ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/340

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਉ) ਨਾਨਕ ਬਾੜ । ਇਹ ਸਭ ਤੋਂ ਪੁਰਾਣਾ ਸਥਾਨ ਮੰਨਿਆ ਜਾਂਦਾ ਹੈ । ਸ਼ਾਇਦ ਇਹ ਪੁਰਾਣੀ ਸੰਗਤ ਭਾਈ ਗੁਰਦਾਸ ਦੇ ਵੇਲੇ ਸੀ. *ਵੱਡਾ ਮੇਲ ਹੁੰਦਾ ਸੀ। ਇਹ ਸਥਾਨ ਹੁਣ ਜੰਗਲ ਵਿਚ ਹੈ। ਫੁਹਾਰੇ, ਬਾਉਲੀ ਅਦਿ ਦੇ ਪੁਰਾਣੇ ਖੋਲੇ ਮੌਜੂਦ ਹਨ ਅਤੇ ਅੰਬਾਂ ਦਾ ਇਕ ਬਗੀਚਾ ਹੈ । ਉਦਾਸੀਆਂ ਦਾ ਸਥਾਨ ਹੁੰਦਾ ਸੀ, ਹੁਣ ਉਥੇ ਕੋਈ ਨਹੀਂ ਰਹਿੰਦਾ। (ਅ) ੫ ਸੰਗਤ : ਜੋ ਅਜੀਤ ਸਿੰਘ ਜੀ ਨੇ ਕਾਇਮ ਕੀਤੀ ਅਤੇ ਪਿੱਛੋਂ ਹਠੀfਸਿੰਘ ਜੀ ਦੇ ਵੇਲੇ ਇਸ ਨੂੰ ਪੂਰੀ ਰੌਣਕ ਮਿਲੀ। ਹਠੀ ਸਿੰਘ ਜੀ ਦੀ ਸਮਾਧ ਭੀ ਏਥੇ ਈ ਹੈ। ਇਕ ਹੋਰ ਸਮਾਧ ਕਿਸੇ ਮਾਈ ਦੀ ਹੈ। ਪਾਸ ਆਬਾਦੀ ਹੁੰਦੀ ਸੀ, ਪਰ ਹੁਣ ਉਥੇ ਖੇਤ ਹਨ । ਸ਼ਹਿਰ ਕੋਈ ਪਾਉ ਮੀਲ ਦੀ ਵਿਥ ਤੇ ਦੇਖਣ ਵਲ ਹੈ। ਸਿਵਾਏ ਦੋ ਸਮਾਧਾਂ ਤੇ ਇਕ ਦਾਲਾਨ ਦੇ ਜਿਥੇ ਪ੍ਰਕਾਸ਼ ਕਰ ਸਕਦਾ ਹੈ, ਹੋਰ ਮਕਾਨ ਖ਼ਸਤਾ ਹਾਲਤ ਵਿਚ ਹਨ, ਜਿਥੇ ਮਾਲ ਡੰਗਰ ਬਝਦਾ ਹੈ। ਦੁਆਲੇ ਦੀ ਪੱਕੀ ਚਾਰ ਦੀਵਾਰੀ ਜੋ ਕਦੇ ਪੁੱਤਰ ਨਹੀਂ ਹੋਈ ਸੀ, ਅਤੇ ਡਯੋਢੀ ਭੀ ਛੇ ਗਈ ਹੈ । ਕੋਈ ਦੇਖਣ ਵਾਲਾ ਅਤੇ ਬਾਕਾਇਦਾ ਪਜਾਰੀ ਨਹੀਂ । ਮੈਂ ਜਿਸ ਦਿਨ ਗਿਆ ਸਾਂ ਸੰਗਤ ਇਕੱਲੀ ਪਈ ਸੀ। ਛੇਕੜਲੀ ਮਾਲਕਨ, ਇਕ ਪੁਜਾਰਨ, ਸਭ ਜ਼ਮੀਨ ਆਦਿ ਆਪਣੇ ਨਾਮ ਕਰਾਕੇ, ਸੁਣੀਦਾ ਹੈ, ਕਿਸੇ ਨਾਲ ਉਠ ਗਈ ਤੇ ਹੁਣ ਕੁਪਾਲ ਦਲੀ ਗਈ ਹੈ। ਸਾਲ ਦੇ ਸਾਲ ਆਉਂਦੀ ਹੈ ਤੇ ਮਾਲੀਆ ਉਗੁਹ ਕੇ ਲੈ ਜਾਂਦੀ ਹੈ। ਇਕ ਸਿੰਘ ਹੁਣ ਥੋੜੀ ਬਹੁਤੀ ਖ਼ਬਰਦਾਰੀ ਰਖਦਾ ਹੈ। ਸੰਗਤ ਦਾ ਮਾੜਾ ਮੋਟਾ ਇੰਤਜ਼ਾਮ ਅਤੇ ਦੇਖ ਭਾਲ ਬਰਹਾਨਪੁਰ ਦੇ ਖੇਤੀ ਕਰਦੇ ਹਨ । ਇਹ ਲੋਕ ਚਿਰਾਂ ਤੋਂ ਇਥੇ ਆ ਕੇ ਵਸੇ ਹੋਏ ਹਨ, ਅਤੇ ਸ਼ਾਇਦ ਇਹੋ ਸਿਖੀ ਨੂੰ ਏਥੇ ਲਿਆਏ ਸਨ॥ ਅਜ ਕਲ ੭੫ ਕੁ ਘਰ ਇਹਨਾਂ ਦੇ ਏਥੇ ਵਸਦੇ ਹਨ, ਤੇ ਹੁਣ ਏਧਰ ਦੇ ਹੀ ਹੋ ਗਏ ਹਨ । ਮਰਦਾਂ ਦੀ ਪੋਸ਼ਾਕ ਤੇ ਤੀਵੀਆਂ ਦੇ ਗਹਣੇ ਨਥ ਆਦਿ ਮਹਾਰਾਸ਼ਟਰੀ ਨਮੂਨੇ ਦੇ ਹਨ, ਪਰ ਤੀਵੀਆਂ ਨੇ tra -੩੨੬ - Digitized by Panjab Digital Library / www.panjabdigilib.org