ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/299

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੦-ਪੁਰਾਤਨ ਬੀੜ ਚਾਟਗਮ ਸੰਗਤ ਇਹ ਬੀੜ ਬਹੁਤ ਪੁਰਾਣੀ ਹੈ, ਜਿਸ ਤਰ੍ਹਾਂ ਕਿ ਲਿਖਤ ਕਾਗ਼ਜ਼ · ਤੇ ਸਿਆਹੀ ਦੀ ਹਾਲਤ ਤੋਂ ਦਿਸ ਰਿਹਾ ਹੈ। ਸਿਆਹੀ ਕਈ ਥਾਂ ਕਾਗ਼ਜ਼ ਨੂੰ ਖਾ ਗਈ* ਹੈ । ਪਿਛਲੇ ਕੁਝ ਵਰਕੇ ਬਾਕੀ ਗੁੰਬ ਨਾਲੋਂ ਪਿਛੋਂ ਲਿਖਕੇ ਪਾਏ ਹੋਏ ਹਨ, ਭਾਵੇਂ ਹੁਣ ਉਹ ਭੀ ਪੁਰਾਣੇ ਹੀ ਦਿਸਦੇ ਹਨ । ਪੁਰਾਤਨ ਬੀੜਾਂ ਨੂੰ ਅਸੀਂ ਕੁਝ ਪਰਵਾਰਾਂ ਵਿਚ ਵੰਡ ਸਕਦੇ ਹਾਂ । ਏਧਰ ਦੀਆਂ ' ਉਦਾਸ-ਸੰਗਤਾਂ ਵਿਚ ਮੌਜੂਦ ‘ਬੀੜਾਂ ਇਕ ਮੁਢ ਤੋਂ ਟੁਰੀਆਂ ਜਾਪਦੀਆਂ ਹਨ ਅਤੇ ਇਕ ਦੂਜੀ ਨਾਲ ਮਿਲਦੀਆਂ ਹਨ । ਚਾਦਗਾਮ ਵਾਲੀ ਬੀੜ, ਬਣੀਗੁਆ ਅਤੇ ਨਾਨਕ ਮਤੇ ਵਾਲੀ ਬੀੜਾਂ ਦੇ ਨਾਲ ਇਕ ‘ਪਰਵਾਰ ਵਿਚ ਹੈ। ਸੋ ਨਾਨਕ ਮਤੇ ਵਾਲੀ ਬੀੜ ਨਾਲ ਟਾਕਰਾ ਕਰਕੇ ਜੋ ਫ਼ਰਕ ਵਾਲੀਆਂ ਗਲਾਂ ਹਨ, ਉਹ ਲਿਖਦੇ ਹ । ‘ਚਲਿਤ੍ਰ ਜੋਤੀ ਜੋਤ ਸਮਾਵਣ ਕਾ’ ਵਿਚ ਬਾਬਾ ਗੁਰਦਿੱਤਾ ਦੀ · ਥਿਤੁ ਨਾਮ ਸਮੇਤ ਇਉਂ ਦਿਤੀ ਹੈ: . “ਸੰਮਤ ੧੬੯੫ ਵਿਚ ਚੇਤ ਬੁਦੀ ੧੦ ਨੂੰ ਸ੍ਰੀ ਬਾਬਾ ਗੁਰਦਿੱਤਾ ਜੀ ਸਮਾਣੇ ਕੀਰਤਿਪੁਰ ” ਏਥੇ ਬਾਬਾ ਗੁਰਦਿੱਤਾ ਨੂੰ “ਸ੍ਰੀ ਸਤਿਗੁਰੂ' ਨਹੀਂ ਲਿਖਿਆ, ਜਿਸ ਤਰ੍ਹਾਂ ਕਿ ਆਦਿ-ਬੀੜ ਵਿਚ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਲਿਖਿਆ ਸੀ । ਓਹਨਾਂ ਨਾਮ ਛਡ ਦਿਤਾ ਸੀ, ਏਸ ਲਿਖਾਰੀ ਨੇ ਪਾ ਦਿੱਤਾ ਹੈ । ਇਸ ht

  • ਸਿਆਹੀ ਵਿਚ ਹੈ ਤੇ ਤਾਂਬੇ ਦਾ ਅੰਸ਼ ਹੁੰਦਾ ਹੈ । ਨੀਲਾ ਬੋਬਾ ਵੀ . ਪਾਂਦੇ ਸਨ, ਅਤੇ ਲੋਹੇ ਦੀ ਬਾਣੀ ਵਿਚ ਚਾਲੀ ਦਿਨ ਰਗੜਦੇ ਸਨ | ਲੋਹੇ ਦਾ 'ਜੰਗ ਤੇ ਤਾਂਬੇ ਦੀ ਹਰਿਆਵਲ ਦੇਵੇ' ਕਾਗਜ਼ ਨੂੰ ਖਾ ਜਾਂਦੇ ਸਨ, ਅਤੇ ਕਾਗਜ਼

ਵਿਚ ਕਈ ਥਾਂ ਛੋਕ ਪੈ ਜਾਂਦੇ ਸਨ । ਸਿਆਹ ਬਨਾਣ ਦੀ ਠੀਕ ਵਿਧੀ ਜਾਨਣੀ · ਏਹਨਾਂ ਲੋਕਾਂ ਲਈ ਬੜੀ ਜ਼ਰੂਰੀ ਸੀ, ਜਿਨ੍ਹਾਂ ਨੇ ਸਦੀਆਂ ਰਹਿਣ ਲਈ ਕਿਤਾਬਾਂ ਲਿਖਣੀਆਂ ਹੁੰਦੀਆਂ ਸਨ। ਤਾਂਹੀ ਤੇ ਹਰ ਪਾਚਨ ਬੀੜ ਵਿਚ ਸਿਆਹੀ ਦੀ ਬਿਧੀ ਦਿੱਤੀ ਹੁੰਦੀ ਹੈ। ਨੂੰ -੨੮੭-) Digitized by Panjab Digital Library / www.panjabdigilib.org