ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/342

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਖਾਰੀ ਦਾ, ਜਿਸ ਨੇ ਕੁਝ ਆਪਣੀ ਸਮਝ ਵੀ ਵਰਤ ਹੈ, ਤੇ ਨਿਰਾ ਮੁਖੀ ਤੇ ਮੱਖੀ ਮਾਟਨੀ ਪਸੰਦ ਨਹੀਂ ਕੀਤੀ । ਛੇਕੜ ਤੇ ਜਾ ਕੇ ਤਰਤੀਬ ਮਜ਼ਮੂਨ ਦੀ ਕੁਝ ਵਖਤੀ ਹੈ ਅਤੇ ਆਦਿ-ਬੀੜ ਦੇ ਮੁਤਾਬਕ ਹੈ) । “ਸੋ ਪੁਰਖ' ਦੇ ਚਾਰ ਸ਼ਬਦ ਰਹਿਰਾਸ ਵਿਚ ਦਿੱਤੇ ਹਨ। ਜੈਜਾਵੰਤੀ ਰਾਗ ਨੂੰ ੩੧ਵਾਂ ਰਾਗ ਬਨਾਇਆ ਹੈ । ਉਸ ਤੋਂ ਪਿਛੋਂ ਤਰਤੀਬ ਵਾਰ ਆਉਂਦੇ ਹਨ : ਸਲੋਕ ਸੰਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ ਵਾਰਾਂ ਤੇ ਵਧੀਕ (੨੩); “ਮੰਦਾਵਣੀ’ (ਖਾਲੀ ਪਹਿਲਾ ਬਲਕ) ਸਲੋਕ ਮਹਲਾ ੯, “ਗੁਣ ਗੋਬਿੰਦ' ਤੋਂ ‘ਜਪਿਆਂ ਗੁਰਮੰਤ’ ॥੫੭॥੨੦੧11 ਤਕ; ਸਵੈਯੇ ਸ੍ਰੀ ਮੁਖਵਾਕ ਮਹਲਾ ੫; ਸਵੈਯੇ ਭਟਾਂਕੇ, ਮਹਲੇ ਪਹਿਲੇ, ਦੂਜੇ, ਤੀਜ, ਚਉਥੇ ਅਤੇ ਪੰਜਵੇਂ ਕੇ; ਸਲੋਕ ਭਗਤ ਕਬੀਰ ਜੀਉ ਕੇ (੨੪੩); ਸ਼ਲੋਕ ਸ਼ੇਖ ਫ਼ਰੀਦ ਕੇ (੧੩੦)। ਏਥੇ ਗੰਥ ਸਾਹਿਬ ਖ਼ਤਮ ਹੋ ਜਾਂਦਾ ਹੈ । ਹੋਰ ਕੋਈ ਫ਼ਾਲਤੂ ਬਾਣੀ, ਰਤਨ ਮਾਲਾ, ਹਕੀਕਤ ਰਾਹ ਮੁਕਾਮ, ਸਲੋਕ “ਜਿਤ ਦਰ ਲਖ ਮੁਹਮਦਾ, ਸਲੋਕ 'ਬਾਇ ਆਤਿਸ਼ ਆਬ' ਨਹੀਂ ਦਿਤੀ ਅਤੇ ਨਾ ਹੀ ਰਾਗਮਾਲਾ ਦਿਤੀ ਹੈ !ਸਿਆਹੀ ਕੀ ਬਿਧ’ ਭੀ ਨਹੀਂ ॥ “ਮੁੰਦਾਵਣੀ ਜਿਸਤਰਾਂ ਕਿ ਛਾਪੇ ਦੇ ਗ੍ਰੰਥਾਂ ਵਿਚ ਹੁੰਦੀ ਹੈ ਉਸ ਦਾ ਦੇਸਰਾ ਸਲੋਕ “ਤੇਰਾ ਕੀਤਾ’ ਤੋਂ ਲੈ ਕੇ ਥੀਵੇ ਹਰਿਆ’ ਤਕ, ਇਹ ਪੰਜਵੇਂ ਮਹਲੇ ਦੇ “ਵਧੀਕ ਸਲੋਕਾਂ ਵਿਚ ੨੩ਵਾਂ ਹੈ, ਜਿਥੇ ‘ਮੰਦਾਵਣੀ ਤੋਂ ਪਹਿਲੇ ਗਿਨਤੀ ਇਉਂ ਕੀਤੀ ਹੈ :-1॥੨੩॥੩੩॥੬੧॥੨੭li੧੪੪॥ “ਮੁੰਦਾਵਣੀ’ ਨੂੰ ਵਖਰਾ ਦਿਖਾਇਆ ਹੈ ਅਤੇ “੧ਓ ਸਤਿਗੁਰ ਪ੍ਰਸਾਦ ਲਿਖ ਕੇ ਤੇ ਮੰਦਾਵਣ’ ਦਾ ਸਿਰਨਾਵਾਂ ਦੇ ਕੇ ਸ਼ਲੋਕ ਲਿਖਿਆ ਹੈ, ਠੀਕ ਜਿਸਤਰਾਂ ਕਿ ਇਹ ਆਦਿ ਬੀੜ ਵਿਚ ਹੁੰਦੀ ਸੀ ਅਤੇ ਹੁਣ ਭੀ ਕਈ ਬੀੜਾਂ ਵਿਚ ਹੈ। -੩ ੨੮ - Digitized by Panjab Digital Library | www.panjabdigilib.org 2