ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/401

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 * 44

  • * * * *
  • *
  • *

-- - | ਰਾਗਮਾਲਾਂ ਨੂੰ ਪਾਠ ਵਿਚ ਸ਼ਾਮਲ ਕਰੋ, ਪਰ ਭ ਈ ਸੰਤੋਖ ਸਿੰਘ ਜੀ, ਜੋ ਮਹਾਂ ਕਵੀ ਤੇ ਸਨ, ਪਰ “ਗੁਰਬਿਲਾਸ’ ਦੇ ਲਿਖਣ ਵਾਲੇ ਵਾਂਗ ਚਤਰ ਅਤੇ ਸ਼ੱਕੀ ਚਲਣ ਦੇ ਨਹੀਂ ਸਨ, ਸਗੋਂ ਸਿਧੇ ਸਾਦੇ ਭਲੇ ਪੁਰਸ਼ ਸਨ, ਓਹ ਰਾਗਮਾਲਾ ਨੂੰ ਸਾਫ਼ ਸਾਫ਼ ਆਲਮ ਕਵੀ ਦੀ ਬਨਾਈ ਮਨਦੇ ਹਨ ਅਤੇ “ਮਾਧਵਾਨਲ ਸੰਗੀਤ` ਵਿਚ ਲਈ ਗਈ ਦਸਦੇ ਹਨ। ਹੈਸੀ ਤਾਂ “ਰਾਗਮਾਲਾ ਫ਼ਾਲਤੂ ਬਾਣੀਆਂ ਵਿਚੋਂ ਇੱਕ ਪਰ ਸਵਾ ਸੌ ਵਰੇ fuਛੇ ਦੇ ਕੁਝ ਲਿਖਾਰੀਆਂ ਵਿਚ ਇਸਨੂੰ ਕੁਝ ਵਿਸ਼ੇਸ਼ਤਾ ਜਿਹੀ ਮਿਲ ਗਈ ਜਾਪਦੀ ਹੈ, ਅਤੇ ਇਕ ਅਧੀ ਬੀੜ ਅਜਿਹੀ ਭੀ ਦੇਖੀ ਹੈ, ਜਿਸ ਵਿਚ ਕਿ ਬਾਕੀ ਸਭ ਫ਼ਾਲਤੂ ਬਾਣੀਆਂ ਨੂੰ ਛਡਕੇ ਸਿਰਫ਼ ਰਾਗ ਮਾਲਾ ਹੀ ਨਕਲ ਕੀਤੀ ਹੈ । ਇਸਦੇ ਕੁਝ ਕਾਰਣ ਸਨ। ਵੱਡ ਕਾਰਣ ਤੇ ਇਹ ਸੀ ਕਿ ਇਸ ਵੇਲੇ ਤਕ ਕਰਤਾਰਪੁਰ ਵਾਲੀ ਬੀੜ ਵਲੋਂ ਕੀਤਾ ਗਿਆ ਦਾਅਵਾ, ਕਿ ਓਹ ਭਾਈ ਗੁਰਦਾਸ ਦੇ ਹਥੀਂ ਲਿਖੀ ਆਦਿ-ਬੀੜ ਹੈ, ਆਮ ਨੇ ਮਨ ਲਿਆ ਸੀ, ਅਤੇ ਏਸ ਬੀੜ ਵਿਚ ਮੰਦਾਵਣੀ ਦੇ ਪਿਛੋਂ ਇਕ ਅੰਕਵਾਲਾ numbered ਕੋਰਾ ਪੜਾ ਛੱਡਕੇ ਫੇਰ ਇਕ ਅੰਕ ਤੋਂ ਬਿਨਾਂ u12 12umbered ਪੜੋ ਪੁਰ ਪਹਿਲੇ ਰਾਗਮਾਲਾ ਹੀ ਲਿਖੀ ਹੈ, ਅਤੇ ਹਕਕਤ ਰਾਹ ਮੁਕਾਮ ਰਾਜੇ ਸ਼ਿਵਨਾਭੀ ਕੀ’ ਆਦਿ ਫ਼ਾਲਤੂ ਬਾਣੀਆਂ ਪਿਛੋਂ ਆਉਂਦੀਆਂ ਹਨ । ਇਕ ਬੜੀ ਬਾ-ਰਸੂਖ਼ ਪਾਰਟੀ ਇਸ ਖ਼ਿਆਲ ਦੇ ਫੈਲਾਨ ਅਤੇ ਮਨਵਾਨ ਵਿਚ ਆਪਣਾ ਜ਼ਾਤੀ ਫਾਇਦਾ ਦੇਖਦੀ ਸੀ । ਇਕ ਹੋਰ ਸਬਬ ਇਹ ਸੀ ਕਿ ਗ੍ਰੰਥ ਸਾਹਿਬ ਦਾ ਮੁਢ, ਰਾਗਾਂ ਦੇ ਤਤਕਰੇ ਤੋਂ ਹੁੰਦਾ ਸੀ, ਜੋ ਇਕ ਬੇਰਸ ਜਿਹੀ ਗੁੰਬ ਸਾਹਿਬ ਵਿਚ ਆਏ ਰਾਗਾਂ ਦੇ ਨਾਮਾਂ ਦੀ ਛੇਹਰਿਸਤ ਸੀ, ਅਤੇ ਰਾਗ ਵਿਦਿਆ ਦੀ ਕਿਸੀ ਮੰਨੀ ਪ੍ਰਮੰਨੀ ਤਰਤੀਬ · ਸਿਰ ਨਹੀਂ ਸੀ, ਰਾਗ ਤੇ ਰਾਗਨੀਆਂ ਵਿਚ ਕੋਈ ਤਮੀਜ਼ ਨਹੀਂ ਕੀਤੀ ਗਈ ਸੀ, ਅਤੇ ਜੇ ‘ਗੁਰਬਿਲਾਸ ਛੇਵੀਂ ਪਾਤਸ਼ਾਹੀ · ਵਿਚ ਵਰਤੀਆਂ ਉਪਮਾਂ ਦੁਹਰਾਉਨ ਦੀ ਸਾਨੂੰ ਇਜਾਜ਼ਤ ਹੋਵੇ, ਤਦ

    • *

- 1

-੩੮੭ - Digitized by Panjab Digital Library / www.panjabdigilib.org