ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/334

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਦਾਸੀਆਂ ਦੀ) ਸੇ ਪਕੀ ਸੰਗਤ ਅਲਾਬਾਦ ਦੇ ਨਾਲ ਕੁਝ ਜਾਰ ਹੈ, ਜਿਸ ਦੀ ਆਮਦਨ ਖਾਲਸ ੩੦੦) ਸਾਲ ਆਉਂਦੀ ਹੈ, ਅਤੇ ਇਕ ਨਿਰਮਲੇ ਸੰਤ ਏਥੇ ਰਹਿੰਦੇ ਹਨ। ਉਹਨਾਂ ਤੋਂ ਪਤਾ ਲਗਾ ਕਿ ਅਹਫੌਰਾ ਗੁਖ (ਮੁਸਿ ਮਿਰਜ਼ਾਪੁਰ) ਵਿਚ ਬਿਨੇਸ਼ਰੀ ਸਿੰਘ, ਜਗਨਨਾਥ ਸਿੰਘ ਖੜੀਆਂ ਦੇ ਪਾਸ ਇਕ ਬਹੁਤ ਪੁਰਾਣਾ ਗਰੰਥ ਸਾਹਿਬ ਹੈ, ਅਤੇ ਏਸੇ ਤਰ੍ਹਾਂ ਬੜੀ ਸੰਗਤ ਕਾਸ਼ੀ ਵਿਚ ਗੁੰਬ ਹਨ | ‘ਪਕੀ ਸੰਗਤ’ ਚਉਕ ਅਲਾਬਾਦ ਦੀ ਸੰਘਨੀ ਵਲੋਂ ਵਿਚ ਬਨੀ ਹੈ। ਉਹ ਕੋਠੜੀ ਜਿਸ ਵਿਚ ਗੁਰੂ ਤੇਗ ਬਹਾਦਰ ਰਹੇ ਸਨ, ਉਸ ਵਿਚ ਇਕ ਪਬਰ ਦੀ ਚਉਕੀ ਰਖੀ ਹੈ, ਜਿਥੇ ਗੁਰੂ ਸਾਹਿਬ ਦਾ ਪਲੰਗ ਹੁੰਦਾ ਸੀ। ਤਹੀ ਪ੍ਰਕਾਸ਼ ਹਮਾਰਾ ਭਯੋ। ਲਿਖਤ ਦੇ ਤਿੰਨ ਗਰੰਥ ਸਾਹਿਬ ਅਤੇ ਇਕ ਛਾਪੇ ਦਾ ਏਥੇ ਹੈਨ । ਲਿਖਤ ਦੇ ਦੇ ਕੁਝ ਅਜਿਹੇ ਪੁਰਾਣੇ ਨਹੀਂ ਅਤੇ ਕਿਸੇ ਪੜਤਾਲ ਦੇ ਮੁਹਤਾਜ ਨਹੀਂ ! ਪਰ ਤੀਜਾ ਲਿਖਤ ਦਾ ਗਰੰਥ ਖਾਸਾ ਪੁਰਾਣਾ ਦਿਸਦਾ ਹੈ, ਭਾਵੇਂ ਉਸ ਦੇ ਲਿਖੇ ਜਾਨ ਦਾ ਸੰਮਤ ਉਸ ਵਿਚ ਕੋਈ ਨਹੀਂ ਦਿਤਾ। ਅੰਦਨੀ ਗਵਾਹੀ ਤੋਂ ਜਾਂ ਹੋਰ ਚਿਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਦਾ ਦਿਸਦਾ ਹੈ, ਜਾਂ ਕਿਸੇ ਅਜਿਹੀ ਬੀੜ ਤੋਂ ਕੀਤੀ ਪੁਰਾਣੀ ਨਕਲ ਹੈ। ਲਿਖਤ ਕੋਈ ਡਾਢੀ ਚੰਗੀ ਨਹੀਂ, ਬਾਟਕੁਟ, ਦਾਗ, ਧਬੇ ਬਥੇਰੇ ਤੇ ਹਰ ਸਫੇ ਤੇ ਹਨ। ਸਿਰਨਾਵੇਂ ਤੇ ਸ਼ਬਦਾਂ ਦੀ ਗੇਨਤਰੀ ਸੁਰਖ ਰੰਗ ਵਿਚ ਕੀਤੀ ਹੈ । ਦੇ ਲਿਖਾਰੀਆਂ ਨੇ ਮਿਲ ਕੇ ਲਿਖਿਆ ਹੈ, ਅਤੇ ੧੦੪੨ ਵਰਕੇ ਪੂਰ ਮੁਕਾ ਹੈ । ਇਹ ਹੁਸ਼ਿਆਰ ਲਿਖਾਰੀ ਤੇ ੧੦੧੧ ਤੋਂ ੧੦੨੧ ਤਕ ਨੂੰ ੧੦੦੧੧-੧੦੦੨੧ ਲਿਖਦੇ ਹਨ । ਤਰਤੀਬ ਵਜੋਂ ਜੈਜਾਵੰਤ ਰਾਗ ਨੂੰ ਜੈਤਸਰੀ ਦੇ ਪਿਛੇ ਰਖਿਆ ਹੈ। ਸ਼ਲੋਕ ਮਹਲਾ ੯, ਮੁੰਦਾਵਣੀ ਦੇ ਪਿਛੋਂ ਆਉਂਦੇ ਹਨ ਅਤੇ ਉਹਨਾਂ ਵਿਚ ਪਾਠਾਂ ਵੀ ਬਹੁਤ ਹਨ । ਮੁੰਦਾਵਣੀ, ਬਾਣੀ ਦੇ ਵਿਚਾਲੇ ਆਉਂਦੀ ਹੈ, ਸਲੋਕ ਕਬੀਰ ਤੇ ਫ਼ਰੀਦ ਪਹਿਲੇ ਆਏ ਹਨ, ਅਤੇ ਪਿੱਛੇ ਲਿਖੀਆਂ -੩੨੭ Digitized by Panjab Digital Library / www.panjabdigilib.org