ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/359

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰੇ ਵਿਚਤਿਆਰ ਕਰਵਾਈ ਸੀ ਅਤੇ ਜੋ ਸੰਮਤ ੧੭ ੩ ੨ ਅਗਹਨ ਵਦੀ ੭ ਨੂੰ ਪੂਰਣ ਹੋਈ ਸੀ, ਉਸ ਵਿਚ ਪਹਿਲੀ ਵਾਰੀ ਸਤਵੇਂ, ਅਠਵੇਂ ਅਤੇ ਨਾ ਗੁਰੂਆਂ ਦੀ ਬਿਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਰਜ ਹੋਈਆਂ । ਏਸ ਵੇਲੇ ਜਾਂ ਚਿਰ ਪਿਛੋਂ ਤਕ ਉਤਾਰੇ ਜੋ ਸੰਮਤ ੧੭੩੨ ਵਾਲੀ ਬੀੜ ਤੋਂ ਸਿਧੇ ਜਾਂ ਹੋਰ ਬੀੜਾਂ ਦੀ ਰਾਹੀਂ ਹੋਏ, ਜਾਂ ਜਿਨ੍ਹਾਂ ਪੁਰਾਣੀਆਂ ਬੀੜਾਂ ਵਿਚ ਨਾਵੇਂ ਗੁਰੂ ਦੀ ਬਾਣੀ ਏਸ ਸੰਮਤ ੧੭ ੩੨ ਵਾਲੀ ਬੀੜ ਤੋਂ ਲੇਕੇ ਦਰਜ ਕੀਤੀ ਗਈ, ਓਹਨਾਂ ਨੇ ਇਹ ਤਿੰਨ ਥਿੱਤਾਂ ਇਥੋਂ ਹੀ ਨਕਲ ਕੀਤੀਆਂ। ਦਸਵੇਂ ਗੁਰੂ ਦੇ ਚਲਾਣੇ ਦੀ ਥਿਤ ਪਹਿਲੇ ਪਹਿਲ ਬੁਰਹਾਨਪੂਰ ਅਤੇ ਯੂ. ਪੀ ਵਿਚ ਤਿਯਾਰ ਹੋਈਆਂ ਬੀੜਾਂ ਵਿਚ ਦਿਸਦੀ ਹੈ । ਬੁਰਹਾਨ ਪੂਰ ਦੀਆਂ ਬੀੜਾਂ ਵਿਚ ਇਹ ਥਿਤ ਸੰਮਤ ੧੭੮੦ ਤੋਂ ਪਿਛੋਂ ਗੁਰੂ ਹਠੀ ਸਿੰਘ ਜੀ ਦੇ ਸ਼ੁਰੂ ਅਹਿਦ ਵਿਚ ਦਰਜ ਹੋਈ, ਸਮਝੇ ਕੋਈ ਵੀਹ ਵਰੇ ਪਿਛੋਂ । ਯੂ. ਪੀ. ਦੀ ਸਭ ਤੋਂ ਪੁਰਾਣੀ ਬੀੜ ਜਿਸ ਵਿਚ ਇਹ ਥਿਤ ਦਰਜ ਹੈ, ਉਹ ਬਨਾਰਸ ਮੰਗਤ ਦੀ ਸੰਮਤ ੧੮੦੯ ਵਾਲੀ ਬੀੜ ਹੈ, ਅਰਥਾਤ ਗੁਰੂ ਸਾਹਿਬ ਦੇ ਦਲਾਣੇ ਤੋਂ ਕੋਈ ਭ੍ਰਿਤਾਲੀ ਚੁਤਾਲੀ ਵਰੇ ਪਿਛੋਂ । ਇਸ ਬੀੜ ਵਿਚ ਇੰਦਾਜ ਇਉਂ ਕੀਤਾ ਹੈ:-“ਸੰਮਤ ੧੭ ੬੪ ਕਾਤਿਕ ਸੁਦੀ......