੧੬੮੮-੮੯ ਵਿਚ ਕੀਰਤਪੁਰ ਗਏ ਹਨ, ਜਿਥੇ ਸੰਮਤ ੧੬੯੫ ਵਿਚ ਬਾਬਾ ਗੁਰਦਿੱਤਾ ਜੀ ਛੋਟੀ ਉਮਰ ' ਨੂੰ ਵਿਚ ਹੀ ਚਲ · ਬਸੇ । ਉਹਨਾਂ ਦੀ ਵਿਧਵਾ ਨਿਹਾਲ ਕੌਰ ਕੀਰਤਪੁਰ ਵਿਚ . ਗੁਰੂ ਸਾਹਿਬ ਪਾਸ ਰਹਿਣਾ ਨਹੀਂ ਸੀ ਚਾਹੁੰਦੀ, 'ਕਰਤਾਰਪੁਰ ਆਪਣੇ ' ਪੇਕੇ ਆਕੇ ਰਹਿਣਾ ਪਸੰਦ ਕਰਦੀ ਸੀ । ਕੁਛੜ ਵਰੇ ਡੇਢ , ਦਾ ਪਤੂ , . ਧੀਰਮਲ ਸੀ । ਬਾਬਾ ਗੁਰਦਿੱਤਾ ਦੇ , ਪਿਛੋਂ ਗੁਰੂ ਗੱਦੀ ਦਾ ਹੱਕ ਉਸਨੂੰ : ਪਹੁੰਚਦਾ ਸੀ। ਸੋ ਇਸ ਬਿਨਾ ਪੁਰ ਉਸਨੇ ਲੋਕਾਂ ਦੇ ਸਿਖਾਏ ਪੜਾਏ । ਕਰਤਾਰਪੁਰ ਵਿਚ ਵਖਰੀ ਗੁਰਗੱਦੀ - ਧੀਰਮਲ ਦੇ ਨਾਮ ਪੁਰ ਕਾਇਮ : :

  • "
  • ਏਸ ਤੋਂ ਜਾਪਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ “ਧੁਨਾਂ' ਆਦਿ . tੜ ਵਿਚ, ਜੋ ਉਹਨਾਂ ਪਾਸ ਸੀ, ਪਿਛੋਂ ਕੀਰਤਪੁਰ ਜਾਕੇ ਵਧਾਈਆਂ ।

ਚੰਗੇ ਮੌਨੀਫਾਇੰਗ ਗਲਾਸ ਨਾਲ ਇਹ ਤਬਦੀਲੀ ਨਜ਼ਰ ਆ , ਜਾਨੀ ਚਾਹੀਏ, ਅਤੇ ਸੰਮਤ ਪੁਰ ਜੇ ਅਸੀਂ ਸੋਲਨ ਲਗਾ ਸਕੀਏ, ਤਦ ਨਵੀਂ ਅਤੇ ਪੁਰਾਣੀ ਸਿਆਹੀ ਦਾ ਫ਼ਰਕ ਵੀ ਨਜ਼ਰ ਆ ਜਾਏ । -੨੬੬ Digitized by Panjab Digital Library / www.panjabdigilib.org