ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/431

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਨਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਦਰਜ ਕਰਨ ਵੇਲੇ, ਓਹਨਾਂ ਦੇ ਹੋਣ ਦੇ ਸਮੇਂ ਦਾ ਕੋਈ ਧਿਆਨ ਨਹੀਂ ਰਖਿਆ | ਕਬੀਰ ਦੀ ਬਾਣੀ ਸਭ ਤੋਂ ਬਹੁਤੀ ਹੈ, ਜੋ ਹਰ ਰਾਗ ਵਿਚ ਉਸਦੀ ਬਾਣੀ ਪਹਿਲੇ ਦਿੱਤੀ ਹੈ । ਏਸੇ ਤਰਾਂ ਪਿਛੋਂ ਨਾਮਦੇਵ ਤੇ ਫੇਰ ਰਵਿਦਾਸ ਦੀ । ਪਰ ਕਈ ਰਾਗਾਂ ਹੇਠਾਂ ਏਸ ਤਰਤੀਬ ਵਿਚ ਕੁਝ ਫ਼ਰਕ ਹੋ ਗਏ ਹਨ। ਸਗੋਂ ਇਕੋ ਭਗਤ ਦੇ ਸ਼ਬਦ ਭੀ ਅਡ ਅਰ ਕਰ ਦਿੱਤੇ ਹਨ, ਵਿਚ ਕਿਸੇ ਦੂਜੇ ਦਾ ਸ਼ਬਦ ਆਗਿਆ ਹੈ । ਇਹ ਗਲ ਜਾਣਕੇ ਨਹੀਂ ਕੀਤੀ ਮਹਾਂ ਅਭੋਲ ਹੀ ਨਕਲ ਕਰਨ ਵੇਲੇ ਸਾਮਣੇ ਪਏ ਪਤੇ ਉਤੇ ਹੇਠਾਂ ਹੋ ਗਏ ਜਾਪਦੇ ਹਨ। ਜੇ ਤਰਤੀਬੀ ਹੋ ਗਈ ਹੈ, ਉਹ ਇਸ ਤਰ੍ਹਾਂ ਪੁਰ ਹੈ : (੧) ਸਿਰੀ ਰਾਗ ਹੇਠਾਂ ਤਰਤੀਬ ਹੈ;-ਕਬੀਰ, ਤ੍ਰਿਲੋਚਨ ਫੇਰ ਕਬੀਰ, ਬੇਣੀ, ਅਤੇ ਰਵਿਦਾਸ । (੩) (੨) ਮਾਰੂ ਰਾਗ ਹੇਠਾਂ ਤਰਤੀਬ ਹੈ : ਜੈਦੇਵ, ਵਿਦਾਸ । (੧) (੩) ਗੁਜਰੀ ਰਾਗ ਹੇਠਾਂ ਤਰਤੀਬ ਹੈ : ਕਬੀਰ, ਨਾਮਦੇਵ ਰਵਿਦਾਸ, ਤ੍ਰਿਲੋਚਨ, ਜੈਦੇਵ । (੧). (੪) ਭੈਰੋ ਰਾਗ ਹੇਠਾਂ ਤਰਤੀਬ ਹੈ : ਕਬੀਰ; ਨਾਮਦੇਵ, ਰਵਿਦਾਸ · ਫੇਰ ਨਾਮਦੇਵ । (੧). .(੫), ਬਸੰਤ ਰਾਗ ਹੇਠਾਂ ਤਰਤੀਬ ਹੈ: ਕਬੀਰ, ਰਾਮਾਨੰਦ, ਨਾਮਦੇਵ, ਰਵਿਦਾਸ, ਫੇਰ ਕਬੀਰ (੨) (੬) ਸਾਰੰਗ ਹੇਠਾਂ ਤਰਤੀਬ ਹੈ : ਕਬੀਰ, ਨਾਮਦੇਰ, ਸੂਰਦਾਸ, ਫੇਰ ਕਬੀਰ । (੧) ਇਹੋ ਅਗੇਤੜ ਪਛੇੜ ਗੁਰਬਾਣੀ ਵਿਚ ਵੀ ਇਕ ਦੋ ਥਾਂ ਹੋ ਗਿਆ ਦਿਸਦਾ ਹੈ, ਜਿਸ ਤਰ੍ਹਾਂ ਰਾਗ ਆਸਾ ਹੇਠਾਂ ਪਹਿਲੇ ਦੋ ਸ਼ਬਦ ਮਾਮੂਲੀ ਤਰਤੀਬ ਸਿਰ ਨਹੀਂ ਹਨ । ਏਸੇ ਤਰਾਂ ਰਾਗ ਬਸੰਤ ਵਿਚ ਗੁਰੂ ਅਮਰਦਾਸ ਦਾ ਪਹਿਲਾ ਸ਼ਬਦ -੪੧੭ Digitized by Panjab Digital Library / www.panjabdigilib.org