ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/309

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. 1 1 . - . ਤੋਂ ਪਿਛੋਂ ਸ਼ਲੋਕ ਕਬੀਰ, ਸ਼ਲੋਕ ਫ਼ਰੀਦ, ਸਵੈਯੇ ਸ੍ਰੀ ਮੁਖਵਾਕ ਮ: ੫, ਅਤੇ ਭਟਾਂ ਦੇ ਸਵੈਯੇ ਦਿਤੇ ਹਨ । ਇਉਂ ਸਮਝੋ ਜੋ ਜਿਸ ਨੂੰ ‘ਭੋਗ ਦੀ ਬਾਣੀ ਕਿਹਾ ਜਾਂਦਾ ਹੈ, ਅਰਥਾਤ ਗਰੰਥ ਸਾਹਿਬ ਦਾ ਜੋ ਖਿਲ ਭਾਗ ਜਾਂ ਜ਼ਮੀਮਾ ਹੈ, ਉਸ ਦੇ ਵਿਚਕਾਰ ਨਾਵੀਂ ਪਾਤਸ਼ਾਹੀ ਦੇ ਸ਼ਲੋਕ ਅਤੇ “ਮੁੰਦਾਵਣੀ’ ਵਾਲਾ ਸ਼ਲੋਕ ਘਤ ਕੇ ਦੋ ਹਿਸਿਆਂ ਵਿਚ ਵੰਡ ਦਿੱਤਾ ਹੈ । ਵੇਰਵਾ ਇਸ ਤਰਾਂ ਪੁਰ ਹੈ ਕਿ ਰਾਗ ਪ੍ਰਭਾਸ ਦੇ ਅੰਤ ਵਿਚ ਨੌ ਸ਼ਬਦ ਭਗਤਾਂ ਦੇ ਹਨ। ਫੇਰ ਸ਼ਲੋਕ ਸਹਸਕ੍ਰਿਤਿ, ਗਾਥਾ, ਫੁਨਹੇ, ਚਓਬਲੇ ਅਤੇ ਬਲੋਕ ਵਾਰਾਂ ਤੇ ਵਧੀਕ ਆਉਂਦੇ ਹਨ ਸ਼ਲੋਕ ਮ: ੫ ਤਕ ॥ ਉਸ ਤੋਂ ਝਟ ਹੀ ਪਿਛੋਂ ਸ਼ਲੋਕ ਮਹਲਾ ੯ ਦੇ ਕੇ ਮੁੰਦਾਵਣੀ ਲਿਖ ਦਿੱਤੀ ਹੈ । ਚਉਬਲੇ ੧੧ ਦਿਤੇ ਹਨ, ਪਰ ਚਾਟ ਗਾਮ ਵਾਲੀ ਬੀੜ ਵਿਚ ੯ ਹਨ, ਛੇਕੜਲੇ ਦੋ ਛੁਟ ਗਏ ਹਨ । ਸ਼ਲੋਕ ਵਾਰਾਂ ਤੇ ਵਧੀਕ’ ਵਿਚ ਆਉਂਦਾ ਹੈ: ਲਾਹੌਰ ਸ਼ਹਿਰ ਜ਼ਹਿਰ ਕਹਿਰ ੨੬ ॥ ਮਹਲਾ ੩॥ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਵਵੀਂ ਦਾ ਘ੨੭॥ ਅੰਮ੍ਰਿਤਸਰ ਸਿਫਤੀ ਦਾ ਘਰ’ ਤੀਜੇ ਗੁਰੂ ਦਾ ਬਟਨ ਨਹੀਂ ਹੋ ਸਕਦਾ, ਕਿਉਂ ਜੋ ਅੰਮ੍ਰਿਤਸਰ ਨਾਮ ਏਸ ਕਸਬੇ ਦਾ ਪੰਜਵੇਂ ਗੁਰੂ ਦੇ ਵੇਲੇ ਪਿਆ ਸੀ, ਪਹਿਲੇ ਨਾਂ ‘ਚੱਕ ਰਾਮਦਾਸ’, ਤੇ ਫੇਰ ‘ਰਾਮਦਾਲਚ ਹੋਇਆ ਸੀ ਅਤੇ ਇਹਨਾਂ ਤੋਂ ਵੀ ਪਹਿਲੇ ਪਿੰਡ ਦਾ ਨਾਮ ਸੀ ‘ਭਸੀਂਹ’। “ਰਾਮਦਾਸ ਪੁਰ’ ਨਾਂ ਪਹਿਲੇ ਗੁਰੂ ਅਰਜਨ ਦੇਵ ਜੀ ਨੇ ਹੀ ਰਖਿਆ ਸੀ। ਨਾਵੀਂ ਪਾਤਸ਼ਾਹੀ ਦੇ ਪਿਛਲੇ ਕੁਝ ਸ਼ਲੋਕਾਂ ਦਾ ਪਾਠ ਇਉਂ

  • ਨਾਮ ਦੇਵ ਦੇ ਸ਼ਬਦ “ਅਭੁਲ ਰੁਖ ਇਕ ਚਲਤ ਉਪਾਇਆ ਵਿਚ “ਅਭੁਲ’ ਦੀ ਥਾਂ 'ਅਕਾਲ ਪੁਰਖ’ ਹੋ ਗਿਆ ਹੈ, ਲਿਖਾਰ ਵੀ ਗਲਤੀ ਨਾਲ 1 ਏਸੇ ਤਰ੍ਹਾਂ ਇਕ ਹੋਰ ਥਾਂ ਕਬਰਾਂ ਦੇ ਸ਼ਲੋਕ -'ਕਹਿ ਕਬੀਰ ਜਨ ਭਏ ਖੁਲਾਸੇ ਵਿਚ ‘ਭਏ ਖੁਲਾਸੇ` ਦੀ ਥਾਂ 'ਭਏ ਖਾਸਲੇ' ਬਣ ਗਿਆ ਹੈ । ਬਹੁਤ 'ਖਾਲਸੇ' ਲਿਖਣਾ ਚਾਹਿਆ ਸੀ ।

• ****: -੨੯੫ ' Digitized by Panjab Digital Library / www.panjabdigilib.org