ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/385

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ove" ਬਸੰਤ ਕੀ ਵਾਰ ਮਹਲਾ ੫ ਇਹ ਵਾਰ ਦਾ ਸਭ ਛਾਪੇ ਦੇ ਗ੍ਰੰਥ ਸਾਹਿਬਾਂ ਵਿਚ ਹੈ । ਪਰ ਪਾਠਕਾਂ ਦੇ ਆਰਾਮ ਲਈ ਏ ਦੇ ਦੇ ਦੇ ਹਾਂ । ਛੋਟੀ ਜਿਹੀ ਤਿੰਨ ਪਉੜੀਆਂ ਦੀ ਵਾਰ ਹੈ । (ਸੰਮਤ ੧੭੧੬ ਵਾਲੀ ਬੀੜ ਵਿਚੋਂ) ॥ ਛੋਟੇ ਮੋਟੇ ਪਾਠਾਂ ਬੀ ਹਨ ॥ ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ । ਕਰਮ ਲਿਖੰਤੇ ਪਾਈਐ ਇਹ ਰੁਤ ਸਹਾਈ ॥ ਵਣ ਤ੍ਰਿਣੁ ਤ੍ਰਿਭਵਣ ਮਉਲਿਆ ਅੰਮ੍ਰਿਤ ਫਲ ਪਾਈ ॥ ਮਿਲਿ ਸਾਧੂ ਸੁਖੁ ਉਪਜੈ ਲਥੀ ਸਭ ਛਾਈ । ਨਾਨਕ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥ ਪੰਜੇ ਬਧੇ ਮਹਾ ਬਲੀ ਕਰਿ ਸਚ ਢੋਆ ॥ ਆਪਣੇ ਚਰਣ ਜਪਾਇਨੁ ਵਿਚਿ ਦਯੁ ਖੜੋਆ ।। ਰੋਗ ਸੋਗ ਸਭ ਮਿਟਿ ਗਏ ਨਿਤ ਨਵਾ ਨਿਟੋਆ॥ ਦਿਨ ਰੈਣ ਨਾਮ ਧਿਆਇੰਦਾ ਫਿਰਿ ਪਇਆ ਨ ਮੋਆ ॥ ਜਿਸਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥ ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥ ਜੀਆ ਜੰਤ ਸਭਿ ਖਸਮ ਕੇ ਓਣ ਕੀਮਤਿ ਪਾਵੈ ॥ ਰਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੇ ॥ ਅਗਮ ਅਗੋਚਰ ਸਾਹਿਬ ਦੁਸਰ ਨਵੈ ਨ ਲਾਵੈ ॥ ਸਚੁ ਪੂਰੈ ਗੁਰਿ ਉਪਦੇਸਿਆ ਨਾਨਕ ਸੁਣਾਵੈ ॥੩॥੧॥ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ ਇਹ ਅਸੀ ਬਣੀਗ੍ਰਾਮ ਵਾਲੀ ਬੀੜ ਤੋਂ ਨਕਲ ਕੀਤੀ ਹੈ। ਜੋ ਲਫ਼ਜ਼ *ਗ਼ਲਤੀ ਨਾਲ ਏਥੇ 'ਮਹਲਾ ੧' ਲਿਖ ਦਿੱਤਾ ਹੈ । ਪਾਠਾਂਤ ਬੂੜੇ ਸੰਧੂ ਦੀ ਬੀੜ ਤੋਂ । -੩੭੧ Digitized by Panjab Digital Library / www.panjabdigilib.org