ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/324

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੩੨-ਪੁਰਾਤਨ ਬੀੜਾਂ, ਬਨਾਰਸ ਸੰਗਤ ਬੀੜ ਸੰਮਤ ੧੭੫੨॥ | ਲਿਖਤ ਦੇ ਕਿਤਨੇ ਹੀ ਗੁੰਬ ਸਾਹਿਬ ਬਨਾਰਸ ਸੰਗਤ ਵਿਚ ਹਨ । ਸੰਤਾਂਦ ਵਾਲੇ ਦਿਨ ਸਭ ਦਾ ਪ੍ਰਕਾਸ਼ ਹੁੰਦਾ ਹੈ । ਮੈਂ ਜੋ ਤਿੰਨ ਦੇਖੇ ਹਨ, ਉਹਨਾਂ ਦੀ ਪੜਤਾਲ ਦਾ ਸਿਟਾ ਦੇਦਾ ਹਾਂ। ਸਭ ਤੋਂ ਪੁਰਾਣੀ ਬੀੜ ਏਥੇ ਸੰਮਤ ੧੭੫੩ ਦੀ ਹੈ । ਤਤਕਰੇ ਤੋਂ ਪਹਿਲੇ ਇਕ ਕੋਰੇ ਪਤਰੇ ਪੁਰ ਬਾਈ ਵਾਰਾਂ ਦਾ ‘ਬੰਧੇਜ’ ਮਤਲਬ ਫ਼ਹਿਰਿਸਤ ਹੈ, ਅਤੇ ਨਾਲ ਹੀ ਉਸੇ ਸਫੇ ਤੇ ਲਿਖਿਆ ਹੈ : ਸੰਬਤ ੧੭੫੨ fਮਤੀ ਵਸਾਖ ਵਦੀ ੧ | ਗਿਰੰਥ ਲਿਖਿਤ ਪੂਰਾ ਹੋਇਆ। ਅਖਰ ਲ, ਹ, ਛ, ਯ ਵਗੈਰਾ ਪੁਰਾਣੀ ਸ਼ਕਲਾਂ ਦੇ ਹਨ। ਰਾਗ ਜੈਜਾਵੰਤੀ, ਰਾਗ ਜੈਤਸਰੀ ਦੇ ਪਿਛੋਂ ਦਿਤਾ ਹੈ, ਜਿਸ ਤੇ ਰਾਗ ਬਿਭਾਸ ਪ੍ਰਭਾਤੀ ਛੇਕੜਲਾ ਰਾਗ ਹੀ ਰਹਿੰਦਾ ਹੈ । ਜਿਸ ਦੇ ਪਿਛੋਂ ਦਸਤੂਰ ਮੂਜਬ ਸ਼ਲੋਕ ਸਹਸਕੂਤਿ, ਗਾਥਾ, ਫੁਨਹੇ, ਚਉਬਲੇ, ਸ਼ਲੋਕ ਵਾਰਾਂ ਤੇ ਵਧੀਕ ਦੇ ਕੇਮੰਦਾਵਣੀ-ਵਾਲਾ ਸ਼ਲੋਕ ਹੈ। ਉਸ ਦੇ ਪਿਛੋਂ ਦਸਤੂਰ ਮੁਜਬ ਆਉਦੇ ਹਨ ਸ਼ਲੋਕ ਮਹਲਾ ੯; ਸਲੋਕ ਕਬੀਰ ਜੀ ਸ਼ਲੋਕ ਫ਼ਰੀਦ ਦੇ । ਸਵੈਯੇ ਸ੍ਰੀ ਮੁਖਵਾਕ, ਸਵਯੇ ਸਭਨਾਂ ਭੱਟਾਂ ਦੇ, ਅਤੇ ਛੇਕੜ ਰਾਗ ਮਾਲਾ॥ ਹੋਰ ਫ਼ਾਲਤੂ ਬਣੀ ਕੋਈ ਨਹੀਂ ਦਿਤੀ। . ‘ਸੁਚੀ ਪਤੂ ਪੋਥੀ` ਵਿਚ ਜੈਜਾਵੰਤੀ ਰਾਗੀ ਹੇਠਾਂ ਚਾਰ ਸਤਰਾਂ • ਖ਼ਾਲੀ ਛਡੀਆਂ ਹਨ, ਚਾਰ ਸ਼ਬਦਾਂ ਦੀਆਂ ਪ੍ਰਤੀਕਾਂ ਦਰਜ ਕਰਨ ਲਈ, ਪਰ ਫੇਰ ਭੁੱਲ ਗਿਆ ਹੈ । ਏਸੇ ਤਰ੍ਹਾਂ ਰਾਗਮਾਲਾ ਦੇ ਪਿਛੋਂ, ‘ਬਸੰਤ ਕੀ ਵਾਰ ਮ: ੫..... ਪਤਿ.....' ਲਿਖਿਆ ਹੈ, ਪਰ ਗਰੰਥ ਸਾਹਿਬ ਦੇ ਅੰਦਰ ਰਾਗਮਾਲਾ ਤੋਂ ਪਿਛੋਂ ਬਸੰਤ ਕੀ ਵਾਰ ਨਹੀਂ ਦਿਤੀ । ਮਤਲਬ ਹੈ ਕਿ ‘ਸੂਚੀ ਪਤੂ ਪੋਥੀ` ਕਿਤੋਂ - ੧o - Digitized by Panjab Digital Library / www.panjabdigilib.org