ਗੁਰ ਗੋਬਿੰਦ ਜੀ ਸਮਾਣੇ ।” ਲਿਖਾਰੀ ਨੇ ਬਿਤ ਨਹੀਂ ਦਿੱਤੀ, ਸੁਣੀ ਥਿਤ ਤੇ ਕੁਝ ਸ਼ੱਕ ਸਾਲੂ, ਪੁਛਕੇ ਜਾਂ ਪੱਕੀ ਕਰਕੇ ਫੇਰ ਲਿਖਣ ਲਈ ਥਾਂ ਛਡ ਦਿਤੀ। ਸੰਮਤ ਜੋ ਦਿੱਤਾ ਹੈ, ਉਹ ਬੁਰਹਾਨਪੁਰ ਦੀਆਂ ਬੀੜਾਂ ਨਾਲ ਨਹੀਂ ਮਿਲਦਾ। ਉਹਨਾਂ ਬੀੜਾਂ ਵਿਚ “ਸੰਮਤ ੧੭੬੫ ਕਤਕ ਸੁਦੀ ਤੇ ਲਿਖਿਆ ਹੈ । ਬੁਰਹਾਨਪੁਰ ਦੀ ਸੰਗਤ ਦਾ ਅਬਦੇਲਾ ਨਗਰ ਤਖ਼ਤ ਨਾਲ ਵਸਤਾਂ ਵqਕਿ ਪੌਦਾ ਰਿਹਾ ਹੈ ਅਤੇ ਓਹ ਲੋਗ ਸੰਗਤ ਵਿਚ ਰਾਧ ਦੀ ਪੰਚਮੀ ਨੂੰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਅਜੀਤ ਸਿੰਘ ਦੇ ਸਾਧ ਕਰਦੇ ਆਏ ਹਨ। ਇਹ ਓਹਨਾਂ ਦੇ ਮੁੱਖ ਤਿਓਹਾਰਾਂ ਵਿਚੋਂ ਸੀ। ਸੋ 'ਬਿਤ ਪੰਚਮੀ ਬਾਬਤ ਤਾਂ ਕਈ ਸ਼ੱਕ ਨਹੀਂ ਹੋ ਸਕਦਾ, ਪਰ ਸੰਮਤ ਚੁਕਿ ਵੀਹ ਜਾਂ ਵਕ ਵਰੇ ਪਿਛੋਂ ਲਿਖਿਆ ਗਿਆ ਸੀ, ਉਸ ਬਾਬਤ ਸ਼ਕ ਕਰਨ ਦੀ ਗੁੰਜਾਇਸ਼ ਹੈ । ਹਰ ਹਾਲਤ ਵਿਚ ਸੰਮਤ ੧੭੬੫, ਬਨਾਰਸ ਸੰਤ ਦੀ ਬੀੜ ੧੮੦੯ ਦੇ ਸੰਮਤ ੧੭ ੬੪ ਨਾਲੋਂ ਵਧੀਕ ਸਹੀ ਹੈ । ਪਰ ਖੁਹਾਨਪੁਰ ਦੀਆਂ ਬੀੜਾਂ ਨਾਲੋਂ ਪੁਰਾਣੀ ਇਕ ਬੀੜ ਅਖਨੂਰ (ਜੰਮੂ) ਵਿਚ ਹੈ, ਉਸ ਉਤੇ ਬਨਣ ਦਾ ਸੰਮਤ ਤਾਂ ਨਹੀਂ ਲਿਖਿਆ, ਪਰ ਅੰਦਰਲੀ ਗਵਾਹੀ ਤੋਂ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਪਿਛੋਂ ਬੜੇ ਚਿਰ ਅੰਦਰ ਹੀ ਬਣੀ ਮੰਨਿਆ ਜਾ ਸਕਦਾ ਹੈ। ਉਸ ਵਿਚ ਥਿਤ 'ਕਾਤਕ ਸੁਦੀ ਸੰਮਤ ੧੭ ੬੬” ਲਿਖਿਆ ਹੈ, ਇਹ ਸੰਮਤ ਵਧੀਕ ਇਤਬਾਰ ਕਰਨੇ ਜੋਗ ਹੈ । ਸਾਰੀਆਂ ਘਟਨਾਵਾਂ ਜੋ ਗੁਰੂ ਸਾਹਿਬ ਦੇ ਚਲਾਣੇ ਤੋਂ ਕੁਝ ਚਿਰ ਪਹਿਲੋਂ ਜਾਂ ਪਿਛੋਂ ਹੋਈਆਂ, ਉਹ ਸੰਮਤ ੧੭੬੬ ਨੂੰ ਸਹੀ ਮੰਨਕੇ ਬਹੁਤ ਢੁਕਵੀਆਂ ਤੇ ਥਾਂਈਂ ਥਾਂਈਂ ਸੋਹਣੀਆਂ ਬੈਠ · ਜਾਂਦੀਆਂ ਹਨ । ਸੋ ਮੈਂ ਕਾਤਿਕ ਸੁਦੀ 1 ਸੰਮਤ ੧੭ ੬੬ ਦੇ ਹੱਕ ਵਿਚ ਹਾਂ। ਸੋ ਆਪ ਨੇ ਦਸਾਂ ਗੁਰਾਂ ਦੇ ਚਲਾਣੇ ਦੇ ਥਿਤ ਸੰਮਤ ਗ੍ਰੰਥ ਸਾਹਿਬ ਦੀਆਂ ਬੀੜਾਂ ਵਿਚ ਦਰਜ ਹੋਣ ਦੀ ਕਹਾਣੀ ਸੁਣ ਲਈ ਹੈ । ਪਰ “ਚਲਾਣੇ ਦੀਆਂ ਥਿਤਾਂ ਕਿਉਂ ? ਜਨਮ ਦੀਆਂ ਵਿਸਟਾਂ ਤਾਰੀਖਾਂ ਕਿਉਂ ਨਾ ? ਜੋ ਜਨਮ ਪੜੀਆਂ ਜਾਂ ਟੇਵਿਆਂ ਤੋਂ ਮਾਲੂਮ ਹੋ ਸਕਦੀਆਂ ਸਨ। ਇਸ ਦਾ ਇਕ ਸਬਬ ਸੀ। ਮੇਏ ਦੇ ਨਾਲ ਉਸਦੀ ਲੋੜ ਦੀਆਂ ਚੀਜ਼ਾਂ ਰੱਖ ਦੇਣੀਆਂ, ਕਬਰ ਵਿਚ ਉਸਦੇ ਨਾਲ ਦਬ ਦੇਣੀਆਂ ਜਾਂ ਚਿਤਾ ਉਤੇ ਰਖ ਕੇ ਉਸਦੇ ਨਾਲ ਸਾੜ ਦੇਣੀਆਂ ਇਹ ਹੀ ਹਰ ਤਰ੍ਹਾਂ ਦੀ ਪੂਜਾ ਪਰਸਤਸ਼ ਦਾ ਮੁਢ ਹੈ, “ਪਿਤਿ ਜਾ ਧਰਮ ਕਰਮ ਦੀ ਪਹਿਲੀ ਸ਼ਕਲ ਹੈ। ਜਿਕੁਰ ‘ਪਿੜਿ,’ ਸਮਾਂ ਪਾਕੇ, ਤੇ ਪੁਰਾਣੇ ਅਤੇ ਮੌਜੂਦ ਨਸਲਾਂ ਨਾਲੋਂ ਬਹੁਤ ਦੁਰੇਡੇ ਹੋਕੇ, ਦੇਵੀ ਦੇਵ ਬਨ ਗਏ, ਤਿਵੇਂ ਹੀ ਪੜਿ ਪੂਜਾ, ਦੇਵ ਪੂਜਾ ਵਿਚ ਵਟ ਗਈ । ਓਹਨਾਂ ਦੀਆਂ ਮਨ ਰਖੀਆਂ ਲੋੜਾਂ 17 -੩੪੪ -੩ ੪ ੫ - Digitized by Panjab Digital Library / www.panjabdigilib.org