ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/290

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਇਕ ਲੰਮੇ ਦਾਲਾਨ ਵਿਚ ਹਨ । ਹੁਣ ਸੰਨ ੧੬੧੫ ਸੰਤ ਚੰਚਲਦਾਸ ਹੈ, ਜਿਸਦਾ ਚੇਲਾ ਗੰਗਾ ਰਾਮ ਹੈ । ਬਣੀਮ ਦੇ ਲੋਕ ਉਸਦੀ ਕੋਈ ਮਦਦ ਨਹੀਂ ਕਰਦੇ, ਪਰ ਨੇੜੇ ਤੇੜੇ ਦੇ ਪਿੰਡਾਂ ਵਿਚ ਚਾਲੀ -: ਕੁ ਘਰ ਸੇਵਕਾਂ ਦੇ ਹਨ, ਜਿਨਾਂ ਤੋਂ ਕੁਝ ਪ੍ਰਾਪਤ ਹੋ ਜਾਂਦਾ ਹੈ । ਜਗੀਰ ਦੀ ਆਮਦਨ, ਖ਼ਰਚ ਕਢਕੇ ਕੋਈ ੩੫੦) ਸਾਲ ਦੀ ਹੈ। ਉਪਰਲੇ ਹਾਲਾਤ ਮੈਨੂੰ ਬਹੁਤ ਕੁਝ ਮਹੰਤ ਚੰਦਲ ਦਾਸ ਤੋਂ ਹੀ ਆਲਮ ਹੋਏ ਹਨ । ਮਹੰਤ ਨੇ ਮੈਨੂੰ ਇਹ ਵੀ ਦਸਿਆ ਕਿ ਤੀਹ ਵਰੇ ਹੋਏ ਹਨ (ਸੰਨ ੧੮੯੫ ਦੇ ਲਾਗੇ) ਜੋ ਕੁਮਲੇ ਵਿਚ ਇਕ ਖੜੀ ਦੇ ਪਾਸ ਉਸਨੇ ੧੨ ਗੁੰਬ ਸਾਹਿਬ ਦੇਖੇ ਸਨ, ਜਿਨ੍ਹਾਂ ਵਿਚੋਂ ਇਕ ਸੁਨੈਹਰੀ, ਅਖਰਾਂ ਵਿਚ ਸੀ,ਅਤੇ ਹਾਸ਼ੀਏ ਤੇ ਬਲਬੂਟੇ (illuminated) ਸਨ। ਇਹ ਗ੍ਰੰਥ ਬੜੇ ਆਕਾਰ ਦਾ ਸੀ, ਖ਼ੂਬ ਮੋਟੀ ਲਿਖਤ ਸੀ । ਹੁਣ ਇਹ ਗੈਬ ' ਸਾਹਿਬ ਗੁਮ ਹੋ ਗਏ ਹਨ। ੧੮-ਬੀੜ ਸੰਮਤ ੧੭੪੨ ਨਾਨਕ ਮਤਾ (ਪੀਲੀ ਭੀਤ) ਇਹ ਗੁਰਦਵਾਰਾ ਹੈ ਤਾਂ ਸੂਬੇ ਆਗਰਾ ਤੇ ਅਵਧ ਵਿਚ, ਪਰ ਅਸੀਂ ਏਸਦਾ ਜ਼ਿਕਰ ਢਾਕੇ ਬੰਗਾਲੇ ਦੀਆਂ ਸੰਗਤਾਂ ਵਿਚ ਕਰ ਰਹੇ ਹਾਂ, ਕਿਉਂ ਜੋ ਏਸ ਦੀ ਸਾਂਝ ਉਧਰ ਦੀਆਂ ਸੰਗਤਾਂ ਨਾਲ ਹੈ । ਇਹ ਗੁਰਦਵਾਰਾ ਪਿਛੇ ਛੇਵੇਂ ਗੁਰੂ ਤਕ ਅਪੜਦਾ ਹੈ । ਬਿਹਾਰ ਅਤੇ ਢਾਕੇ ਬੰਗਾਲੇ ਵਲ ਦੀਆਂ . ਉਦਾਸੀ ਸੰਗਤਾਂ ਸਭ ਮੋਰੰਗ ਮੁਲਕ ਨੀਪਾਲ ਦੇ ਅਖਾੜੇ ਜਾਂ ਧੂਏਂ ਨਾਲ ਸਬੰਧਤ ਹੁੰਦੀਆਂ ਸਨ, ਅਤੇ ਪੁਰਾਣੀਆਂ ਸਭ ਅਲਮਸਤ ਰਾਜ ਅਤੇ ਨਬਾ ਸਾਹਿਬ ਉਦਾਸੀ ਬਜ਼ੁਰਗਾਂ ਦੀਆਂ ਕਾਇਮ ਕੀਤੀਆਂ ਸਨ । ਨਾਨਕ ਮਤਾ ਨੂੰ ਗੁਰੂ ਤਖਤ’ ਕਰਕੇ ਲਿਖਿਆ ਹੈ, ਜਿਸ ਤਰ੍ਹਾਂ ਕਿ ਉਸ ਪਥਰ ਪੁਰ ਜੋ ਨਥਾ ਸਾਹਿਬ ਦੀ ਸੰਗਤ ੨੮o Digitized by Panjab-Digital Library -www.panjabdigilib.org