ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/347

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - " - - - -- - -- ਜੀ ਦਾ ਚਲਾਣਾ ਕਤਕ ਸੁਦੀ ੫ ਅਤੇ ਅਜੀਤ ਸਿੰਘ ਜੀ ਦਾ ਮਾਘ ਸੁਦੀ ੫ ਦਿੱਤਾ ਹੈ । ਮਜ਼ਮੂਨ ਦੀ ਏਸੇ ਤਰਤੀਬ ਵਾਲੇ ਇਕ ਹੋਰ ਆਦਿ-ਥ ਮੰਦਰ ਲਿਖਾਈ ਦੇ ਪੀਲਾ ਹਾਸ਼ੀਆ ਦੇਕੇ ਬਨੇ ਵੀ ਏਥੇ ਹਨ । ਪਰ ਨਾ ਉਤਾਰਾ ਕਰਨ ਦਾ ਸੰਮਤ ਅਤੇ ਨਾ ਚਲਾਣੇ ਦੇ ਮੰਮਤ ਦਿੱਤੇ ਹਨ। ਇਹਨਾਂ ਨਾਲ ਹੀ ਮਿਲਦੇ ਹੋਰ ਗ੍ਰੰਥ ਸਾਹਿਬ ਹਨ। ਇਹ ਉਤਾਰਾ ਕਿਸੇ ਰਾਮਰਾਈਆਂ ਦੀ ਬੰੜ ਤੋਂ ਕੀਤਾ ਹੈ, ਚਲਾਣੇ ਦੀਆਂ ਥਿਤਾਂ ਦੇ' ਦੇ ਲfਇਆ ਹੈ : ਜੰਮਤ ੧੬੯੫ ਚੇਤ ਸੁਦੀ ਚਾਰ ਵਾਰ ਬੁੱਧ ਬਾਬਾ ਗੁਰਦਿੱਤਾ ਸਮ ਏ । ਸੰਮਤ ੧੭੪੪ ਭਾਦਰੋਂ ਸਦੀ ਆਇਤਵਾਰ ਪੰਜ ਘੜੀਆ ਦਿਨ ਛਿਪਦੇ ਅਮਲ ਸ੍ਰੀ ਗੁਰੂ ਰਾਮ ਰਾਇ ਜੀ ਸਮਾਣੇ ਗਵਾਲ ਦੇਸ ॥’ | ਦਸਮ ਗ੍ਰੰਥ ਦੀ ਇਕ ਬੀੜ ਬੜੀ ਸੁੰਦਰ ਲਿਖਾਈ ਦੀ ਵੀ ਮੌਜੂਦ ਹੈ। ਕੁਝ ਥੋੜੇ ਲਫ਼ਜ਼ਾਂ ਦੇ ਅਦਲ ਬਦਲ ਦੇ ਸਿਵਾਇ ਹੋਰ ਕੋਈ ਗਲ ਲਿਖਣ ਜੋਗੀ ਮੇਰੀ ਨਜ਼ਰੇ ਨਹੀਂ ਚੜ੍ਹੀ। | ਪਰ ਜਿਨਾਂ ਥਾਂ ਨੂੰ ਵੇਖਕੇ ਮੈਂ ਹੈਰਾਨ ਹੋਇਆ ਓਹ ਓਥੋਂ ਦੇ ਹੀ ਖ਼ਾਸ ਗੰਥ ਹਨ, ਜੋ ਮੈਂ ਹੋਰਥੇ ਕਿਤੇ ਨਹੀਂ ਦੇਖੋ । ਸਭ ਤੋਂ ਪਹਿਲੇ ਮੈਂ ਉਸ ਗ੍ਰੰਥ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਜਿਸ ਵਿਚ ਜਿਤਨੀ ਬਾਣੀ ਦਿੱਤੀ ਹੈ ਓਹ ਗੰਥ ਸਾਹਿਬ ਦੀ ਹੈ। ਸੁਖਮਨੀ ਭੀ ਹੈ, ਜਿਸਤੋਂ ਪ੍ਰਤਖ ਹੈ ਕਿ ਇਹ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨਾਲੋਂ ਪਿਛੋਂ ਦਾ ਬਨਿਆਂ ਹੈ । ਪਰ ਤਰਤੀਬ ਬਾਣੀ ਦੀ ਅਸਲੋਂ ਹੀ ਅੱਡ ਹੈ । ਭਾਈ ਮਨੀ ਸਿੰਘ ਜੀ ਵਾਲੀ ਬੀੜ ਦੀ ਭੀ ਇਹ ਨਕਲ ਨਹੀਂ ਸੀ । ਕੀ ਇਹ ਹੈ ਸਕਦਾ ਹੈ ਕਿ ਇਹ ਗੁਰਬਾਣੀ ਦੇ ਕਿਸੇ ਪ੍ਰਾਚੀਨ ਮਜਮੂਏ ਦੀ ਨਕਲ ਹੈ, ਜਿਸ ਵਿਚ ਪੰਜਵੇਂ ਗੁਰੂ ਦੀ ਬਾਣੀ ਵੀ ਕਿਤੇ ਕਿਤੇ ਸ਼ਾਮਲ ਕਰ ਲਈ ਹੈ ? ਮੇਰਾ ਇਰਾਦਾ ਸੀ ਕਿ ਫੇਰ ਕਿਸੇ ਵੇਲੇ ਬੁਰਹਾਨਪੁਰ ਜਾਕੇ ਦੇ ਕਿ ਇਹ ਕੀ ਚੀਜ਼ ਹੈ । ਪਰ ਮੈਂ ਫੇਰ ਜਾ ਨਹੀਂ ਸਕਿਆ। -੩੩ ੩ - Digitized by Panjab Digital Library / www.panjabdigilib.org