ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/339

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੇ) ਘੋ। - - - -- - = (ਅ) - - n . - ... ੩੭-ਮੇਲ ਵਡਾ ਬੁਰਹਾਨਪੁਰ ਸਨਮੁਖ ਸਿਖ ਸਹਜ ਸੁ ॥ ਭਗਤ ਭਈਆ ਭਗਵਾਨ ਦਾਸ, ਨਾਲ ਬਦਲਾ ਘਰੇ ਉਦਾਸੇ ॥ ਮਲਕ ਕਟਾਰੂ ਜਾਣੀਐ, ਪਿਰਥੀਮਲ ਜਰਾਹੀ ਖਾਸ ।” ਭਾਈ ਗੁਰਦਾਸ ॥ “ਵਡਾ ਮੇਲ’ ਬਨਣ ਲਈ, ਪ੍ਰਤਖ ਹੈ, ਜੋ ਸਿਖੀ ਭਾਈ ਗੁਰਦਾਸ ਦੇ ਲਿਖਣ ਕੋਲੋਂ, ਢੇਰ ਚਿਰ ਪਹਿਲੋਂ ਬੁਰਹਾਨਪੁਰ ਅਪੜੀ ਹੋਵੇਗੀ । ਦਸਮੇਸ਼ ਜੀ ਜਦ ਬਹਾਦਰਸ਼ਾਹ ਨਾਲ ਦਖਣ ਵਲ ਗਏ ਹਨ, ਤਦ ਇਥੇ ਕੁਝ ਦਿਨ ਠਹਿਰੇ ਸਨ। ਅਤੇ ਏਸੇ ਤਰਾਂ ਭਾਈ ਦਯਾ ਸਿੰਘ ਜਦ ਔਰੰਗਜ਼ੇਬ ਪਾਤਸ਼ਾਹ ਕੋਲ ਮਹਾਰਾਜ ਦੀ ਪਰਚੀ ਪਚਾਨੇ ਗਏ ਹਨ, ਤਦ ਉਹ ਭੀ ਬੁਰਹਾਨਪੁਰ ਸੰਗਤ ਵਿਚ ਠਹਿਰੇ ਸਨ । ਸਬਬ ਇਹ ਕਿ ਦਿਲੀ ਤੋਂ ਜੋ ਸੜਕ ਦੇਖਣ ਨੂੰ ਜਾਂਦੀ ਸੀ, ਉਹ ਬੁਰਹਾਨ ਪਰੋਂ ਹੋ ਕੇ ਲੰਘਦੀ ਸੀ । ਢੇਰ ਚਿਰ ਇਹ ਥਾਂ ਦਖਣ ਦੇ ਸੂਬੇ ਦੀ ਰਾਜਧਾਨੀ ਰਹੀ। ਦਸ਼ਮੇਸ਼ ਜੀ ਜਦ ਬਾਤਸ਼ਾਹ ਦੇ ਨਾਲ ਅਗਾਹਾਂ ਨੰਦੇੜ ਗਏ, ਤਦ ਸਾਹਿਬ ਅਜੀਤ ਸਿੰਘ ਪਿਛੇ ਏਥੇ ਬੁਰਹਾਨਪੁਰ ਹੀ ਰਹਿ ਗਏ ਸਨ, ਅਤੇ ਏਥੇ ਹੀ ਆਪਣੀ ਗੁਰੂ-ਗਦੀ ਬਨਾ ਲਈ ਸੀ। ਇਹਨਾਂ ਦੀ ਨਿਸਬਤ ਮਸ਼ਹੂਰ ਹੈ ਕਿ ਦਿੱਲੀ ਆ ਕੇ fuਛੋਂ ਕੇਸਾਂ ਦੀ ਬੇ-ਅਦਬੀ ਕਰ ਦਿਤੀ । ਖੈਰ, ਜਿਤਨਾ ਚਿਰ ਬਰਹਾਨਪੁਰ ਰਹੇ, ਸੰਗਤ ਨੂੰ ਰੌਣਕ ਦਿਤੀ। ਇਹਨਾਂ ਦੇ ਪਿਛੋਂ ਇਹਨਾਂ ਦੇ ਬੇਟੇ ਹਠੀ ਸਿੰਘ ਜੀ ਦੀ ਪੂਰ ਬੈਠੇ, ਜਿਨ੍ਹਾਂ ਦੇ ਵੇਲੇ ਸੰਗਤ ਨੂੰ ਖੂਬ ਹੀ ਰੌਣਕ ਮਿਲੀ ॥ ਸੰਨ ੧੯੨੮ ਵਿਚ ਮੈਂ ਏਸ ਸੰਗਤ ਦੇ ਦਰਸ਼ਨ ਕਰਨ ਗਿਆ ਸਾਂ ਅਤੇ ਪੰਜ ਕੁ ਘੰਟੇ ਟਿਕਿਆ ਸਾਂ, ਜੋ ਕੁਝ ਹਾਲਾਤ ਮਾਲੂਮ ਹੋ ਸਕੇ, ਉਹ ਹੇਠਾਂ ਦਰਜ ਕਰਦਾ ਹਾਂ ॥ -੩੨੫ : Digitized by Panjab Digital Library / www.panjabdigilib.org A .