ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/368

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- **

www

ਅਪੁਠਾ ਹੋਇ ਤਾ ਝੂਰਿ ਮਰਾਂ, ਸਚ ਸਦਾ ਬਖਸ਼ੰਦ ॥੧੬॥ ਏਸ ਬਾਣੀ ਨੂੰ ਗੁੰਬ ਸਾਹਿਬ ਵਿਚ ਨਾ ਚਾਹੜਨ ਦੀ ਵਜਾ ਓਹਨੂੰ ਹੋਈ ਹੈ । ਜਿਸ ਤਰਾਂ ‘ਲਿਖਾਰੀਆਂ ਨੇ ਪਿਛੋਂ ਗੂਥ ਸਾਹਿਬ ਦੇ ਬਨਨ ਤੋਂ ਥੋੜਾ ਚਿਰ ਈ ਬਾਅਦ, ਏਸਨੂੰ ਪ੍ਰਾਚੀਨ ਬੀੜਾਂ ਵਿਚ ਦਰਜ ਕਰ ਲਿਆ, ਉਸੇ ਤਰ੍ਹਾਂ ਪਾਣ ਸੰਗਲੀ ਦੇ ਕਰਤਾ ਨੇ ਆਪਣੀ ਰਚਨਾਂ ਵਿਚ ਏਸਨੂੰ ਇਕੀਹਵਾਂ ਧਿਆਇ ਬਣਾਇਆ, ਅਤੇ ਏਸ ਧਿਆਏ ਦਾ ਨਾਮ 'ਜੀਵ , ਨਸੀਹਤ ਕਰਣ' ਰਖਿਆ । ਮੈਂ ਇਹਨਾਂ ਸਲੋਕਾਂ ਨੂੰ ਵੀ ਗੁਰੂ ਨਾਨਕ . ਸਾਹਿਬ ਦੀ ਸਹੀ ਰਚਨਾ ਮੰਨਦਾ ਹਾਂ। ਪਾਣ ਸੰਗਲੀ ਦੇ ਕਰਤਾ ਨੇ ਰਤਨਮਾਲਾ ਨੂੰ ਭੀ ਆਪਣੀ : ਕਿਤਾਬ ਦਾ ਉਨੀਸਵਾਂ ਧਿਆਏ ਬਨਾਇਆ ਹੈ, ਅਤੇ ਨਾਮ ਰਤਨਮਾਲਾ ਦੇ ਹੀ ਕਾਇਮ ਰਖਿਆ ਹੈ। ਪਰ ਪਾਠ ਦਾ ਬਹੁਤ ਫਰਕ ਹੈ। ਪ੍ਰਾਚੀਨ ਬੀੜਾਂ ਦੇ ਪਿਛੇ ਜਿਸ ਤਰ੍ਹਾਂ ਇਹ ਰਤਨ ਮਾਲਾ ਦਿੱਤੀ ਹੁੰਦੀ ਹੈ ਉਸ ਨੂੰ ਵਿਚ ੨੫ ਬੰਦ ਜਾਂ stunzus ਹਨ, ਪ੍ਰਾਣਸੰਗਲੀ ਵਿਚ ਕਿਤੇ ਵਧੀਕ | ਹਨ, ਅਤੇ ਰਤਨ ਮਾਲਾ ਦੇ ਕੁਝ ਬੰਦ ਛੱਡ ਭੀ ਦਿਤੇ ਹਨ। ਇਹ ਛੋਟੀ ! ਰਤਨ ਮਾਲਾ` ਹੈ । ਪਾਣ ਸੰਗਲੀ ਵਿਚ ਇਕ ਹੋਰ ਲਮਾਂ ਧਿਆਇ ਹੈ, ਤੂੰ ਜਿਸਨੂੰ “ਵਡੀ ਰਤਨਮਾਲਾ” ਕਿਹਾ ਹੈ। ਪਾਣ ਸੰਗਲੀ ਦੇ ਕਥਨ ਮੂਜਬ ਇਹ ਰਤਨਮਾਲਾਂ ਪਹਿਲੀ ਪਾਤਸ਼ਾਹੀ ਨੇ ਗੋਰਖਨਾਥ ਅਤੇ ਭਰਥਰੀ ਦੀ ਬੇਨਤੀ ਪੁਰ ਰਚੀ ਤੇ ਸੀ । ਸੋ ਏਸਦਾ ਜਾਅਲੀ ਹੋਣਾ ਅਤੇ ਖ਼ੁਦ ਪਾਣ ਸੰਗਲੀ ਦਾ ਪਾਖੰਡ, ਏਨੀ ਗਲ ਤੋਂ ਹੀ ਪ੍ਰਗਟ ਹੋ ਗਿਆ । ਨਾ ਬਲੀ' ਗੁਰੂ ਨਾਨਕ ਦੀ ਨਾ ਈ ਖ਼ਿਆਲ ਹੈ ਅਤੇ ਨਾ ਹੀ ਨਾਨਕ “ਨਿਰੰਕਾਰੀ’ ਅਜਿਹੇ ਫ਼ਜ਼ੂਲ ਹ-ਯੋਗ ਦੇ ਅਮਲਾਂ ਦੀ ਸਿਖਿਆ ਦੇ ਸਕਦੇ ਸਨ, ਜੋ ਇਸ ਵਿਚ ਦਿੱਤੀ ਹੈ । ਨਮੂਨੇ ਲਈ ਕੁਝ ਸਤਰਾਂ ਹੇਠਾਂ ਦੇਦੇ ਹਾਂ : ਕੋਟ ਕਤੰਤਰਿ ਤਤ ਕਾ ਬੇਤਾ ॥ ਗਗਨ ਮੰਡਲ ਮਹਿ ਰਾਖੇ ਚੇਤਾ ॥ www

      • **

-੫੪ Digitized by Panjab Digital Library / www.panjabdigilib.org