ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/366

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ aa fਹਿੰਦਆਂ ਦੇ ਦੇਵੀ ਦੇਵਾਂ ਅਤੇ ਅਵਤਾਰਾਂ ਦੀ ਵੀ ਨਿਰਾਦਰੀ ਕੀਤੀ ਸੀ । ਜੇ ਕੋਈ ਅਜਬ ਨਹੀਂ ਕਿ ਬਾਹਮਣਾਂ ਅਤੇ ਪਕੇ ਹਿੰਦੂਆਂ ਨੇ ਇਹੋ ਜਹੇ ਬਲਕ ਸਣਾਕੇ ਹੀ ਰਾਜਾ ਬੀਰਬਲ ਪਾਸ ਸ਼ਿਕਾਇਤ ਕੀਤੀ ਹੋਵੇ, ਜਿਸ ਨੇ ਅਗੋਂ ਬਾਦਸ਼ਾਹ ਦੇ ਕੰਨ ਭਰੇ ਕਿ ਸਿਖਾਂ ਦੀਆਂ ਪੋਥੀਆਂ ਵਿਚ ਮੁਸਲਮਾਨਾਂ ਅਤੇ ਹਿੰਦੂਆਂ ਦੇ ਬਜ਼ੁਰਗਾਂ ਦੀ ਨਿਰਾਦਰੀ ਕੀਤੀ ਹੈ ਅਤੇ ਉਹਨਾਂ ਦੇ ਇਹਤਕਾਵਾਂ ਦੀ ਤਰਦੇ । ਇਹੋ ਵਜਹ ਜਾਪਦੀ ਹੈ ਕਿ ਜਦ ਗੁਰੂ ਅਰਜਨ ਦੇਵ ਨੇ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਤਦ ਇਸ ਸ਼ਬਦ ਨੂੰ ਗੰਥ ਸਾਹਿਬ ਵਿਚ ਦਰਜ ਨਹੀਂ ਕੀਤਾ। ਨਹੀਂ ਤਾਂ ਹੋਰ ਕੋਈ ਵਜਹ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਨਾ ਮੰਨਨ ਦੀ ਨਹੀਂ ਹੋ ਸਕਦੀ ਸੀ। ਇਹ ਸ਼ਬਦ ਠੀਕ ਸਿੱਖ ਦੇ ਆਸ਼ੇ ਅਨੁਸਾਰ ਹੈ । ਹਾਂ ਏਸ ਦੀ ਪੁਰਜ਼ੋਰ ਇਬਾਰਤ ਅਤੇ ਏਸਦਾ ਖੰਡਨ-ਆਤਮਕ ਹੋਣਾ ਇਸਨੂੰ ਗੁਰੂ ਨਾਨਕ ਸਾਹਿਬ ਦੀ ਪਹਿਲੀ ਅਵਸਥਾ ਦੀ ਰਚਨਾ ਪ੍ਰਗਟ ਕਰਦਾ ਹੈ । ਏਸਦੀ ਸਿਧੀ ਠੇਠ ਪੰਜਾਬੀ ਬਲੀ ਵੀ ਇਹੋ ਕੁਝ ਦਸਦੀ ਹੈ । ਇਸ ਸ਼ਬਦ ਦੇ ਤਿੰਨ ਬੰਦ ਹਨ । ਵਿਚਲਾ ਬੰਦ ਗੁਰੂ ਨਾਨਕ ਸਾਹਿਬ ਦੇ ਨਾਮ ਹੇਠਾਂ ਗ੍ਰੰਥ ਸਾਹਿਬ ਵਿਚ ਦਿੱਤਾ ਹੋਇਆ ਹੈ। ਪ੍ਰਤਖ ਹੈ ਕਿ ਏਸ ਸ਼ਬਦ ਦੇ ਤਿੰਨੇ ਬੰਦ ਜਾਂ ਇਹ ਸਾਰਾ ਸ਼ਬਦ ਹੀ ਗੁਰੂ ਅਰਜਨ ਦੇਵ ਦੇ ਸਾਹਮਣੇ ਮੌਜੂਦ ਸੀ। ਇਕ ਬੰਦ ਚੁਣ ਲੈਣਾ ਅਤੇ ਬਾਕੀ ਦੋ ਨੂੰ ਛੱਡ ਦੇਣਾ ਸਾਬਤ ਕਰਦਾ ਹੈ ਕਿ ਇਹ ਦ ਬੰਦ ਜਾਣ ਬੁਝਕੇ ਛਡੇ ਗਏ ਸਨ । ਜੋ ੬ਦ ਗੰਥ ਸਾਹਿਬ ਵਿਚ ਦਿੱਤਾ ਹੈ, ਉਸਦੇ ਲਫ਼ਜ਼ ਗੁਰੂ ਨਾਨਕ ਸਾਹਿਬ ਦੀ ਅਵਸਥਾ ਨੂੰ ਸਾਫ਼ ਦਸ ਰਹੇ ਹਨ। ਆਪ ਹਾਲੇ ਸ਼ਾਇਰ ਹੀ ਸਨ, ਅਤੇ ਉਹਨਾਂ ਦੇ ਹੋਰ ਆਮ ਹਿੰਦੂ ਮੁਸਲਮਾਨਾਂ ਨਾਲੋਂ ਵਖਰੇ ਖ਼ਿਆਲਾਂ ਨੂੰ ਬਣਕੇ, ਉਹਨਾਂ ਦੇ ਘਰ ਵਾਲੇ ਤੇ ਦੂਸਰੇ ਲੋਕੀ ਉਹਨਾਂ ਨੂੰ ਬਕਵਾਸੀ, ਬੇਅਕਲ, ਸੋ, ਕੁਰਾਹੀਆ ਆਦਿ ਨਾਮ ਦੇਂਦੇ ਸਨ । ਲਿਖਿਆ ਹੈ : ਏਸ ਕਲੀਉ ਪੰਜ ਭੀਤੀਉ, ਕਿਉ ਕਰ ਰਖਾਂ ਪਤਿ ॥ -੩੫੨ -Digitīzed by Panjab Digital Library / www.panjabdigilib.org