ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/332

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਖ ਸਕਦੇ ਹੋ ਕਿ ਸ਼ਬਦਾਂ ਦੇ ਪਿਛੇ ਗਿਨਤੀ ਦੇ ਅੰਕ ਲਿਖਾਰੀ’ ਬਦਲ ਲੈਂਦੇ ਸਨ, ਸੋ ਇਹਨਾਂ ਪੁਰ ਜ਼ੋਰ ਦੇਣਾ, ਜਿਸ ਤਰਾਂ ਕਿ ਮੈਂ ਇਕ ਸਿਖ ਵਿਦ ਵਾਨ ਨੂੰ ਕਰਦੇ ਵੇਖਿਆ ਹੈ, ਵਿਅਰਥ ਹੈ॥ ਇਕ ਹੋਰ ਬੀੜ ਸੰਮਤ ੧੮੪੩ ਦੀ ਹੈ :“ਸੰਬਤ ੧੮੪੩ ਮਿਤੀ ਅਛ ਵਦੀ ੜਿਉ ਦਸ਼ੀ ਗਿਰੰਥ ਲਿਖਿਆ ਹੈ । ਨੀਸ਼ਾਣ ਗੁਰੁ ਜੀ ਕੇ ਦਸਤਖਤਾ ਕਾ ਮਹਲਾ ੧੦) ਨਸ਼ਾਣ ਗੁਰੂ ਜੀ ਦਾ ਅੰਦਰ ਕੋਈ ਨਹੀਂ। ਜਿਸ ਬੀੜ ਤੋਂ ਇਹ ਗ੍ਰੰਥ ਉਤਾਰਾ ਕੀਤਾ ਗਿਆ, ਉਹ ਦਸਵੇਂ ਗੁਰੂ ਦੇ ਵੇਲੇ ਦੀ ਬਨੀ ਸੀ, ਉਸ ਵਿਚ “ਨੀਸ਼ਾਣ ਮਹਲਾ ੧੦’ ਹੋਵੇਗਾ, ਲਿਖਾਰੀ ਨੇ ਨਕਲ ਕਰਦੇ ਸਮੇਂ ਮੁਖੀ ਤੇ ਮੁਖੀ ਮਾਰ ਕੇ ਰੱਖ ਦਿੱਤੀ । ਬਾਣੀ ਦੀ ਤਰਤੀਬ ਵਿਚ ਕੁਝ ਫ਼ਰਕ ਹੈ। ਜੈਜਾਵੰਤੀ ਰਾਗ ਜੈਤਸਰੀ ਦੇ ਪਿਛੇ ਰਖਿਆ ਹੈ। ‘ਭੋਗ ਦੀ ਬਾਣੀ' ਦੀ ਤਰਤੀਬ ‘ਸਿਵਾਇ ਸ਼ਲੋਕ ਮਹਲਾ ੯ ਦੇ ਮਾਮੂਲੀ ਛਾਪੇ ਦੇ ਗ੍ਰੰਥ ਸਾਹਿਬਾਂ ਦੇ ਮੁਤਾਬਕ ਦਿਤੀ ਹੈ, ਅਤੇ “ਮੁੰਦਾਵਣੀ’ ਪੁਰ ਖ਼ਾਤਮਾ ਕੀਤਾ ਹੈ। “ਮੁੰਦਾਵਣੀ ਤੋਂ ਪਿਛੋਂ ਤਰਤੀਬ ਵਾਰ ਇਹ ਬਾਣੀਆਂ ਹਨ : ਗੋਸ਼ਟ ਮਲਾਰ ਨਾਲ ਹੋਈ; ਸ਼ਲੋਕ ਮਹਲਾ ੯; ਰਤਨ ਮਾਲਾ ਮਹਲਾ ੧; ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕਾ; ਰਾਗਮਾਲਾ, ਸਿਆਹੀ ਕੀ ਬਿਧੀ ‘ਚਲਿ ਜੋਤੀਜੋਤ ਸਮਾਵਣ ਕਾ’ ਵਿਚ ਖਾਲੀ ਨੌਂ ਗੁਰੂ ਸਾਹਿਬਾਨ ਦੀਆਂ ਥਿਤਾਂ ਦਿਤੀਆਂ ਹਨ। ਇਕ ਤੀਜੀ ਬੀੜ ਭੀ ਏਥੇ ਹੈ, ਜਿਸ ਵਿਚ ਕੋਈ ਸੰਮਤ ਉਸ ਦੇ ਲਿਖੇ ਜਾਣ ਦਾ ਨਹੀਂ ਦਿਤਾ। ਜੈਜਾਵੰਤੀ ਛੇਕੜਲਾ ਰਾਗ ਬਨਾਇਆ ਹੈ, ਅਤੇ ਨਾਵੇਂ ਮਹਿਲ ਦੇ ਸ਼ਲੋਕ ਮੁੰਦਾਵਣੀ ਤੋਂ ਅੰਦਰ ਹਨ, “ਸਲੋਕ ਵਾਰਾਂ ਤੇ ਵਧੀਕ' ਤੋਂ ਝੱਟ ਹੀ ਪਿਛੋਂ ॥ “ਮੁੰਦਾਵਣੀ’ ਤੋਂ ਪਿਛੇ ਆਉਂਦੇ ਹਨ : -੩੧੮ Digitized by Panjab Digital Library / www.panjabdigilib.org