ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/338

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਲਕਾਪੁਰ, ਬੁਲਦਾਨਾ ਸਭ ਜਗਾ ਸਿਖ ਸੰਗਤਾਂ ਹੁੰਦੀਆਂ ਸਨ, ਅਤੇ ਇਹਨਾਂ ਸੰਗਤਾਂ ਵਿਚ ਗੁੰਬ ਸਾਹਿਬ ਦੀਆਂ ਲਿਖਤ ਦੀਆਂ ਬੀੜਾਂ; ਅਤੇ ਜਿਥੇ ਕਿਤੇ ਕੋਈ ਵਿਦਵਾਨ ਸਾਧੂ ਟਿਕਿਆ ਰਿਹਾ, ਉਥੇ ਹੋਰ ਬ ਭੀ, ਜਨਮਸਾਖੀ ਆਦਿ, ਮੌਜੂਦ ਸਨ। ਕਿਤੇ ਕਿਤੇ ਰਜੇ ਘਰਾਂ ਵਿਚ ਆਪਣੇ ਗੁੰਬ ਸਾਹਿਬ ਭੀ ਹੁੰਦੇ ਸਨ, ਜੋ ਹੁਣ ਤਕ ਮੌਜੂਦ ਹਨ : ਬੁਰਹਾਨਪੁਰ ਦੀ ਸੰਗਤ ਗੁਰੁ ਅਰਜਨਦੇਵ ਜੀਦੇ ਵੇਲੇ ਵੀ ਵੱਡੀ ਸੀ,ਕਿਉਂ ਜੋ ਇਹ ਥਾਂ ਦੇਖਣ ਵਿਚ ਦਾਖ਼ਲਾਫ਼ਤ ਸੀ । ਪਰ ਗੁਰੁ ਗੋਬਿੰਦ ਸਿੰਘ ਜੀ ਦੇ ਪਿਛੋਂ ਮਾਤਾ ਜੀ ਦੇ ਮੂੰਹ-ਬਲੇ ਪੁਤਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਗਰੁ ਪ੍ਰਗਟ ਕੀਤਾ ਅਤੇ ਆਪਣੀ ਗੱਦੀ ਬੁਰਹਾਨਪੁਰ ਵਿਚ ਕਾਇਮ ਕੀਤੀ ! ਇਹਨਾਂ ਦੇ ਪਿਛੋਂ ਇਹਨਾਂ ਦਾ ਬੇਟਾ ਗੁਰੂ ਹਠੀ ਸਿੰਘ ਜੀ ੫੯ ਵਰੇ ਗੁਰੁ ਰਹੇ । ਸੋ ਏਥੇ ਦੀ ਸਿਖ ਸੰਗਤ, ਤਖ਼ਤ ਅਬਚਲ ਨਗਰ ਤੋਂ ਬਾਹਰ, ਸਾਰੇ ਦਖਣ ਤੇ ਰਾਜਪੂਤਾਨੇ ਦੇ ਸਿੱਖਾਂ ਵਿਚ ਸਿੱਖੀ ਦਾ ਪ੍ਰਸਿਧ ਕੇ ਦਰ ਸੀ । ਕੁਦਰਤੀ ਤੌਰ ਤੇ ਏਥੇ ਗੁੱਥ-ਪੋਥੀਆਂ ਬਹੁਤ ਸਨ, ਜਿਨ੍ਹਾਂ ਬਾਬਤ ਇਕ ਲੇਖ ਮੈਂ ਰਸਾਲੇ ਫੁਲਵਾੜੀ ਵਿਚ ਦਿੱਤਾ ਸੀ, ਜੋ ਹੇਠਾਂ ਨਕਲ ਕੀਤਾ ਜਾਂਦਾ ਹੈ। ਬਰਾਰ ਅਤੇ ਸੀ. ਪੀ. ਦੀਆਂ ਹੋਰ ਸੰਗਤਾਂ ਮੈਂ ਸੰਨ ੧੯੦੬-੦੫ ਦੇ ਲਾਗੇ ਦੇਖੀਆਂ ਸਨ, ਕਈ ਸੰਗਤਾਂ ਵਿਚ ਕਿਨੇ ਕਿਨੇ ਪਰਾਣੇ ਗਰੰਥ ਸਾਹਿਬ ਸਨ, ਅਤੇ ਉਧਰ ਵਸ ਗਏ ਖੜ੍ਹੀ ਘਰਾਂ ਵਿਚ ਵੀ ਕਈ ਗੰਥ ਸਾਹਿਬ ਦੇਖੇ, ਪਰ ਉਦੋਂ ਇਹ ਸ਼ੌਕ ਨਹੀਂ ਸੀ, ਕਿ ਇਹਨਾਂ ਬਾਬਤ ਨੋਟ ਲੈਂਦਾ। ਪਰ ਮੈਨੂੰ ਯਾਦ ਹੈ ਕਿ ਖਾਮਗਾਉ ਵਿਚ ਖੁਸ਼ੀ ਲਾਏਬਰੇਰੀ ਜਾਂ ਪਸਤਕ-ਭੰਡਾਰ ਇਕ ਸੰਤ ਨੇ ਇਕੱਠਾ ਕੀਤਾ ਹੋਇਆ ਸੀ । ਹੋ ਸਕਦਾ ਹੈ ਕਿ ਪਿਛਲੇ ਚਾਲੀ ਵਰਿਆਂ ਵਿਚ ਕੁਝ ਭੀ ਨਾ ਰਹਿ ਗਿਆ ਹੋਵੇ । -੩ ੨੪ Digitized by Panjab Digital Library / www.panjabdigilib.org