ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

' ਬਾਬਾ ਜੀ ਨੇ ਇਹ ਵੀ ਕਿਹਾ ਕਿ : “ਦੋਵੇਂ ਪੋਥੀਆਂ ਲਗ ਪਗ ਇਕ ਜਿਡੀਆਂ ਕੋਈ ਦਾਈ ਦਾ ਸੌ ਜਾਂ ਪੋਣੇ ਤਿੰਨ ਸੌ ਵਰਕਿਆਂ* ਦੀਆਂ ਹੋਣਗੀਆਂ | ਪਤਰੇ ਕੋਈ ੧੦ ਇੰਚ ਲੰਮੇ ਅਤੇ ਸਤ ਇੰਚ ਚੌੜੇ, ਅਰਥਾਤ ਵਡ ਤਾਉ ਵਿਚੋਂ ਅਠ ਕਦੇ ਹੋਏ ( Octivo ' । ਇਚ ਸਵਾ ਇੰਚ ਹਾਸ਼ੀਆਂ ਚਤਰਫੀ ਛਡਕੇ ਲਿਖਾਈ ਅਜ ਕਲ ਦੀਆਂ ਕਿਤਾਬਾਂ ਵਾਂਗ ਪਤਰੇ ਦੀ ਚੁੜਾਈ ਵਿੱਚ ਕੀਤੀ ਹੋਈ ਹੈ, ਅਤੇ ਹਰ ਸਫ਼ੇ ਪੁਰ ਤੇਰਾਂ ਜਾਂ ਚੌਦਾਂ ਸਤਰਾਂ ਹਨ। ਅਖਰ ਪੁਰਾਣੀ · ਕਿਸਮ ਦੇ ਹਨ; ਚ, ਛ, ਲ, ਣ, ਯ, ਡ, ਅਖਰ ਅਤੇ ੬, ੮, ੯, ਹਿੰਦਸੇ ਤੇ ਕੁਝ ਲਗਾਂ ਹਰ ਸ਼ਕਲ ਦੀਆਂ ਹਨ, ਜਿਸ ਕਰਕੇ ਪਾਠ ਕਰਦੇ ਸਮੇਂ ਪਹਿਲੇ ਪiਹਲ ਕੁਝ ਔਖ ਹੁੰਦਾ ਹੈ।” ਉਹਨਾਂ ਦਾ ਇਹ ਭੀ ਖ਼ਿਆਲ ਹੈ ਕਿ: ‘ਗੁਰੂ ਨਾਨਕ ਸਾਹਿਬ ਦੀ ਬਾਣੀ ਜਿੰਨੀ ਕੁ ਗਰੰਥ ਸਾਹਿ: ਵਿਚ ਹੈ ਉਹ ਸਾਰੀ ਨਹੀਂ ਤਾਂ ਉਸਦਾ ਬਹੁਤ ਵੱਡਾ ਹਿੱਸਾ ਉਹਨਾਂ ਦੇ ਪੱਬੀਆਂ ਵਿਚ ਆ ਗਿਆ ਹੈ, ਪਰ ਓਹ ਨਿਸਚ ਨਾਲ ਨਹੀਂ ਕਰ ਸਕਦੇ। ਬਾਣੀ ਕਿਸੇ ਤਰਤੀਬ ਸਿਰ ਦਰਜ ਨਹੀਂ। ਪੋਥੀਆਂ ਵਿਚ ਕਬੀਰ ਜੀ ਦੇ ਕੁਝ ਲੋਕ ਤੇ ਸ਼ਬਦ ਹਨ, ਅ, ਏਸੇ ਤਰਾਂ ਬਾਬਾ ਫ਼ਰੀਦ ਦੇ ਸਲੋਕ ਵੀ ਹਨ। ਦੂਸਰੇ ਗੁਰੂ ਜੀ ਦੇ ਸਲੋਕਾਂ ਦੇ ਉਹਨਾਂ ਪੰਆਂ ਵਿਚ ਹੋਣ ਜਾਂ ਨਾ ਹੋਣ ਬਾਬਤ ਉ•] ਕੁਝ ਨਹੀਂ ਕਹਿ ਸਕਦੇ। ' ਆਪਣੇ ਪਹਿਲੋਂ ਹੀ ਮਨ ਰਖੋ ਨਤੀਜਿਆਂ ਦੀ ਪ੍ਰੋੜਤ ਖ਼ਾਤਰ ਚੰਗੇ ਚੰਗੇ ਸਿਖਾਂ ਨੇ ਇਹਨਾਂ ਪੋਥੀਆਂ ਬਾਬਤ ਇਤਨੀਆਂ ਗ਼ਲਤਬਿਆਨੀਆਂ ਮੇਰੇ ਸਾਹਮਣੇ ਕੀਤੀਆਂ ਹਨ, ਜੋ ਜੇਕਰ ਦੁਧ ਦਾ ਸੜਿਆ ਮੈਂ ਛਾਹ ਨੂੰ ਫੂਕ ਫੂਕ ਪੀਵਾਂ, ਤਦ ਦੋਸੀ ਨਹੀਂ ਹੋਵਾਂਗਾ । ਪਰ ਬਾਬਾ ਜੀ ਦੇ ਉਪਰ ਦਿੱਤੇ ਬਿਆਨ ਪਰ ਸ਼ਕ ਕਰਨ ਲਈ ਮੇਰੇ ਪਾਸ ਕੋਈ ਵਜ਼ਾ ਨਹੀਂ, ਸਿਵਾਇ ਏਹਨਾਂ ਲਫਜ਼ਾਂ ਪੁਰ ਸ਼ਕ ਕਰਨ ਦੇ ਕਿ ਸਹੰਸਰ ਰਾਮ ਨੇ, ਇਹ ਸੰਗ੍ਰਹਿ “ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਕੀਤਾ । ਇਹ ਲਫ਼ਜ਼ ਉਸ ਸੰਗ੍ਰਹਿ ਨੂੰ ਉਸ ਦਰਜੇ ਤਕ ਪ੍ਰਮਾਣੀਕ ਬਨਾਣ ਦੀ ਗ਼ਰਜ਼ ਨਾਲ ਕਹੇ ਗਏ ਜਾਪਦੇ ਹਨ, ਜਿਸਦਾ ਕਿ ਉਹ ਮੈਗਹਿ ਹੱਕਦਾਰ ਨਹੀਂ । ਡਾਢੀ ਠੀਕ ਅਤੇ ਨਿਸਚਿੰਤ ਵਾਕਫੀ ਲਈ ਇਹ

  • ਗਰੰਥ ਸਾਹਿਬ ਦਾ ਸਾਈਜ਼ ਲੰਬਾਈ, ਚੁੜਾਈ ਤੇ ਮੋਟਾਈ ਵਲ ਭੀ । ਇਤਨਾ ਕੁ ਹੀ ਸੀ, ਅਰਥਾਤ ਦੋਹਾਂ ਨੂੰ ਮਿਲਾ ਕੇ ।

Digitized by Panjab Digital Library / www.panjabdigilib.org