ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/430

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . s ਦiewwwwwwwww a adre_awaii........ www ਲਿਖੀਆਂ ਗਈਆਂ ਹਨ ! (੨੨) ਰਾਗ ਕਾਨੜਾ ਕੀ ਵਾਰ ਮਹਲਾ ੪ ॥ ਪਉੜੀਆਂ ੧੫, ਸਾਰੇ ਸਲੋਕ ਚਉਥੇ ਦੇ । ਧੁਨਿ-ਮੂਸੇ ਕੀ ਵਾਰ ਕੀ ਧੁਨੀ । ‘ਜਪੁ’ ਵੀ ਵਾਰ ਦੀ ਤਰਜ਼ ਉਤੇ ਈ ਹੈ, ਆਖੋ ਓਹ “ਨਿਰੰਕਾਰ ਦੀ ਵਾਰ’ ਹੈ । ੩੮ ਪਉੜੀਆਂ ਦੇ ਪਿਛੇ ਦੂਜੇ ਗੁਰੂ ਦਾ ਸ਼ਲੋਕ ਹੈ, ਪਉਨ ਗੁਰੁ’ ਅਤੇ ਇਕ ਸਲੋਕ ਮੁਢ ਵਿਚ ਗੁਰੂ ਨਾਨਕ ਦਾ ਆਪਣਾ ਹੈ। ਧੁਨੀਆਂ ਗੁਰੂ ਹਰ ਗੋਬਿੰਦ ਸਾਹਿਬ ਨੇ ਸੰਨ ਈਸਵੀ ੧੬੨੧ ਤੋਂ ਪਿਛੋਂ ਚੜਾਈਆਂ । ੪ -ਗਤਾਂ ਦੀ ਬਾਣ। ਬਾਣੀ ਬਹੁਤੀ ਕਬੀਰ, ਨਾਮਦੇਵ, ਰਵਿਦਾਸ ਅਤੇ ਫ਼ਰੀਦ ਦੀ ਹੈ । ਬਾਕੀ ਯਾਰਾਂ ਭਗਤਾਂ ਦੀ ਬਹੁਤ ਥੋੜੀ ਕਿਸੇ ਦਾ ਇਕ ਸ਼ਬਦ ਕਿਸੇ ਦੇ ਦੋ । ਚਾਰ ਚਾਰ ਸ਼ਬਦ ਖ਼ਾਲੀ ਧਨੇ ਅਤੇ ਤ੍ਰਿਲੋਚਨ ਦੇ ਹਨ। ਸਾਰੇ ੨੨ ਸ਼ਬਦ । ਸੂਰਦਾਸ ਦਾ ਇਕ ਵਾਧੂ ਸ਼ਬਦ, ਅਤੇ ਮੀਰਾਂ ਬਾਈ ਦਾ ਇਕ ਭਾਈ ਬਨੋ ਨੇ ਵਧਾਏ ਸਨ । ਤ੍ਰਿਲੋਚਨ ਦਾ ਇਕ ਵਾਧੂ ਸ਼ਬਦ ਰਾਗ ਗੁਜਰੀ ਹੇਠਾਂ ਕਿਸੇ ਕਿਸੇ ਪੁਰਾਤਨ ਬੀੜ ਵਿਚ ਹੈ । ਕਬੀਰ ਦੇ ਵੀ ਛੇ ਸਤ ਸ਼ਲੋਕ ਵਧੀਕ ਹਨ । ਭਗਤਾਂ ਵਿਚੋਂ ਸਿਰਫ਼ ਫਦ ਹੀ ਪੰਜਾਬ ਦਾ ਹੈ, ਬਾਕੀ ਸਭ ਬਾਹਰ ਦੇ ਹਨ । ਤਿੰਨ ਨਾਮਦੇਵ, ਤ੍ਰਿਲੋਚਨ ਤੇ ਪਰਮਾ ਨੰਦ) ਮਹਾਰਾਸ਼ਟਰ ਦੇ, ਜੈਦੇਵ ਬੰਗਾਲੀ, ਬਣੀ ਬਿਹਾਰੀ, ਪੀਪਾ ਗੁਜਰਾਤ (ਕਾਠੀਆਵਾਡ) ਦਾ, ਸਧਨਾ ਸਿੰਧੀ, ਅਤੇ ਬਾਕੀ ਦੇ ਧੱਨਾ, ਸੇਨ, ਭੀਖਨ, ਰਾਮਾਨੰਦ, ਸੂਰਦਾਸ ਤੇ ਮੀਰਾਂਬਾਈ, ਏਹ ਸਭ ਹਿੰਦੁਸਤਾਨ ਤੇ ਰਾਜਪੂਤਾਨੇ ਦੇ । ਮਰਹਟੇ ਭਗਤਾਂ ਦੀ ਬੋਲੀ ਵਿਚ ਮਰਹਟੀ ਲਫ਼ਜ਼ ਹਨ। ਅਤੇ ਏਸੇ ਤਰਾਂ ਜੈਦੇਵ ਤੇ ਬੇਣੀ ਦੇ ਸ਼ਬਦਾਂ ਵਿਚ ਬੰਗਾਲੀ ਤੇ ਬਿਹਾਰੀ ਲਫ਼ਜ਼ ਅਤੇ ਫ਼ਰੀਦ ਦੀ ਬਾਣੀ ਵਿਚ ਮੁਸਲਮਾਨੀਂ ਲਫ਼ਜ਼ ਤੇ ਖ਼ਿਆਲ ਆਉਂਦੇ ਹਨ । ਫ਼ਰੀਦ, ਕਬੀਰ, ਅਤੇ ਭੀਖਨ ਜਨਮ ਦੇ ਮੁਸਲਮਾਨ ਸਨ। -੪੧੬ Home Digitized by Panjab Digital Library/.www.panjahdigilib.org