ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/363

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

6 . 5 h k mਮ 5 ( ॥ ) “ਜ “ ਵਧੀਕ ਗਲਤੀਆਂ ਦਾ ਕਾਰਣ, ਇਹਨਾਂ ਚਲਾਣੇ ਦੀਆਂ ਥਿਤਾਂ ਵਿਚੋਂ ਹੀ ਇਕ ਬਿਤ ਹੋਈ ਹੈ, ਜੋ ਇਕ ਬਚੇ ਦੀ ਹਥੀਂ ਲਿਖੀ ਗਈ ਸੀ। ਇਹ ਬਿਤ ਸੀ ਬਾਬਾ ਗੁਰਦਿਤਾ ਜੀ ਦੇ ਚਲਾਣੇ ਦੀ, ਜਿਸ ਵਿਚ ਬਾਬੇ ਗੁਰਦਿਤੇ ਦਾ ਨਾਮ ਨਹੀਂ ਸੀ ਦਿਤਾ ਗਿਆ, ਖ਼ਾਲੀ ‘ਬਾਬਾ ਜੀ’ ਲਿਖਿਆ ਸੀ । ਜੋਤੀਜੋਤ ਸਮਾਣ ਦੀਆਂ ਥਿਤਾਂ ਵਾਂਗ ਹੀ, “ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ ਨੇ ਵੀ ਬੜਾ ਕੰਮ ਦਿਤਾ, ਹੈ। ਲਿਖਣ ਵਾਲੇ ਨੇ, ਜੋ ਕੋਈ ਵੀ ਉਹ ਸੀ, ਭਾਈ ਪੈੜਾ ਕਿ ਕੋਈ ਭਾਟੜਾ, ਉਸ ਵਿਚ ਇਕ ਦਿਨ ਮਦਰਾਸ ਅਹਾਤੇ ਦੇ ਸ਼ਹਿਰ ਜੇਰ ਵਿਚ ‘ਨਾਯਕਾਂ’ ਦੇ ਰਾਜ ਹੋਨ ਦਾ ਜ਼ਿਕਰ ਕਰ ਦਿੱਤਾ ਹੈ, ਅਤੇ ਇਕ ਨਾਯਕ ਰਾਜੇ ਦਾ ਨਾਮ ਲਿਆ ਹੈ । ਉਸ ਨੇ ਤਾਂ ਕੋਈ ਸੰਮਤ ਸਾਲ ਨਹੀਂ ਦਿਤਾ, ਪਰ ਅਸੀਂ ਲਭ ਸਕਦੇ ਹਾਂ ਕਿ ਤੇਜੋਰ ਵਿਚ “ਨਾਯਕਾਂ ਦਾ ਰਾਜ ਕੱਦ ਤੋਂ ਕੱਦ ਤਕ fਹਾ ਅਤੇ ਜਿਸ ਰਾਜ ਦਾ ਉਸ ਨੂੰ ਨਾਮ ਲਿਆ ਹੈ, ਉਹ ਕੌਣ ਹੋ ਸਕਦਾ ਹੈ ਅਤੇ ਕਦ ਹੋ ਸਕਦਾ ਹੈ । ਸੋ ਤਾਰੀਖਾਂ ਤੋਂ ਪਤਾ ਲਗਦਾ ਹੈ ਕਿ ਜਿਸ ਰਾਜੇ ਵਲ ਉਸ ਦਾ ਇਸ਼ਾਰਾ ਹੈ, ਉਹ ਸੰਨ ੧੬੭੩ (ਸੰਮਤ ੧੭੩੦ ਵਿਚ) ਬੜੇ ਚਿਰ ਲਈ 5 ਰਾਜਾ ਸੀ। ਅਤੇ ਇਹ ਸੰਮਤ ਗੁਰੁ ਤੇਗ ਬਹਾਦਰ ਦੀ ਸ਼ਹਾਦਤ ਤੋਂ ਦੋ ਵਰੇ ਪਹਿਲੇ ਪੈਂਦਾ ਹੈ। ਜੇ ਅਸੀਂ ਬੜੀ ਹੀ ਖਿਚ ਘਸੀਟ ਕਰੀਏ ਅਤੇ ਅਜਿਹੀਆਂ ਮਨੌਤਾਂ ਮੰਨ ਲਈਏ ਜੋ ਮੰਨਣ ਯੋਗ ਨਹੀਂ, ਤਦ ਅਸੀਂ ਪਿਛੇ ਜਹਾਂਗੀਰ ਦੇ ਅਖ਼ੀਰ ਸਮੇਂ ਜਾਂ ਸ਼ਾਹਜਹਾਨ ਦੇ ਵੇਲੇ ਤਕ ਅਪੜ ਜਾਂਦੇ ਹਾਂ । ਇਹ ਤਾਂ ਰਿਹਾ ਨਾ ਉਹ ਸਾਲ ਜਿਸ ਵਿਚ ਭਾਟੜਾ ਓਧਰ ਗਿਆ; ਇਸ ਸਾਲ ਤੋਂ ਕੁਝ ਚਿਰ ਪਿਛੋਂ ਹੀ ਉਸ ਨੇ ਇਹ ਲਿਖਤ ਲਿਖੀ ਹੋਵੇਗੀ, ਅਤੇ ਕਈ ਵਰੇ ਪਿਛੋਂ ਪ੍ਰਾਚੀਨ ਬੀੜਾਂ ਵਿਚ ਦਰਜ ਅਤੇ ਨਕਲ ਦਰ ਨਕਲ ਹੋਣ ਲਗੀ ਹੋਵੇਗੀ । ਸੋ ਅਸੀਂ ਮੁੜ ਔਰੰਗਜ਼ੇਬ ਦੇ ਸਮੇਂ ਤਕ ਹੀ ਆ ਪਹੁੰਚਦੇ ਹਾਂ । ਫ਼ਟਕ ਖ਼ਾਲੀ ਕੁਝ ਵਰੇ ਏਧਰ ਓਧਰ ਦਾ ਹੀ ਰਹਿ ਜਾਂਦਾ ਹੈ । & 'E 1 - - - - - -੩੪੬ Digitized by Panjab Digital Library / www.panjabdigilib.org