ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.

.

  • .
  • .

. . . . . .

.

ਸੂਚੀ ਪੜ ਪੋਥੀ ਕਾ ਤਤਕਰਾ ਰਾਗਾਂ ! ਜੋਤਿਜੋਤ ਸਮਾਵਣੇ ਕਾ ਚਲਿ ॥ ਸੰਮਤ ੧੮੭0 ਮਿਤਿ ਅਸਾਫ ਸੁਦੀ ੨ ॥ ਬਾਣ ਗੁਰੂ ਜੀ ਕੇ ਦਸਤਖ਼ਤਾਂ ਕਾ ਮਹਲਾ ਸ਼ਚੀ ਪੜ ਦੇ ਪਿਛੇ ‘ਚਲਿੜ ਜੋਤੀਜੋਤ ਸਮਾਵਣ ਕਾ’ ਵਿਚ ਨਾਵੇਂ ਮਹਲ ਤਕ ਦੀਆਂ ਥਿਤਾਂ ਦਿਤੀਆਂ ਹਨ, ਅਤੇ ਅਗੇ ਇਹ ਥਿਤ ਵਧਾਈ ਹੈ : “ਸੰਮਤ ੧੭੨੧ ਕਤਕ ਵਦੀ ੫ ਵੀਰਵਾਰ ਪਹਿਰ ਡੇਢ ਰਾਤ ਗੁਦਰੀ ਸ੍ਰੀ ਮਾਤਾ ਬਸੀ ਜੀ ਸਮਾਣੇ ।” ਇਹ ਮਾਤਾ ਬਸੀ ਜੀ ਕੌਣ ਸਨ ? ਮੈਨੂੰ ਖ਼ਬਰ ਨਹੀਂ। ਸ਼ਾਇਦ ਗੁਰੁ ਹਰਿਰਾਇ ਜੀ ਦੇ ਘਰੋਂ ਬਾਬਾ ਰਾਮਰਾਇ ਦੀ ਮਾਤਾ ਹੋਵੇ । ਬਾਬਾ ਗੁਰਦਿਤਾ ਜੀ ਦੇ ਚਲਾਣੇ ਦੀ ਥਿਤ ਨਾਮ ਦੇ ਕੇ ਦਿਤੀ ਹੈ ਸੰਮਤ ੧੬੯੫ ॥ ਬੀੜ ਵਿਚ ਰਹਿਰਾਸ ਵਿਚ ਸੋ ਪੁਰਖ’ ਵਾਲੇ ਚਾਰ ਸ਼ਬਦ ਤੇ ਰਾਗ ਮਾਰੂ ਹੇਠਾਂ ਮੀਰਾਂਬਾਈ ਦਾ ਸ਼ਬਦ, ਅਤੇ ਸਾਰੰਗ ਹੇਠਾਂ ਸੂਰਦਾਸ ਦੇ ਦੋ ਸ਼ਬਦ ਦਿੱਤੇ ਹਨ। ਕਬੀਰ ਦੇ ੨੪੪ ਸ਼ਲੋਕ ਅਤੇ ਫ਼ਰੀਦ ਦੇ ੧੩੦ ॥ ਰਾਗ ਬਿਭਾਸ ਪ੍ਰਭਾਤੀ ਦੇ ਪਿਛੇ ਤਰਤੀਬ ਵਾਰ ਬਾਣੀਆਂ ਇਉਂ ਦਿਤੀਆਂ ਹਨ: ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ ਕਬੀਰ ਜੀ, ਸਲੋਕ ਫ਼ਰੀਦ, ਸਵਈਏ ਸੀ ਮੁਖ ਵਾਕ; ਸਵੈਯੇ ਭੱਟਾਂ ਕੇ, ਸ਼ਲੋਕ ਵਾਰਾਂ ਤੇ ਵਧੀਕ ॥ ਮੁੰਦਾਵਣੀ ਮਹਲਾ ੫ ॥ ਬਾਣੀ ਦੀ ਇਹ ਤਰਤੀਬ ਗ੍ਰੰਥ ਨੂੰ ਨਵਾਂ ਸਿਧ ਕਰਦੀ ਹੈ ॥ ਮੰਦਾਵਣੀ ਦੇ ਪਿਛੋਂ ਆਉਂਦੇ ਹਨ :-ਲੋਕ ਜਿਤ ਦਰ ਲਖ ਮੁਹਮਦਾ; ਸਲੋਕ ਬਾਇ ਆਤਿਸ਼ ਆਬ; ਰਤਨ ਮਾਲਾ ( ਮਾਮੂਲੀ ਟਿੱਪਨੀ ਸਮੇਤ ); ਹਕੀਕਤ ਰਾਹ ਮੁਕਾਮ, ਅਤੇ ਛੇਕੜ ਰਾਗ ਮਾਲਾ ਤੇ ਸਿਆਹੀ ਕੀ ਬਿਧੀ ॥ - -

-੩੧੩

Digitized by Panjab Digital Library www.panjabdigilib.org