________________
-
r--- ਪੈ ਜਾਣੇ ਅਵੱਸ਼ ਸਨ । ਸੋ ਇਹਨਾਂ ਪੋਥੀਆਂ ਵਿਚ ਜਿੰਨੀ ਕੁ ਅਸਲੀ ਬਾਣੀ ਵੀ ਹੈ, ਉਸਦੇ ਅਖਰੋ ਅਖਰ ਠੀਕ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ, ਹੁੱਜੇ ਅਤੇ ਲਗਾਂ (ਜੇ ਸਭ ਉਹਨਾਂ ਪੋਥੀਆਂ ਵਿਚ ਦਿੱਤੀਆਂ ਵੀ ਹਨ) ਤਾਂ ਇਕ ਪਾਸੇ ਰਹੀਆਂ । ਵਡੀ ਗਲ ਜੋ ਕਹੀ ਜਾ ਸਕਦੀ ਹੈ, ਇਹ ਹੈ ਕਿ ਇਹਨਾਂ ਤਬਦੀਲੀਆਂ ਦੇ ਬਾਵਜੂਦ ਵੀ ਮਤਲਬ ਵਿਚ ਫ਼ਰਕ ਨਹੀਂ ਆਇਆ ਹੋਣਾ । ਬੋਲੀ ਨੇ ਤਾਂ ਇਤਨੇ ਅਰਸੇ ਵਿਚ ਕੀਹ ਲੰਮਾ ਵੱਟਣਾ ਸੀ, ਪਰ ਰਾਗੀ ਅਤੇ ਪਾਠੀ ਬਿਨਾਂ ਵਿਚਾਰੇ ਹੀ, ਇਕ ਲਫ਼ਜ਼ ਦੀ | ਥਾਂ ਦੂਜਾ ਉਸੇ ਅਰਥ ਵਾਲਾ ਲਫ਼ਜ਼ ਅਨਜਾਣੇ ਹੀ ਪਾ ਸਕਦੇ ਸਨ। ਫੇਰ ਲਫਜ਼ਾਂ ਦਾ ਅਗੇ ਪਿਛੇ ਹੋ ਜਾਣਾ ਭੀ ਮਾਮੂਲੀ ਗਲ ਸੀ। ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਇਹ ਸਾਰੀਆਂ ਮੁਸ਼ਕਲਾਂ ਹੋਲ ਕਰਨ ਲਈ ਮੌਜੂਦ ਸਨ। ਨਕਲੀ’ ਤੇ ‘ਅਸਲੀ’ ਬਾਣੀ ਦਾ ਨਿਖੇੜਾ ਕਰਨ ਲਈ ਆਪ ਨੂੰ ਆਮ ਵਿਚ ਫੈਲ ਚੁਕੀ ਸਾਰੀ ਬਾਣੀ ਨੂੰ ਇਕੱਠਾ ਕਰਨ ਦੀ ਲੋੜ ਸੀ, ਅਤੇ ਉਸਦੇ ਇਕੱਠਾ ਕਰਨ ਲਈ ਆਪਨੂੰ ਵੀ ਉਹੋ ਵਸੀਲੇ ਮਿਲ ਸਕਦੇ ਸਨ। ਜੋ ਸਹੰਸਰ ਰਾਮ ਨੂੰ ਮਿਲ ਸਕੇ ਸਨ। ਸ਼ਾਇਦ ਇਸ ਤੋਂ ਕੁਝ ਹੋਰ ਵਧਕੇ ਵੀ, ਇਹ ਸਾਰੇ ਵਮੀਲੇ ਭੂਲਾਂ ਤੋਂ ਖ਼ਾਲੀ ਨਹੀਂ ਸਨ ਹੋ ਸਕਦੇ । ਗੁਰੂ ਸਾਹਿਬ ਚੰਗੇ ਕਵੀ ਸ5, ਪਿੰਗਲ ਦੀ ਸਾਰੀ ਖ਼ਬਰ ਸੀ; ਚੰਗੇ ਰਾਗੀ ਸਨ, ਸੋ ਬਹੁਤ ਸਾਰੀਆਂ ਲਫ਼ਜ਼ਾਂ ਗ਼ਲਤੀਆਂ ਨੂੰ ਜਾ ਕੇ ਠੀਕ ਕਰ ਸਕਦੇ ਸਨ, ਟਨ ਤੇ ਛੰਦ ਦੀ ਦਰੁਸਤੀ ਭੀ ਹੋ ਸਕਦੀ ਸੀ । ਏਸੇ ਤਰ੍ਹਾਂ ਸਮੁਚੇ ਢੰਗ ਪਰ ਜੇ ਕਿਸੇ ਸ਼ਬਦ ਬਾਣੀ ਦਾ ਭਾਵ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਮਝ ਰਖੀ ਸਿਖਿਆ ਦੇ ਉਲਟ ਜਾਤਾ, ਤਦ ਉਸ ਸ਼ਬਦ ਨੂੰ ਰਦ ਭੀ ਕਰ ਸਕਦੇ ਸਨ, ਜਿਸ ਤਰਾਂ ਕਿ ਉਹਨਾਂ ਨੇ ਪਿਛੋਂ ਬੀੜ ਬਨਣ ਸਮੇਂ ਕਾਹਨਾ, ਸ਼ਾਹਹੁਸੈਨ ਆਦਿ ਸਾਧਾਂ ਫਕੀਰ, ਦੀ ਬਾਣੀ ਨੂੰ ਰੱਦ ਕੀਤਾ । ਪਰ ਫੇਰ ਵੀ ਇਹ ਸੰਭਾਵਨਾ ਬਣੀ ਰਹੀ ਕਿ ਕੋਈ ਬਾਣੀ ਜਾਂ ਸ਼ਬਦ ਰੰਥ ਸਾਹਿਬ ਵਿਚ ਅਜਿਹੇ ਦਰਜ ਹੋ ਗਏ ਹੋਨ ਜੋ ਅਸਲ ਵਿਚ ਗੁਰੂ ਨਾਨਕ ਸਾਹਿਬ ਦੇ ਆਪਣੇ ਨਾ ਹੋਣ; ਅਤੇ ਇਹ : ' ਸ਼ਬਦ ਭਾਵੇਂ ਬਾਬੇ
- I'
r ---
•
ਅ " :*
- ੩੮ - Digitized by Panjab Digital Library / www.panjabdigilib.org $*