ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/403

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਸਪਤਾਹਕ` ਜਾਂ “ਖੁਲਾ*, ਅਪਣੇ ਆਪ ਵਿਚ ਸਭ ਵਲਤਾ,ਅਤੇ ਮੁਰਾਦਾਂ ਪੂਰੀਆਂ ਹੋਣ ਦਾ ਜ਼ਰੀਆ ਮਨ ਰਖਿਆ ਮੀ ! ਸੋ ਉਸਦਾ ਕੋਈ ਅਖਰ ਛੁਟਨਾ ਮਾੜਾ ਅਤੇ ਮਹਾਂ ਪਾਪ ਗਿਣਿਆ ਗਿਆ ਸੀ । ਅਜਿਹੇ ਮੂਧੇ ਵਿਸ਼ਵਾਸ ਦੇ ਲੋਕਾਂ ਨੇ ਰਾਗਮਾਲਾ ਨੂੰ ਵੀ ਭੋਗ ਪਾਨ ਵੇਲੇ ਨਾਲ ਪੜਨਾ ਸ਼ੁਰੂ ਕਰ ਦਿੱਤਾ। ਪਾਠ ਦਾ ਫਲ ਨਿਰਾ ਪਾਠ ਕਰਨ ਵਾਲੇ ਨੂੰ ਹੀ ਨਹੀਂ ਸੀ ਹੁੰਦਾ, ਸਗੋਂ ਪੜਦੇ ਸੁਣਦੇ ਸਰਬ ਲਾਹੇਵੰਤ ਹੁੰਦੇ ਸਨ, ਅਤੇ ਖ਼ਾਸ ਕਰਕੇ ਭਾੜੇ ਦੇ ਪਾਠੀ ਰਖਕੇ, ਪਾਠ ਕਰਾਨ ਵਾਲੇ ਦੀਆਂ ਸਭ ਭਾਉਨੀਆਂ ਚੰਗੀਆਂ ਮੰਦੀਆਂ, ਪਾਪ ਦੀਆਂ, ਪੁਨ ਦੀਆਂ ਪੂਰੀਆਂ ਹੁੰਦੀਆਂ ਸਨ । ਛੇਕੜ ਪੁਰ ਪਹੁੰਚਕੇ ਜਦ ਪਾਠੀ ਅਮੀਰ ਦੀਆਂ ਦੋ ਸਤਰਾਂ, “ਖ਼ਸਟ ਰਾਗ ਉਨ ਗਾਏ ' ਪੜਨ ਲਗਦਾ ਹੈ, ਤਦ ਸੰਗਤ ਵਿਚ ਬੈਠੇ ਇਸਤ੍ਰੀਆਂ ਮਰਦ ਵੀ ਸ਼ਾਮਲ ਹੋ ਜਾਂਦੇ ਹਨ, ਜਿਸ ਤਰ੍ਹਾਂ ਈਸਾਈ ਲੋਗ “ਆਮੀਨ’ ਕਰਨ ਵਿਚ ਪਾਦਰੀ ਦੇ ਨਾਲ ਰਲਦੇ ਹਨ। ਸਮਝਦਾਰ ਲੋਕ ਏਸ ਨਵੀਂ ਚ ਕਰਤੀ ਦੇ ਉਲਟ ਵਾਵੈਲਾਂ ਵੀ ਕਰਦੇ ਸੀ, ਪਰ ਜਿਥੇ ਬਹੁਤਿਆਂ ਦਾ ਜ਼ੋਰ ਹੋਵੇ, ਓਥੇ ਇਹਨਾਂ ਦੀ ਕੀਹ ਵਟਕ ਸੀ। ਗ਼ਰਜ਼ਾਂ ਵਾਲੇ ਅਤੇ ਜਿਨ੍ਹਾਂ ਲੋਕਾਂ ਦੀ ਏਹਨਾਂ ਫਰੀਤੀਆਂ ਦੇ ਪ੍ਰਚਾਰ ਹੋਇਆਂ ਰੋਟੀ ਚਲਦੀ ਸੀ, ਓਹ ਇਸ ਕੁਰੀਤੀ ਦੇ ਜਾਰੀ ਰੱਖਣ ਲਈ ਤਤਪਰ ਸਨ। ਚੁਨਾਂਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਅੰਤ ਰਾਗਮਾਲਾ ਦੇ ਪੜਨ ਦਾ ਸਵਾਲ ਆਪਣੇ ਹਾਂ ਪਰ ਸੀ । ਇਕ ਪਾਸੇ ਤਾਂ ਪੁਜਾਰੀ ਆਦਿ ਲੋਕ ਸਨ, ਤੇ ਦੂਜੇ ਪਾਸੇ ਥੋੜੇ ਕੁਝ ਸਮਝਦਾਰ ਸਿੱਖ । ਗੁਰਬਿਲਾਸ " ਦਾ ਲਿਖਣ ਵਾਲਾ ਤਖ਼ਤ ਅਕਾਲ ਬੰਗਾ ਦਾ ਇਕ ਪੁਜਾਰੀ ਸੀ, ਓਹ ਤਾਂ ਕਹਿੰਦਾ ਹੈ : ਪਾਵੇ ਭਗ ਰਾਗਮਾਲਾ ਪੜ ॥ - - - -

  • ਹੁਣ ਇਕ ਹੋਰ ਕਿਸਮ ਦਾ ਪਾਠ ਨ ਲਿਆ ਹੈ, ਜਿਸਨੂੰ 'ਸਮਪਟ ਪਾਠ' ਆਖਦੇ ਹਨ। ਇਸ ਦੇ ਖਰਚ ਚੋਖਾ ਆਉਦਾ ਹੈ, ਪਰ ਅਕਲ ਦੇ ਅਨਿਆਂ ਤੇ ਗੰਦ ਦੇ ਪੁਰਿਆਂ ਦਾ ਕੋਈ ਤਾਲ ਨਹੀਂ ਪੈ ਗਿਆ ।

-੩੮੯ Digitized by Panjab Digital Library / www.panjabdigilib.org