ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/400

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਲਿਖੀ ਗਈ । | ਇਹ ਆਪ ਦੇਖ ਸਕਦੇ ਹੋ ਕਿ ਰਾਗਮਾਲਾ ਵਿਚ ਛੇ ਨਾਮ ਮੁਖ ਰਾਗਾਂ, ਭੈਰਉ, ਮਾਲਕਉਸ, ਹਿੰਡੋਲ, ਦੀਪਕ, ਸਿਰੀ ਅਤੇ ਮੇਘ ਦੇ ਦੋਕੇ ਹਰੇਕ ਦੀਆਂ ਪੰਜ ਪੰਜ ਇਸੜੀਆਂ ਜਾਂ ਰਾਗਨੀਆਂ ਅਤੇ ਅਠ ਅਠ ਪੜਾਂ ਜਾਂ ਛੋਟੇ ਰਾਗਾਂ ਦੇ ਨਾਮ ਦਿੱਤੇ ਹਨ, ਕੁਲ ਚੌਟਾਲੀ ਨਾਮ ॥ ਏਸਦੇ ਟਾਕਰੇ ਪੂਰ ਰੀਥ ਸਾਹਿਬ ਵਿਚ ਪਹਿਲੇ ਤੀਹ ਨਾਮ ਹੀ ਰਾਗ ਰਾਗਨੀਆਂ ਦੇ ਹੁੰਦੇ ਸਨ। ਚਿਰ ਪਿਛੋਂ ਗੁਰੂ ਤੇਗ ਬਹਾਦਰ ਦੀ ਬਾਣੀ ਪੈਣ ਨਾਲ ਇਕ ੩ ਵਾਂ ਰਾਗ ਜੈਜੇਵੰਤੀ ਵਧ ਗਿਆ, ਜਿਸ ਹੇਠਾਂ ਖ਼ਾਲੀ ਚਾਰ ਸ਼ਬਦ ਨਾਵੀਂ ਪਾਤਸ਼ਾਹੀ ਦੇ ਹ ਹਨ । ਇਹਨਾਂ ਇਕੱਤੀ ਰਾਗਾਂ ਵਿਚੋਂ ਨੌਂ ਨਾਮ ਰਾਗ ਮਾਲਾ ਵਿਚ ਆਏ ਹੀ ਨਹੀਂ । ਬਾਕੀ ਜੇਹੜੇ ਹਨ ਓਹਨਾਂ ਵਿਚੋਂ ਸਿਰਫ਼ ਦੋ ਨਾਮ 'ਭੈਰਉਂ’ ਤੇ ‘ਸਰੀ ਹੀ ਮੁਖ ਰਾਗਾਂ ਦੇ ਹਨ, ਅਤੇ ਓਹ ਭੀ ਉਲਟੀ ਤਰਤੀਬ ਵਿਚ, ਹੋਰ ਸਭ ਰਾਗਨੀਆਂ ਤੇ ਛੋਟੇ ਰਾਗਾਂ ਦੇ ਨਾਮ ਹਨ । ਸੋ ਪ੍ਰਤਖ ਹੈ ਕਿ ਰਾਗ-ਮਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੇ ਰਾਗਾਂ ਪੁਰ ਨਿਰਭਰ ਨਹੀਂ ਅਤੇ ਨਾ ਏਸਨੂੰ ਅੰਦਰਲੇ ਰਾਗਾਂ ਨਾਲ ਤਰਤੀਬ ਜਾਂ ਗਿਨਤੀ ਕੋਟਕ ਕੋਈ ਭੀ ਸਾਂਝ ਹੈ । ਗ੍ਰੰਥ ਸਾਹਿਬ ਦੇ ਰਾਗਾਂ ਦਾ ਤਤਕਰਾ ਮੁਢ ਵਿਚ ਆ ਹੀ ਚੁਕਾ ਹੈ । (ਅ) ਰਾਗਮਾਲਾ ਦਾ ਪਾਠ ਝਗੜ ਦੀ ਗਲ ਤਾਂ ਗੰਥ ਸਾਹਿਬ ਦੇ ਪਾਠ ਦੇ ਸਮੇਂ ਰਾਗ | ਮਾਲਾ ਨੂੰ ਪਾਠ ਵਿਚ ਸ਼ਾਮਲ ਕਰਨ ਜਾਂ ਨਾ ਕਟਨ ਦੀ ਹੈ ਅਤੇ ਇਹ ਝਗੜਾ ਪਿਛੇ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਅਖੀਰ ਤਕ } ਪਹੁੰਚ ਜਾਂਦਾ ਹੈ, ਜਿਸ ਵੇਲੇ ਦੇ ਬਣੇ ਦੇ ਗੰਥ ਆਪੋ ਵਿਚ ਇਕ ਦੂਜੇ ਦੇ ਉਲਟ ੫੫ ਲੈਂਦੇ ਹਨ । ‘ਗੁਰਬਿਲਾਸ ਛੇਵੀਂ ਪਾਤਸ਼ਾਹੀ ਜੋ ਧੀਰ- 1 ਮਲੀਆਂ ਦੇ ਜ਼ੋਰ-ਅਰ ਬਣੀ ਕਿਤਾਬ ਹੈ, ਓਹ ਤਾਂ ਦਸਦੀ ਹੈ ਕਿ "wiਆ - ੩੮੬ Digitized by Panjab Digital Library / www.panjabdigilib.org