ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/295

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" . A r m ,' . ।

  • *

|

. ॥੧

' ' ! · ੧੯-ਪੁਰਾਤਨ ਬੀੜ ਸੰਗਤ ਬਣਿਗਮ ਇਸ ਬੀੜ ਦੇ ਉਤਾਰਾ ਕੀਤੇ ਜਾਣ ਦਾ ਸੰਮਤ ਤੇ ਮਾਲੂਮ ਨਹੀਂ ਹੋ ਸਕਦਾ, ਪਰ ਹੈ ਇਹ ਬਹੁਤ ਪੁਰਾਣੀ । ਕਾਗ਼ਜ਼ ਖਸਤਾ ਹੋ ਗਿਆ · ਹੈ, ਹਰਫ਼ ਕਿਤੇ ਕਿਤੇ ਉਡ ਗਏ ਹਨ ਤੇ ਪੜੇ ਨਹੀਂ ਜਾ ਸਕਦੇ ! ਇਕ ਦੋ ਪੜੇ ਭੀ ਨਿਕਲੇ ਹੋਏ ਜਾਂ, ਪਾਟੇ ਹੋਏ ਹਨ । ਅਖਰਾਂ ਦੀਆਂ ਸ਼ਕਲਾਂ ਵੀ ਹੁਣ ਨਾਲੋਂ ਫ਼ਰਕ ਸਿਰ ਹਨ । ਸੰਮਤ ਅਕਸਰ ਤਤਕਰੇ ਦੇ ਅਗੇ ਜਾਂ ਪਿਛੇ ਦਿੱਤਾ ਹੁੰਦਾ ਹੈ, ਉਥੇ ਇਹ ਨਹੀਂ ਹੈ । ਦੂਜੀ ਥਾਂ ਸੰਮਤ ਦੇ ਦੇਣ ਦੀ ਰੀਥ ਸਾਹਿਬ ਦੇ ਛੇਕੜ ‘ਚਰਿਤ੍ਰ ਜੋਤੀ ਜੋਤ ਸਮਾਵਣ ਕੇ’ ਦੇ ਨਾਲ ਹੁੰਦੀ ਹੈ। ਏਸ ਬੀੜ ਵਿਚ ਨਾਵੇਂ ਮਹਲ ਦੀ ਬਾਣੀ ਦਿੱਤੀ ਹੈ, ਸੋ ਨਾਵੇਂ ਮਹਲ ਦੇ :: ਚਲਾਣੇ ਦੀ ਥਿਤ ਵੀ ਦਿੱਤੀ ਹੋਣੀ ਹੈ । ਨਵਾਂ ਪਾਤਸ਼ਾਹੀਆ ਦੇ ਸੰਮਤ ਦੇਕੇ ਸਫੇ ਉਤੇ ਚੋਖੀ ਥਾਂ ਬੜੀ ਹੋਣੀ ਏ । ਮਾਲੂਮ ਦੇਂਦਾ ਹੈ ਕਿ ਉਤਾਰੇ ਦਾ ਸੰਮਤ ਇਥੇ ਲਿਖਿਆ ਹੋਣਾ ਏ, ਪਰ ਇਹ ਅਧਾ ਵਰਕਾ ਹੇਠਾਂ ਪਾਟ ਗਿਆ ਹੈ । ਬੀੜ ਦੀ ਆਮ ਹਾਲਤ, ਅਖਰਾਂ ਦੀਆਂ ਸ਼ਕਲਾਂ, ਅਤੇ ਅੰਦਰ ਬਾਣੀ ਦੀ ਤਰਤੀਬ ਆਦਿ ਦਾ ਖ਼ਿਆਲ ਕਰਕੇ, ਮੈਂ ਏਸ ਨੂੰ ਸੰਮਤ ੧੭੪੨ ਤੋਂ ਪਹਿਲੇ ਰਖਾਂਗਾ । ਇਹ ਸੰਗਤ ਸਰਦਾਰ ਮਹਾਂ ਸਿੰਘ ਦੇ ਵੇਲੇ ਤੋਂ ਪੁਰਾਣੀ ਹੈ । ', ਬੀੜ ਕਾਹਲੀ ਵਿਚ ਉਤਾਰਾ ਕੀਤੀ ਦਿਸਦੀ ਹੈ, ਲਿਖਾਈ ਕੁਝ ਅਜਿਹੀ ਸੁੰਦਰ ਨਹੀਂ, ਬਹੁਤ ਸਾਰੀਆਂ ਕੁਲਾਂ ਕੀਤੀਆਂ ਚਨ, ਅਤੇ ਫੇਰ ਓਹਨਾਂ ਨੂੰ ਸੋਧਿਆ ਹੈ, ਕਿਤੇ ਤਾਂ ਪਾਲਾਂ ਦੇ ਵਿਚਾਲੇ, ਅਤੇ ਬਹੁਤਾ ਕਰਕੇ ਕਿਨਾਰੇ ਜਾਂ ਹਾਸ਼ੀਏ ਪੁਰ । ਸੁਧਾਈ ਕਰਨ ਪਿਛੋਂ ਭੀ ਗ਼ਲਤੀਆਂ ' ਰਹਿ ਗਈਆਂ ਹਨ। ਜਿਤਨੇ ਕੁ ਸ਼ਬਦ ਮੈਂ ਪੜੇ ਹਨ, ਉਸਤੋਂ ਪਤਾ . ਲਗਦਾ ਹੈ ਕਿ ਹੁਣ ਨਾਲੋਂ ਪਾਠ ਦਾ ਥੋੜਾ ਬਹੁਤਾ ਅੰਤਰਾ ਸੀ, ਖ਼ਾਸ ਕਰਕੇ ਨਾਵੇਂ ਮਹਲ ਦੇ ਸ਼ਲੋਕਾਂ ਅਤੇ ਭਗਤ ਬਾਣੀ ਵਿਚ । | ਪਹਿਲੇ ੩੩ ਪਤਿਆਂ ਪੁਰ ਤਤਕਰੇ ਹਨ ਅਤੇ ਅਗੇ ੭੧੨ ਪੜ੍ਹਿਆਂ ਪੁਰ -੨੮੩ - ' .....। , 7. Digitized by Panjab Digital Library www.panjabdigilib.org