ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/429

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਵੇਂ ਗੁਰੂ ਦੇ ਹੀ ਸਾਰੇ ਸਲੋਕ । (੧੬) ਰਾਗ ਰਾਮਕ ਦੀ ਵਾਰ ਰਾਇ ਬਲਵੰਡ ਤਥਾ ਸਤੇ ਝੂਮ ਆਖੀ । ਅਠ ਪਉੜੀਆਂ ਹਨ, ਕੋਈ ਸਲੋਕ ਨਹੀਂ । ਦੋ ਹੋਰ ਪਉੜੀਆਂ ਛੇਵੇਂ ਗੁਰੂ ਦੀ ਗਦੀ ਨਸ਼ੀਨੀ ਪੁਰ ਕਹੀਆਂ ਇਕ ਬੀੜ ਵਿਚ ਹਨ ! (੧੭) ਰਾਗ ਮਾਰੂ ਕੀ ਵਾਰ ਮਹਲਾ ੩ ॥ ੨੨ ਪਉੜੀਆਂ ਹਨ ਸਲੋਕ ਪਹਿਲੇ ਅਤੇ ਤੀਜੇ ਮਹਲੇ ਦੇ ਅਤੇ ਦੋ ਤਿੰਨ ਪੰਜਵੇਂ ਗੁਰੂ ਦੇ (੧੮) ਰਾਗ ਮਾਰੂ ਦੀ ਵਾਰ ਮਹਲਾ ੨ ੩ ਪਉੜੀਆਂ । ਹਰ ਪਉੜੀ ਦੇ ਪਹਿਲੇ ਸ਼ਲੋਕਾਂ ਦੀ ਥਾਂ ਡਰਨੇ’ ਦਿਤੇ ਹਨ, ਜੋ ਮੁਲਤਾਨੀ ਜਿਹੀ ਬੋਲੀ ਵਿਚ ਹਨ ਅਤੇ ਸਾਰੇ ਗੁਰੂ ਅcਜਨ ਦੇ ਹਨ । (੧੯) ਰਾਗ ਬਸੰਤ ਕੀ ਵਾਰ ਮਹਲਾ ੫ । ਖ਼ਾਲੀ ਤਿੰਨ ਪਉੜੀਆਂ, ਨਾਲ ਕੋਈ ਸਲੋਕ ਨਹੀਂ । ਇਹ ਨਾ ਮੁਕੰਮਲ ਹੋ ਰਹੀ ਸੀ । ਆਦਿ-ਬੀੜ' ਵਿਚ ਭੋਗ ਦੀ ਬਾਣੀ ਤੋਂ ਪਿਛੋਂ ' ਲਿਖੀ ਗਈ ਸੀ, ਛੋਂ ਆਕੇ ਅੰਦਰ ਕਰ ਦਿਤੀ ਗਈ । (੨੦) ਰਾਗ ਸਾਰੰਗ ਕੀ ਵਾਰ ਮਹਲਾ ੪ । ੩ ੬ ਪਉੜੀਆਂ ਹਨ, ਸ਼ਲੋਕ ਮਹਲੇ ੧, ੩, ੨, ੪ ਅਤੇ ਪੰਜ ਦੇ ਦਿਤੇ ਹਨ । ਧੁਨਿ ਮਹਿਮੇ ਹਸਨੇ ਕੀ ਧੁਨੀ। (੨੧) ਰਾਗ ਮਲਾਰ ਕੀ ਵਾਰ ਮਹਲਾ ੧ ੨੮ ਪਉੜੀਆਂ ਹਨ, ਜਿਨ੍ਹਾਂ ਨਾਲ ਸਲੋਕ ਮਹਲੇ ੧, ੩, ੨ ਅਤੇ ੫ ਦੇ ਹਨ । ਪਉੜੀ ੨੭ਵੀਂ ਨਵੀਂ ਬਨਾਕੇ ਪੰਜਵੇਂ ਗੁਰੂ ਨੇ ਪਾਈ ਹੈ । ਧੁਨਿ: “ਰਾਣੈ ਕੈਲਾਸ ਤਿਥਾ ਮਾਲਦੇ ਕੀ ਧੁਨਿ । ਕਰਤਾਰ ਪੁਰ ਵਾਲੀ ਬੀੜ ਵਿਚ ਪਾਠ ਹੈ : ਰਾਣੈ ਕੈਲਾਸ ਕੀ ਧੁਨਿ ਤਥਾ ਮਾਲਦੇ' ਜਿਸ ਤੋਂ ਦਿਸ ਰਿਹਾ ਹੈ ਕਿ ਕਰਤਾਰ ਪੁਰ ਵਾਲੀ ਬੜ ਦੇ ਲਿਖਾਰੀ ਨੇ ਗਲਤੀ ਕੀਤੀ ਤੇ ਫੇਰ ਦੁਰੁਸਤੀ ਕੀਤੀ, ਧੁਨਾਂ ਪਿਛੋਂ -- -੪੧੫ -- Digitized by Panjab Digital Library / www.panjabdigilib.org