ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/318

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਥੇ ਪਰਾਣੀ ਸੰਗਤ ਹੁੰਦੀ ਸੀ, ਜੋ ਢਹਿ ਗਈ ਹੈ । ਪੂਛਾਣੇ ਗ੍ਰੰਥ ਸਾਹਿਬ ਹੁਣ ਇਕ ਦੁਕਾਨਦਾਰ ਪਾਸ ਹਨ, ਜਿਸ ਵਿਚ ਦਸ਼ਮੇਸ਼ ਦਾ ਨੀਸ਼ਾ ਉਸੇ ਤਰਾਂ ਦਾ ਹੈ, ਜਿਸ ਤਰਾਂ ਦਾ ਛੋਟੇ ਮਿਰਜ਼ਾਪੁਰ ਵਾਲੀ ਬੀੜ ਵਿਚ, ਓਹੋ ਦਸਤਖ਼ਤ ਅਤੇ ਉਹ ਗੁਝਾ ਦਿਨ । ਬਾਕ ਤਰਤੀਬ ਵੀ ਸਾਰੀ ਉਹ ਹੈ । ਇਹ ਗੰਥ ਇਕ ਹਥ ਦਾ ਲਿਖਿਆ ਹੈ, ਨਿਰਸੰਯੇਹ ਰਾਣਾ ਹੈ, ਸਿਆਹੀ ਕਈ ਥਾਂ ਕਾਗਜ਼ ਨੂੰ ਖਾ ਗਈ ਹੈ। ਮੁਕੰਮਲ ਹੋਣ ਦੀ ਤਾਰੀਖ਼ ਇਉਂ ਦਿਤੀ ਹੈ : ਸੰਬਤ ੧੭੪੪ ਅਸਾਢ ਬਦੀ ਏਕਵਸ਼ੀ ਗਿਥ ਲਿਖਾ ਨੀਸ਼ਾਣ ਗੁਰੁ ਜੀ ਕੇ ਦਸਤਖਤ ਮਹਲਾ ੧੦) ਵੇਖੋ ਇਥੇ ਭੀ ਲਫ਼ਜ਼ 'ਨੀਸ਼ਾਣ' ਵਰਤਿਆ ਹੈ। (੨) ਏਸ ਗ੍ਰੰਥ ਦੀ ਇਕ ਹੋਰ ਅਖਰੋ ਅਖਰ ਨੰਕਲ ਵੀ ਏਥੇ ਪਟੇਟੇ ਹੀ ਮੌਜੂਦ ਹੈ, ਮੰਗਤ ਵਿਚ ਹੁੰਦੀ ਸੀ। ਹੁਣ ਦੋਵੇਂ ਗਰੰਥ ਇਕ ਸਿਖ ਦੇ ਕਬਜ਼ੇ ਵਿਚ ਹਨ। ਸੋ ਪੁਰਖ’ ਵਾਲੇ ਚਾਰ ਸ਼ਬਦ ਟਹਿਰਾਸ ਅੰਦਰ ਇਹਨਾਂ ਹਾਂ ਬੀੜ ਵਿਚ ਨਹੀਂ । ੨੯-ਬੀੜ ਸੰਮਤ ੧੭੪੩ ਲਖਨਊ ਲਖਨਉ ਮਹਲਾ ਯਹਯਾਗਜ ਵਿਚ ਪੁਰਾਣੇ ਬਨੀਏ ਸਿੰਘ ਰਹਿੰਦੇ ਹਨ। ਜਿਸ ਗਲੀ ਵਿਚ ਇਹ ਵਸਦੇ ਹਨ, ਇਹਨਾਂ ਕਰਕੇ ਉਹ ‘ਸਿੰਘਾਂ ਵਾਲੀ ਗਲੀ’ ਮਸ਼ਹੂਰ ਹੈ । ਇਹ ਲੋਕ ਅਸਲ ਵਿਚ ਕੀਰਤ ਪੁਰ ਦੇ ਰਹਿਣ ਵਾਲੇ ਸਨ । ਦਸਮ ਪਾਤਸ਼ਾਹ ਦੇ ਵੇਲੇ ਯਾਗ ਆ ਵਸੇ। ਸੰਗਤ ਦੀ ਕਾਵਭੇਦ ਇਹੋ ਉਹਿਆ ਕਰਦੇ ਸਨ। ਮਤਲਬ ਇਹ ਕਿ ਇਹ ਲੋਕ ਏਧਰ ਦੇ ਮਸੰਦ ਸਨ। ਇਹਨਾਂ ਪਾਸ ਇਕ ਗਰੰਥ ਸਾਹਿਬ ਗੁਰੂ ਕੇ ਨੀਸ਼ਾਨ ਵਾਲਾ ਅਤੇ ਦੋ ਹੁਕਮਨਾਮੇ ਹਨ । ਇਕ ਹੁਕਮਨਾਮਾ ਸੰਮਤ - ੩੦੪ Digitized by Panjab Digital Library | www.panjabdigilib.org