ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਨਹੀਂ ਸਾਂ ਲਗਾ, ਸੋ ਹੁਣ ਪੈਨਸ਼ਨ ਪੁੁਰ ਆਕੇ ਪੰਜਾਬ ਦਾ ਦੌਰਾ ਭੀ ਕਰ ਲਿਆ ਹੈ । ਹੁਣ ਤਕ ਕੁਝ ਨਹੀਂ ਤਾਂ ਪੌਣੇ ਦੋ ਸੌ ਪੁਰਾਤਨ ਹਥ ਦੇ ਲਿਖੇ ਗ੍ੰੰਥ ਸਾਹਿਬ ਮੈਂ ਏਸੇ ਖ਼ਿਆਲ ਨਾਲ ਦੇਖੇ ਹੋਨਗੇ, ਲੋੜ ਅਨੁਸਾਰ ਵਧ ਘਟ ਸਮਾਂ ਹਰ ਇਕ ਦੀ ਪੜਤਾਲ ਨੂੰ ਦਿਤਾ ਗਿਆ ਹੈ ।

ਏਸ ਖੋਜ ਵਿਚ ਬਹੁਤੇਰੀਆਂ ਏਹੋ ਜਿਹੀਆਂ ਗਲਾਂ ਲਭੀਆਂ ਹਨ, ਜੋ ਵਿਦਵਾਨਾਂ ਦੇ ਸਾਮ੍ਹਣੇ ਰਖਣੇ ਜੋਗ ਹਨ, ਅਤੇ ਜਿਨ੍ਹਾਂ ਪੁਰ ਉਹ ਵਿਚਾਰ ਕਰ ਸਕਦੇ ਹਨ।

ਇਸ ਕਿਤਾਬ ਵਿਚ ਖ਼ਾਲੀ ਓਹਨਾਂ ਪ੍ਰਾਚੀਨ ਬੀੜਾਂ ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਬਾਬਤ ਕੁਝ ਵਿਸ਼ੇਸ਼ ਗਲ ਲਿਖਨੀ ਸੀ, ਜਾਂ ਜਿਨ੍ਹਾਂ ਬਾਬਤ ਲੀਤੇ ਨੋਟਾਂ ਨੂੰ ਕਾਇਮ ਰੱਖਣ ਦੀ ਮੈਂ ਲੋੜ ਸਮਝੀ ਹੈ ਜੀ.ਬੀ.ਸਿੰਘ ਮਾਡਲ ਟਾਉਨ

ਜਨਵਰੀ ੧੯੪੪

-੪-