ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/351

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਏ | ਸ਼ਾਦੀ ਨੂੰ ਸੰਮਤ ਸੀ ।

ਮਾਂਗਟ ਤੋਂ ਤਿੰਨ ਕੋਹ ਪੂਰ ਹੈ । ਗ੍ਰੰਥ ਸਾਹਿਬ ਨੂੰ ਮੈਂ ਕਿਸੇ ਨੁਕਤਾਚੀਨੀ ਦੀ ਨਿਗਾਹ ਨਾਲ ਨਹੀਂ ਸੀ ਵੇਖਿਆ, ਸੋ ਕੋਈ ਖ਼ਾਸ ਗਲ ਦਸ ਨਹੀਂ ਸਕਦਾ । 'ਕਥਤਾਂ ਦੇ ਮਹਲੇ ਇਕ ਧਰਮਸਾਲ ਵਿਚ ਪ੍ਰਾਚੀਨ ਸ੍ਰੀ ਗੁਰੂ ਗੰਥ ਸਾਹਿਬ ਹਨ, ਜੋ ਸੰਮਤ ੧੭੨੩ ਵਿਚ, ਜਾਂ ਏਸਤੋਂ ਦੋ ਚਾਰ ਵਰੇ ਪਿਛੋਂ ਲਿਖੇ ਗਏ ਸਨ। ਇਸ ਵਿਚ ਗੁਰੂ ਤੇਗ ਬਹਾਦਰ ਦੀ ਬਾਣੀ ਕੋਈ ਨਹੀਂ ਅਤੇ ਲਿਖਤ ਦੇ ਅਖਰ ਬਹੁਤ ਪੁਰਾਣੇ ਹਨ। ਫ਼ਾਰਸੀ ਅਖਰਾਂ ਵਿਚ ਲਿਖਿਆ ਇਕ ਪੁਰਾਤਨ ਗ੍ਰੰਥ ਸਾਹਿਬ ਭੀ ਏਥੇ ਹੈ । ਬਾਣੀ ਵਿਚ ਬਹੁਤ ਸਾਰੇ ਵਾਧੇ ਘਾਟੇ ਅਤੇ ਤਰਤੀਬ ਉਲਟ ਪੁਲਟ ਹੋਈ ਹੋਈ ਮਿਲਦੀ ਹੈ । ਕਬੀਰ ਆਦਿ ਭਗਤਾਂ ਦੀ ਬਹੁਤ ਸਾਰੀ ਵਾਧੂ ਬਾਣੀ ਦਿੱਤੀ ਹੈ । ਕੁਝ ਬਾਣੀ ਛੇਵੇਂ ਗੁਰੂ ਦੇ ਨਾਮ ਪੁਰ ਭੀ ਹੈ। ਅੰਤ ਪੁਰ ‘ਬਸੰਤ ਕੀ ਵਾਰ', ਫੇਰ ਰਾਗ ਮਾਲਾ ਦੇਕੇ ੩੦ ਵਰਕੇ ਹੋਰ ਫ਼ਾਲਤੂ ਬਾਣੀਆਂ ਦੇ ਦਿਤੇ ਹਨ, ਅਤੇ ਕਈ ਤਰਾਂ ਦੀਆਂ ਯਾਦਦਾਸ਼ਤਾਂ ਦਰਜ ਹਨ। ਸ਼ਬਕਦਰ, ਬਡਗਾਂਉ, ਆਦਿ ਥਾਵਾਂ ਵਿਚ ਮੈਂ ਕਿਤਨੇ ਹੀ ਪੁਰਾਣੇ ਗ੍ਰੰਥ ਸਾਹਿਬ ਦੇਖੇ ਹਨ, ਬਾਣੀ ਵਿਚ ਅਜੀਬ ਅਜੀਬ ਉਲਟ ਪੁਲਟ ਅਤੇ ਵਾਧੇ ਘਾਟੇ ਮਿਲਦੇ ਹਨ। ਇਕ ਗ੍ਰੰਥ ਸਾਹਿਬ ਵਿਚ ਮੈਂ ਕੁਝ ਤਸਵੀਰਾਂ ਵੀ ਵੇਖੀਆਂ । ਪਿੰਡੀ ਘੇਬ ਜਿਲਾ ਅਟਕ ਵਿਚ ਵੀ ਤਿੰਨ ਪੁਰਾਣੇ ਗ੍ਰੰਥ ਸਾਹਿਬ ਹਨ, ਜਿਨ੍ਹਾਂ ਵਿਚੋਂ ਇਕ , ਦਾ ਸੰਮਤ ਗੁਰੁ ਹਰ ਗੋਬਿੰਦ ਸਾਹਿਬ ਦੇ ਵੇਲੇ ਪੈਂਦਾ ਹੈ । ਹੋਰ ਭੀ ਕਈ ਪ੍ਰਾਚੀਨ ਬੀੜਾਂ ਹਨ ਜਿਨ੍ਹਾਂ ਦੇ ਇਮਤਿਹਾਨ ਕਰਨ ਦੀ ਲੋੜ ਹੈ, ਅਤੇ ਜਿਨ੍ਹਾਂ ਤੋਂ ਕੁਝ ਨਵੀਆਂ ਗਲਾਂ ਪ੍ਰਾਪਤ ਹਨ ਦੀ ਆਸ ਕੀਤੀ ਜਾ ਸਕਦੀ ਹੈ । ਅਸੀਂ ਦੂਜੀ ਐਡੀਸ਼ਨ ਵਿਚ ਇਹਨਾਂ an

  • ਦੇਖੋ ਮੇਰਾ ਲੇਖ “ਛਵਾੜੀ' fਚ, ਹੁਲਾਈ ੧੯੩੩ ਦਾ ਪਰਚਾ ।

-੩੩੭

Digitized by Panjab Digital Library / www.panjabdigilib.org