ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/358

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰੇ ਵਿਜਤਿਆਰ ਕਰਵਾਈ ਸੀ ਅਤੇ ਜੋ ਸੰਮਤ ੧੭੩੨ ਅਗਹਨ ਵਦੀ ੭ ਨੂੰ ਪੂਰਣ ਹੋਈ ਸੀ, ਉਸ ਵਿਚ ਪਹਿਲੀ ਵਾਰੀ ਸਤਵੇਂ, ਅਠਵੇਂ ਅਤੇ ਨਾਵੇਂ ਗੁਰੂਆਂ ਦੀ ਥਿਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਰਜ ਹੋਈਆਂ । ਏਸ ਵੇਲੇ ਜਾਂ ਚਿਰ ਪਿਛੋਂ ਤਕ ਉਤਾਰੇ ਜੋ ਸੰਮਤ ੧੭੩੨ ਵਾਲੀ ਬੀੜ ਤੋਂ ਸਿਧੇ ਜਾਂ ਹੋਰ ਬੀੜਾਂ ਦੀ ਰਾਹੀਂ ਹੋਏ, ਜਾਂ ਜਿਨ੍ਹਾਂ ਪੁਰਾਣੀਆਂ ਬੀੜਾਂ ਵਿਚ ਨਾਵੇਂ ਗੁਰੂ ਦੀ ਬਾਣੀ ਏਸ ਸੰਮਤ ੧੭੩੨ ਵਾਲੀ ਬੀੜ ਤੋਂ ਲੈਕੇ ਦਰਜ ਕੀਤੀ ਗਈ, ਓਹਨਾਂ ਨੇ ਇਹ ਤਿੰਨ ਥਿੱਤਾਂ ਇਥੋਂ ਹੀ ਨਕਲ ਕੀਤੀਆਂ। | ਦਸਵੇਂ ਗੁਰੂ ਦੇ ਚਲਾਣੇ ਦੀ ਥਿਤ ਪਹਿਲੇ ਪਹਿਲ ਬੁਰਹਾਨਪੁਰ ਅਤੇ ਯੂ. ਪੀ. ਵਿਚ ਤਯਾਰ ਹੋਈਆਂ ਬੀੜਾਂ ਵਿਚ ਦਿਸਦੀ ਹੈ । ਬੁਰਹਾਨ ਪੁਰ ਦੀਆਂ ਬੜਾਂ ਵਿਚ ਇਹ ਥਿਤ ਸੰਮਤ ੧੭੮੦ ਤੋਂ ਪਿਛੋਂ ਗੁਰੂ ਹਠੀ ਸਿੰਘ ਜੀ ਦੇ ਸ਼ੁਰੂ ਅਹਿਦ ਵਿਚ ਦਰਜ ਹੋਈ, ਸਮਝ ਕੋਈ ਵੀਹ ਵਰੇ ਪਿਛੋਂ । ਯੂ. ਪੀ. ਦੀ ਸਭ ਤੋਂ ਪੁਰਾਣੀ ਬੀੜ ਜਿਸ ਵਿਚ ਇਹ ਥਿਤ ਦਰਜ ਹੈ, ਉਹ ਬਨਾਰਸ ਮੰਗਤ ਦੀ ਸੰਮਤ ੧੮੦੯ ਵਾਲੀ ਬੀੜ ਹੈ, ਅਰਥਾਤ ਗੁਰੂ ਸਾਹਿਬ ਦੇ ਚਲਾਣੇ ਤੋਂ ਕੋਈ ਫ਼ਿਤਾਲੀ ਚੁਤਾਲੀ ਵਰੇ ਪਿਛੋਂ । ਇਸ ਬੀੜ ਵਿਚ ਇੰਦਾਜ ਇਉਂ ਕੀਤਾ ਹੈ:-“ਸੰਮਤ ੧੭੬੪ ਕਾਤਿਕ ਸਦੀ....ਗੁਰ ਗੋਬਿੰਦ ਜੀ ਸਮਾਣੇ ।`` ਲਿਖਾਰੀ ਨੇ ਬਿਤ ਨਹੀਂ ਦਿੱਤੀ, ਮੁਣੀ ਥਿਤ ਤੇ ਕੁਝ ਸ਼ੱਕ ਸਾਲੂ, ਪਛਕੇ ਜਾਂ ਪੱਕੀ ਕਰਕੇ ਫੇਰ ਲਿਖਣ ਲਈ ਥਾਂ ਛਡ ਦਿਤੀ। ਸੰਮਤ ਦੇ ਦਿੱਤਾ ਹੈ, ਉਹ ਬੁਰਹਾਨਪੁਰ ਦੀਆਂ ਬੀੜਾਂ ਨਾਲ ਨਹੀਂ ਮਿਲਦਾ। ਉਹਨਾਂ ਬੀੜਾਂ ਵਿਚ “ਸੰਮਤ ੧੭੬੫ ਕਤਕ ਸੁਦੀ ਪ’ ਲਿਖਿਆ ਹੈ । ਬੁਰਹਾਨਪੁਰ ਦੀ ਮੰਗਤ ਦਾ ਅਬਦਲਾ ਨਗਰ ਤਖ਼ਤ ਨਾਲ ਵਾਸਤਾ ਵਧੀਕ ਪੈਂਦਾ ਰਿਹਾ ਹੈ ਅਤੇ ਓਹ ਲੋਗ ਸੰਗਤ ਵਿਚ ਸਰਾਧਾਂ ਦੀ ਪੰਚਮੀ ਨੂੰ ਗੁਰੂ ਗੋਬਿੰਦ ਸਿੰਘ ਅਤੇ ਗੁਰੁ ਅਜੀਤ ਸਿੰਘ ਦੇ ਸਾਧ ਕਰਦੇ ਆਏ ਹਨ। ਇਹ ਓਹਨਾਂ ਦੇ ਮੁਖ ਤਿਓਹਾਰਾਂ ਵਿਚੋਂ ਸੀ। ਸੋ ਇਤ ਪੰਚਮੀ ਬਾਬਤ ਤਾਂ

  • :

% # % p: ਤੋਂ ਹ ਿ (ਇ were -੩੪੪ Digitized by Panjab Digital Library | www.panjabdigilib.org