ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/325

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਤਾਚਾ ਕੀਤੀ ਹੈ, ਤੇ ਗਰੰਥ ਸਾਹਿਬ ਕਿਤੋਂ ਹੋਰਓਂ, ਨਹੀਂ ਤਾਂ ਗਰੰਥ ਸਾਹਿਬ ਵਿਚ ਆਪਨੀ ਮਰਜ਼ੀ ਨਾਲ ਕਈ ਬਾਣੀ, ਜਿਵੇਂ “ਬਸੰਤ ਕੀ ਵਾਰ’ ਏਧਰ ਓਧਰ ਪਾ ਦਿਤੀਆਂ ਹਨ । ਨਾਵੇਂ ਮਹਲੇ ਦੇ ਸ਼ਬਦਾਂ ਸਲਕਾ ਵਿਚ ਓਹੋ ਲਫ਼ਜ਼ੀ ਫ਼ਰਕ ਏਥੇ ਭੀ ਹਨ, ਜਿਨ੍ਹਾਂ ਦਾ ਜ਼ਿਕਟ ਉਪਰ ਕਈ ਵਾਰੀ ਕੀਤਾ ਹੈ । ਬੀੜ ਸੰਮਤ ੧੮੦੯ ਉਪਟਲੇ ਗ੍ਰੰਥ ਸਾਹਿਬ ਨਾਲੋਂ ਵੱ0 ਵਰੇ ਪਿਛੋਂ ਦੁਜਾ ਗੁੰਬ ਸਾਹਿਬ ਸੰਮਤ ੧੮੦੯ ਦਾ ਆਉਂਦਾ ਹੈ । ਲਿਖਿਆ ਹੈ ਕਿ : ਸੰਮਤ ੧੮੦੬ ਮਿਤੀ ਭਾਦੋਂ ਵਦੀ । ਸੂਚੀ ਪੜ੍ਹ ਪੋਥੀ ਕਾ ਤਤਕਰਾ । ਜਪੁ ਸ੍ਰੀ ਗੁਰੂ ਰਾਮਦਾਸ ਜੀਉ ਕੇ ਦਸਤਖ਼ਤ ਕਾ ਨਕਲ, ਨਕਲ ਕਾ ਨਕਲ, ਨਕਲ ਕਾ ਨਕਲ ਕਾ ਨਕਲ। ਗੋਇਆ ਇਹ ਗ੍ਰੰਥ ਛੇਵੇਂ ਥਾਂ ਉਤਾਰਾ ਹੈ । ਸੋ ਪੁਰਖਵਾਲੇ ਚਾਰ ਸ਼ਬਦ ਇਸ ਵਿਚ ਨਿਤਨੇਮ ਦੀ ਬਾਣੀ ਅੰਦਰ ਦਿੱਤੇ ਹਨ । ਜੈਜਾਵੰਤੀ ਰਾਗ ਜੈਤਸਰੀ ਦੇ ਪਿਛੇ ਦਿੱਤਾ ਹੈ । “ਮੁੰਦਾਵਣੀ ਦਾ ਸ਼ਲੋਕ ਬਾਣੀ ਦੇ ਵਿਚਾਲੇ ਹੈ, ਗ੍ਰੰਥ ਦੇ ਅਖ਼ੀਰ ਤੇ ਨਹੀਂ । ਏਹਦੇ ਪਿਛੋਂ ਕਰਮਵਾਰ ਇਹ ਬਾਣੀਆਂ ਹਨ - ਸਲੋਕ ਨਾਵੇਂ ਮਹਲ ਕੇ, ਸਲੋਕ ਜਿਤ ਦਰ ਲਖ ਮੁਹਮਦਾ, ਸਲੋਕ, ਬਾਇ ਆਤਿਸ਼ ਆਬ, ਰਤਨਮਾਲਾ; ਹਕੀਕਤ ਰਾਹ ਮੁਕਾਮ; ਅਤੇ ਰਾਗ ਮਾਲਾ । ਛੇਕੜ ਤੇ ਸਿਆਹੀ ਕੀ ਬਿਧੀ ਹੈ । ‘ਸੂਚੀ ਖਤੂ ਪੋਥੀ ਦੇ ਪਿਛੇ ਡੇਢ ਸਫ਼ਾ ਕੋਰਾ ਛਡਕੇ ‘ਚਲਿਤ੍ਰ ਜੋਤੀ ਜੋਤ ਸਮਾਵਣ ਕਾ’ ਦਿੱਤਾ ਹੈ, ਅਤੇ ਆਪਣੇ ਵਲੋਂ ਕੁਝ ਦਰੁੱਸਤੀਆਂ ਕਰਕੇ ਗ਼ਲਤੀਆਂ ਪਾ ਦਿਤੀਆਂ ਹਨ । ਦਸ਼ਮੇਸ਼ ਜੀ ਦੇ ਚਲਾਣੇ ਦੀ ਥਿਤ ਏਸ ਤਰ੍ਹਾਂ ਦਿਤੀ ਹੈ : ‘ਸੰਮਤ ੧੭੬੪ ਕਾਤਿਕ ਸਦੀ........ਗੁਰੂ ਗੋਬਿੰਦ ਸਿੰਘ ਦੀ -

- - . . . -੩੧੧ Digitized by Panjab Digital Library / www.panjabdigilib.org