ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/336

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਦਸਤਖ਼ਤੀ ਹੈ, ਅਤੇ ੫ ਹੁਕਮਨਾਮੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਦੇ) ॥ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਵੀ ਹਨ। ਤਸਵੀਰਾਂ ਤੇ ਹੁਕਮਨਾਮੇ ਸਭ ਇਕ ਜਿਲਦ ਵਿਚ ਬਧੇ ਹਨ, ਅਤੇ ਹੁਕਮ ਨਾਮਿਆਂ ਪੁਰ ਮਹੰਤ ਸੁਮੇਰ ਸਿੰਘ ਜੀ ਨੇ ਲਿਖ ਦਿਤਾ ਹੋਇਆ ਕਿ ਕਿਹੜਾ ਹੁਕਮ ਨਾਮਾ ਕਿਸ ਮੌਕਿਆ ਪੁਰ ਆਇਆਂ ਆਦਿ ॥ ਮੈਂ ਤਿੰਨ ਆਦਿ ਗ੍ਰੰਥ ਅਤੇ ਇਕ ਦਸਮ ਗ੍ਰੰਥ ਵੇਖ ਸਕਿਆ। ਪਹਿਲਾ ਗ੍ਰੰਥ ਸਾਹਿਬ ਬਹੁਤ ਨੇੜੇ ਦੇ ਸਮੇਂ ਦਾ ਲਿਖਿਆ ਸੀ ਏਸ ਵਿਚ ਕੋਈ ਤਾਰੀਖ ਸੰਮਤ ਏਸ ਦੇ ਲਿਖੇ ਜਾਣ ਦਾ ਨਹੀਂ ਦਿਤਾ ਸੀ। ਛਾਪੇ ਦੇ ਗੁੰਬਾਂ ਵਾਂਗ ਫ਼ਾਲਤੂ ਬਾਣੀ ਖ਼ਾਲੀ ਰਾਗਮਾਲਾ ਹੀ ਹੈ, ਹੋਰ ਕੁਝ ਨਹੀਂ | ਦੂਜੇ ਗ੍ਰੰਥ ਵਿਚ ਵੀ ਲਿਖੇ ਜਾਨ ਦਾ ਕੋਈ ਸੰਮਤ ਨਹੀਂ ਸੀ, ਅਤੇ ਹੈ ਇਹ ਭੀ ਨਵਾਂ ਈ ਸੀ । ਇਸ ਵਿਚ ਤਤਕਰਾ ਭੀ ਮੌਜੂਦ ਨਹੀਂ । ਤਤਕਰਾ ਕਈ ਵਾਰੀ ਪਿਛੋਂ ਨਕਲ ਕੀਤਾ ਜਾਂਦਾ ਸੀ, ਜੋ ਨਕਲ ਕਰਨ ਰਹਿ ਗਿਆ ਹੋਵੇਗਾ; ਬਗੈਰ ਤਤਕਰੇ ਦੇ ਹੀ ਜਿਲਦ ਬਨਾ ਲਈ । ਉਤਾਰਾ ਕਰਦੇ ਸਮੇਂ ਦੇ ਵਰਕੇ ਖ਼ਰਾਬ ਹੋ ਗਏ ਸਨ; ਇਸ ਖ਼ਿਆਲ ਨਾਲ ਕਿ ਬੇਅਦਬੀ ਨਾ ਹੋਵੇ, ਉਹ ਭੀ ਜਿਲਦ ਵਿਚ ਬਨਾ ਦਿੱਤੇ ਹਨ । ਕੋਈ ਖ਼ਾਸ ਗਲ ਇਸ ਬਾਰੇ ਲਿਖਣ ਵਾਲੀ ਨਹੀਂ। ਤੀਜਾ ਆਦਿ-ਗ੍ਰੰਥ ਪਥਰ ਦੇ ਛਾਪੇ ਦਾ ਕਿਸੇ ਮੁਸਲਮਾਨਾਂ ਦੇ ਛਾਪੇਖਾਨੇ ਦਾ ਛਪਿਆ ਹੈ। ਬਾਹਰਲੇ ਟਾਈਟਲ ਪੇਜ ਪਰ ਲਿਖਿਆ ਹੈ ਕਿ ਕਰਤਾਰਪੁਰ ਵਾਲੇ ਗ੍ਰੰਥ ਨਾਲ ਸੋਧਿਆ ਗਿਆ ਹੈ । ' ਚੌਥਾ ਗਰੰਥ ਜੋ ਮੈਂ ਦੇਖਿਆ, ਉਹ ਦਸਮ-ਗ੍ਰੰਥ ਸੀ। ਮਜ਼ਮੂਨ ਦੀ ਤਰਤੀਬ ਛਾਪੇ ਦੇ ਦਸਮ-ਗੁੱਥਾਂ ਨਾਲੋਂ ਕੁਝ ਵਖ ਹੈ । ਸਭ ਤੋਂ ਛੇਕੜੇ ‘ਜ਼ਫਰਨਾਮਾ` ਹੈ।“ਅਸਫੋਟਕ ਕਬਿਤ ਸਵੈਯੇ' ਦਿਤੇ ਹੀ ਨਹੀਂ ! ਮਿਸਰ ਦੇ ਰੋ ਦੇਨ ਵਾਲਾ ਸਵੈਯਾ “ਬਚਿਤ੍ਰ ਨਾਟਕ’ ਤੋਂ ਪਿਛੇ ਆਉਂਦਾ ਹੈ । ‘ਤਿਆ ਚਰਿਤੁ ਦਿਤਾ ਹੈ । ਗੁਰਦਵਾਰੇ ਤੋਂ ਬਾਹਰ ਪਟਨੇ ਦੇ ਲੋਕਾਂ ਦੇ ਘਰੀਂ, ਅਤੇ ਨੇੜੇ "" """" -੩੨੨-... . Digitized by Panjab Digital Library / www.panjabdigilib.org