ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/360

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

E z w x y --- c

ਪੂਰੀਆਂ ਕਰਕੇ ਓਹਨਾਂ ਨੂੰ ਰਿਝਾਉਣਾ ਮਤਲਬ ਸੀ, ਜਿਸਤੇ ਓਹ ਪ੍ਰਸੰਨ ਹੋਕੇ ਸੁਖ ਵਰਤਾਉਣ ਤੇ ਮੁਰਾਦਾਂ ਪੂਰੀਆਂ ਕਰਨ। ਭਾਵੇਂ ਮੁਖ ਭਾਵ ਤਾਂ ਏਸ ਧਰਮ ਕਰਮ ਵਿਚ ਖ਼ੁਦ ਗਰਜ਼ੀ ਸੀ, ਪਰ ਪ੍ਰੇਮ ਦੇ ਜਜ਼ਬੇ ਦਾ ਕੁਝ ਅੰਸ ਇਸ ਵਿਚ ਸੀ । ਜੋ ਭਾਵ ਪਿਤਾ ਪਤੁ ਵਿਚ ਆਖੇ ਬਹੁਤ ਵਰੇ ਰਿਹਾ, ਓਹ ਮੌਤ ਨਾਲ ਝ ਟੁਟ ਨਹੀਂ ਸੀ ਜਾਂਦਾ, ਮੋਏ ਵੱਲ ਓਹੋ ਪਰਾਣੀ ਸਾਂਝ ਅਤੇ ਪੇਮ ਦੀ ਡੋਰ ਮੌਤੋਂ ਪਿਛੇ ਚਿਰ ਤਕ ਕਾਇਮ ਰਹਿੰਦੀ ਸੀ ਅਤੇ ਸਹਿਜੇ ਸਹਿਜੇ ਟੁਟਦੀ ਸੀ । ਮੋਏ ਦੀ ਖ਼ੁਸ਼ੀ ਦੇ ਕੰਮ ਕਰਕੇ ਕਰਨ ਵਾਲੇ ਦੇ ਚਿੱਤ ਨੂੰ ਆਪ ਪਰਸੰਨਤਾ ਹੁੰਦੀ ਸੀ । ਏਸ ਸ਼ਰਧਾ ਨਾਲ । ਕੀਤੇ ਕੰਮ ਸ਼ਰਾਧ ਮੈਨ ਅਤੇ ਮੋਏ ਵਾਸਤੇ ਇਹ ਸ਼ਰਧਾ ਦੇ ਕੰਮ ਇਹੋ ਸ਼ਕਲਾਂ ਅਖ਼ਤਿਆਰ ਕਰ ਸਕਦੇ ਸਨ । ਕਿ ਉਸ ਦੇ ਨਾਮ ਪੁਰ ਗਈਂ ਮੁਹਤਾਜਾਂ ਨੂੰ ਕੁਝ ਦੇ ਦਿਉ, ਖੁਆ ਦਿਉ ਜਾਂ ਉਸ ਦੇ ਨਮਿਤ ਕੋਈ ਪੂਜਾ ਪਾਠ ਕਰੋ ਕਰਾਉ । ਪਿੜਿ ਪੂਜਾ’ ਆਰੀਆ-ਧਰਮ ਦਾ ਮੁੱਢ ਤੋਂ ਹੀ ਮੁਖ ਭਾਗ ਰਿਹਾ ਹੈ । ਹਰ ਮਨੁਖ ਦੇ ਤਿੰਨ ਬੜੇ ਫ਼ਰਜ ਸਮਝੇ ਜਾਂਦੇ ਸਨ, ਇਹ ਉਸ ਪੁਰ ਕਰਜ਼ੇ ਜਾਂ ਰਿਣ ਸਨ, ਜੋ ਉਸਨੇ ਆਪਣੇ ਜੀਵਨ } ਵਿਚ ਉਤਾਰਨੇ ਹੁੰਦੇ ਸਨ। “ਪਿਤੀ-ਰਿਣ ਅਜਿਹਾ ਹੀ ਜ਼ਰੂਰੀ ਸੀ ਜਿਹਾ ਦੇਵ-ਰਿਣ’ । ਮੋਏ ਲਈ ਸਰਾਧ ਕਰਨ ਲਈ ਸਭ ਤੋਂ ਚੰਗਾ । ਵੇਲਾ ਵਰੇ ਪਿਛੋਂ ਉਹ ਦਿਨ ਸੀ, ਜਿਸ ਦਿਨ ਯਾ ਵਾਰ ਉਹ ਮੋਇਆ ਸੀ। ਹਿੰਦੂ ਬਜ਼ੁਰਗਾਂ ਨੇ ਪਿਛੋਂ ਆ ਕੇ ਅਜਿਹੇ ਸ਼ਰਾਧ ਕਰਨ ਲਈ ਇਕ ਪਖ (ਭਾਦਰੋਂ ਮਹੀਨੇ ਦਾ ਹਨੇਰਾ ਪਖ) ਮੁਕਰਰ ਕਰ ਦਿੱਤਾ, ਜਿਸਤੇ ਦੇਖੋ ਦੇਖੀ, ਸ਼ਰਮੋ ਕੁਸ਼ਰਮੀ ਸਾਰੇ ਲੋਕ ਇਹ ਸ਼ਰਾਧ ਕਰਨ ਨੂੰ ਮਜਬੂਰ ਹੋਣ, ਭਾਵੇਂ । ਸ਼ਰਧਾ ਹੋਵੇ ਭਾਵੇਂ ਨਾ । ਹਰ ਪਖ ਵਿਚ ਪੰਦਰਾਂ ਥਿਤਾਂ ਹੁੰਦੀਆਂ ਹਨ। ਸੋ ਹਰ ਹਿੰਦੂ ਮਾਤ ਲਈ ਮਰਨ ਦੀ ‘ਥਿਤ’ ਦਾ ਮਾਲੂਮ ਹੋਣਾ ਬੜਾ ਹੀ ਜ਼ਰੁਰੀ, ਸਗੋਂ ਅਵੱਸ਼ ਸੀ। ਅਤੇ ਏਸੇ ਖ਼ਿਆਲ ਨਾਲ ਗੁਰੂ ਸਾਹਿਬਾਨ ਦੇ ਚਲਾਣੇ ਦੀਆਂ ਥਿਤਾਂ ਯਾਦਦਾਸ਼ਤ ਲਈ ਲਿਖ ਲਈਆਂ ! ਗਈਆਂ ਸਨ । ਅਤੇ ਹੋਰ ਹਿੰਦੁਆਂ ਵਾਂਗ ਸਿਖ ਵੀ ਮੁਢ ਤੋਂ ਹੀ ਗੁਰੂ |

  1. cEC): b) (P4

ਰ . ਸ ਈ Pi

-੩੪੬ Digitized by Panjab Digital Library / www.panjabdigilib.org