ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4.e, A

. ਮੋਹਨ ਵਾਲੀਆਂ ਪੋਥੀਆਂ ਵਿਚੋਂ ਲਏ ਹੋਣ ਤੇ ਭਾਵੇਂ ਬਾਹਰੋਂ ਇਕਠੇ ਕੀਤੇ ਹੋਣ। ਇਹ ਮਨ ਲਿਆ ਕਿ ਗੁਰੂ ਅਰਜਨ ਦੇਵ ਆਪ ਗੁਰੂ ਸਨ, ਅਤੇ ਉਹਨਾਂ ਦਾ ਕਥਨ ਜਾਂ ਕਿਸੇ ਸ਼ਬਦ ਬਾਬਤ ਫੈਸਲਾ ਕੀਤਾ ਸਿਖਾਂ ਲਈ ਅਜਿਹਾ ਹੀ ਪ੍ਰਮਾਣੀਕ ਹੈ, ਜਿਹਾ ਖ਼ੁਦ ਗੁਰੂ ਨਾਨਕ ਸਾਹਿਬ ਦਾ ਕਿਹਾ । : ' ਪਰ ਜੋ ਗਲ 'ਅਨਹੋਣੀ ਹੋਵੇ, ਉਸਨੂੰ ਗੁਰੂ ਅਰਜਨ ਦੇਵ • ਭੀ ਹੋਣੀ ਨਹੀਂ ਸਨ ਬਣਾ ਸਕਦੇ । ਖੋਜੀ ਦੀ ਤਰਕ, ਜਾਂ ਮੁਹਕੱਕ ਦੀ ਦਲੀਲਬਾਜ਼ੀ ਵਿਚ ਮੁਅਜ਼ਜ਼ੇ, ਕਰਾਮਾਤ, ਦੇਵੀ ਜੋਤ ਜਾਂ ਈਸ਼ਵਰੀ ਸ਼ਕਤੀ ਲਈ ਕੋਈ ਥਾਂ ਨਹੀਂ । ਜੇ ਇਹ ਗਲਾਂ ਮੰਨਣੀਆਂ ਹੋਣ, ਤਦ ਬਹਿਸ ਕੇਹੀ ਤੇ • ਵਿਚਾਰ ਕਾਹਦੀ? ਜੋ ਕੁਝ ਬਹੁਤੇ ਲੋਕ ਆਖਦੇ ਹਨ, ਮੂਰਖ ਹੋਣ ਜਾਂ ਨੂੰ : ਸਿਆਣੇ, ਜੇਕਰ ਕੋਈ ਉਸਨੂੰ ਅੰਨਾ ਹੋਕੇ ਸੱਚ ਮੰਨਣ ਲਈ ਤਿਆਰ * ਨਹੀਂ ਅਰ ਲੋਕਾਂ ਨੂੰ ਨਾਰਾਜ਼ ਕਰਨ ਦੀ ਦਲੇਰੀ ਨਹੀਂ ਕਰ ਸਕਦਾ, ਤਾਂ ਉਹ ਚੁਪ ਹੋ ਰਹੇ । ਅਸੀਂ ਸਮਝਦੇ ਹਾਂ ਕਿ ਸਾਡੇ ਪਾਠਕ ਸਿਆਣੇ ; ਅਤੇ ਸੱਚ ਦੇ ਪਿਆਰੇ ਹਨ । ਇਹ ਮੈਂ ਇਸ ਕਰਕੇ ਕਿਹਾ ਹੈ ਕਿ ਮੈਨੂੰ ਹੁਣ ਤਕ ਕੁਝ ਸ਼ਬਦ ਅਜਿਹੇ ਨਜ਼ਰ ਆਏ ਹਨ, ਜਿਥੇ ਇਹ ਮੁਸ਼ਕਲ ਸਾਡੇ ... ਸਾਹਮਣੇ ਆਉਂਦੀ ਹੈ । . . , ਇਹ ਤਾਂ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਬਤ,ਹੁਣ ਭਗਤ ਨੂੰ :..: ਬਾਣੀ ਨੂੰ ਲਉ । ...... . 3 :: p

ਭਗਤ ਬਾਣੇ ਇਹ ਅਸੀਂ ਉਪਰ ਦਸ ਆਏ ਹਾਂ ਕਿ ਪੋਥੀਆਂ ਵਿਚ ਕਬੀਰ ਜੀ : ., ਅਤੇ ਸ਼ੇਖ ਫ਼ਰੀਦ ਦੇ ਸਲੋਕ ਤੇ ਕੁਝ ਹੋਰ ਬਾਣੀ ਇਕੱਠੀ ਕੀਤੀ ਗਈ ਸੀ, ਨੂੰ ' ਪਰ ਇਹ ਭਗਤ-ਬਾਣੀ ਦੇ, ਜਿੰਨੀ ਕੁ ਕਿ ਗ੍ਰੰਥ ਸਾਹਿਬ ਵਿਚ ਦਿੱਤੀ ਗਈ ਉ : ਹੈ, ਸ਼ਾਇਦ ਬਹੁਤ ਥੋੜਾ ਭਾਗ ਹਨ । ਨਾਲੇ ਏਹਨਾਂ , ਤੇ ਨਾਮਦੇਵ ਨੂੰ : * * *ਸ਼ਾਇਦ ਮੈਂ ਇਸ ਵਾਸਤੇ ਕਿਹਾ ਹੈ ਕਿ ਜਦ ਦੇ ਪੋਥੀਆਂ 'ਚਲਕੇ,

ਸ੍ਰੀ ਗੁਰੂ ਗਰੰਥ ਸਾਹਿਬ ਦੇ ਹੁਕਮ ਦੀਆਂ ਸਨ, ਤਦ ਗੁਰੂ ਨਾਨਕ ਦੀ ਬਾਣੀ ਤੋਂ 113 ਅੱਡ ਭਗਤ ਬਾਣੀ ਚੋਖੀ ਹੋਣੀ ਚਾਹੀਦੀ ਏ ।

) . . Digitized by Panjab Digital Library / www.panjabdigilib.org licensen